ਪੰਨਾ:ਜ਼ਫ਼ਰਨਾਮਾ ਸਟੀਕ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੨੫ ) ਦੇਣ। ਇਸ ਲਈ ਆਪ ਇਕ ਬਰਸ ਹੋਰ ਠੈਹਰੋ ਮੇਰੀ ਤਾਕਤ ਨੂੰ ਵਧ ਲੈਣ ਦੇਵੋ ਫੇਰ ਮੈਂ ਆਪਣੇ ਬਚਨ ਨੂੰ ਪੂਰਾ ਕਰਾਂਗਾ। ਜਦੋਂ ਗੁਰੂ ਜੀ ਨੇ ਦੇਖਿਆ ਕਿ ਇਹ ਬਾਦਸ਼ਾਹ ਆਪ ਉਨਾਂ ਰਾਜਿਆਂ ਤੇ ਸਰਦਾਰਾਂ ਤੋਂ ਡਰਦਾ, ਹਰੇ ਹਰੇ ਕਰਦਾ ਹੈ ਤਾਂ ਝਟ ਭਰੇ ਦੀਵਾਨ ਵਿਖੇ ਆਖਿਆ ਕਿ ਹੇ ਬਾਦਸ਼ਾਹ | ਜਿਨ੍ਹਾਂ ਜ਼ਾਲਮਾਂ ਪਾਪੀਆਂ ਤੇ ਅਧਰਮੀਆਂ ਤੋਂ ਤੂੰ ਡਰਦਾ ਹੈਂ, ਤੇ ਉਨਾਂ ਦੇ ਡਰ ਦੇ ਕਾਰਣ ਤੂੰ ਉਨ੍ਹਾਂ ਨੂੰ ਡੰਡ ਦੇਣ ਲਈ ਸਾਡੇ ਹਵਾਲੇ ਨਹੀਂ ਕਰ ਸਕਦਾ ਹੈਂ । ਸੋ ਕੋਈ ਫਿਕਰ ਨਹੀਂ ਅਸੀਂ ਸੰਸਾਰ ਵਿਖੇ ਪਾਪੀਆਂ ਤੇ ਅਧਰਮੀਆਂ ਨੂੰ ਝੁੰਡ ਦੇਣ ਲਈ ਹੀ ਆਏ ਹਾਂ ਪਰ ਇਹ ਕੰਮ ਤਾਂ ਜਿਸਤੋਂ ਕਿ ਤੂੰ ਇਤਨਾਂ ਭੈ ਖਾਂਦਾ ਹੈਂ, ਸਾਡਾ ਇਕ ਦਾਸ (ਬੰਦਾ) ਹੀ ਕਰ ਲਵੇਗਾ।ਇਹ ਆਖ ਗੁਰੂ ਜੀ ਬਹਾਦਰ ਸ਼ਾਹ ਬਾਦਸ਼ਾਹ ਪਾਸੋਂ ਵਿਦਾ ਹੋਗਏ। ਦਖਣ ਨਾਦੇੜ (ਹਜੂਰ ਸਾਹਿਬ ਜੀ) ਪੌਂਹਚ ਨਰੈਣ ਦਾਸ ਵੈਰਾਗੀ ਨੂੰ ਆਪਣਾ ਸਿਖ ਕਰ ਅਮ੍ਰਿਤ ਪਾਨ ਕਰਾ ਗੁਰਬਖਸ਼ ਸਿੰਘ ਨਾਉਂ ਰਖਿਆ ਤੇ ਉਸਨੂੰ ਪੰਜਾਬ ਵਲ ਦੁਸ਼ਟ ਪਾਪੀਆਂ ਦੇ ਝੁੰਡ ਦੇਣ ਲਈ ਭੇਜਣ ਸਮੇਂ ਪੰਜ ਸਿੰਘ ਸਾਥ ਕਰਕੇ ਹੁਕਮ ਦਿਤਾ ਕਿ ਸਭ ਕੰਮ ਇਨ੍ਹਾਂ ਪੰਜਾਂ ਸਿੰਘਾਂ ਦੀ ਕੌਂਸਲ ਦੀ ਆਗਿਆ ਵਿਚ ਰਹਿੰਦੇ ਹੋਏ ਗੁਰੂ ਆਸ਼ਾ ਅਨੁਸਾਰ ਕਰਨੇ ਤੇ ਕਦੇ ਗੁਰੂ ਯਾ ਤੰਤ੍ ਬਾਦਸ਼ਾਹ ਤੇ ਯਾ ਬਨੰਨ ਦਾ ਯਤਨ ਨਾ ਕਰਨਾ। ਇਸ ਲਈ ਬਾਬਾ ਗੁਰਬਖਸ਼ ਸਿੰਘ ਜੀ ਕਹਿਣ ਲਗੇ ਕਿ ਮੈਂ ਆਪਦਾ ਗੁਲਾਮ ‘ਬੰਦਾ? ਬਣਕੇ ਰਹਾਂਗਾ, ਇਸੇ ਵੇਲੇ ਤੋਂ ਇਨਾਂ ਦਾ ਨਾਮ “ਬਾਬਾ ਬੰਦਾ ਸਿਧ ਹੋ ਗਿਆ॥ ਬਾਬੇ ਬੰਦੇ ਜੀ ਨੇ ਗੁਰੂ ਜੀ ਦੀ ਆਗਯਾ ਅਨੁਸਾਰ ਪੰਜਾਬ ਵਲ ਚੜਾਈ ਕੀਤੀ ਤ ਗੁਰੂ ਜੀ ਦੇ ਹੁਕਮ ਨਾਮੇ ਸਿਖਾਂ ਵਲ ਭੇਜੇ ਆਪ ਧਰਮ ਜੁਧ ਦੀ ਤਿਆਰੀ ਵਿਖੇ ਲਗ ਗਏ। ਗੂਰੂ ਜੀ ਦਾ ਹੁਕਮ ਮੰਨ ਸਭ ਸਿਖ ਆਪਣਾ ਘਰ ਬਾਰ ਛਡ ਹਥਿਆਰ ਲੈ ਬਾਬੇ ਬੰਦੇ ਜੀ ਦੇ ਝੰਡੇ ਹੇਠ ਆ ਕਠੇ ਹੋਏ,, ਬੰਦੇ ਬਹਾਦੁਰ ਜੀ ਨੇ