ਪੰਨਾ:ਜ਼ਫ਼ਰਨਾਮਾ ਸਟੀਕ.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੨ ) ਫੇਰ ਬਾਜੀਦ ਖਾਂ ਦੇ ਸਾਹਮਣੇ ਉਸਦੀਆਂ ਏਗਮਾਂ ਤੇ ਬਾਲ ਬਚੇ ਕਤਲ ਕੀਤੇ ਗਏ, ਇਸ ਪਿਛੋਂ ਬਾਜ਼ੀਦ ਖਾਂ ਦੇ ਪੈਰ ਵਿਖੇ ਰੱਸਾ ਪਾਕੇ ਖਾਲਸੇ ਨੇ ਉਸਨੰ ਸਰਹੰਦ ਦੀਆਂ ਗਲੀਆਂ ਵਿਖੇ ਘਸੀਟ ਘਸੀਟਕੇ ਲੋਕਾਂ ਨੂੰ ਦਿਖਾਇਆ, ਜਿਸ ਗਲੀ ਵਿਖੇ ਓਹ ਜਾਂਦਾ ਸੀ, ਜੋ ਲੋਕ ਬਾਕੀ ਬਚੇ ਸੇ ਓਹ ਉਸ ਪਰ ਲੱਖਾਂ ਫਿਟਕਾਰਾਂ ਪਾਉਂਦੇ ਤੇ ਗਾਲੀਆਂ ਕਢਦੇ ਸਨ । ਅੰਤ ਨੂੰ ਬਾਜੀਦ ਖਾਂ ਜੀਊਂਦਾ ਹੀ ਜਲਾ ਦਿਤਾ ਗਿਆ ਤੇ ਸਰਹੰਦ ਸਦਾ ਲਈ ਖਾਲਸਾ ਰਾਜ ਵਿਖੇ ਸ਼ਾਮਲ ਹੋ ਗਈ।ਇਸ ਜ਼ਫਰ ( ਫਤਹ ) ਦੇ ਸਮਾਚਾਰ ਨੇ ਸਾਰੇ ਹਿੰਦ ਵਿਖੇ ਖਾਲਸੇ ਦੀ ਬਹਾਦੁਰੀ ਦਾ ਡੰਕਾ ਬਜਾ ਦਿਤਾ। ਇਸ ਪਿਛੋਂ ਦੁਸ਼ਟ ਪਾਪੀ ਪਹਾੜੀ ਰਾਜਿਆਂ ਨੂੰ ਭੀ ਉਨ੍ਹਾਂ ਦੇ ਕਰਮਾਂ ਦਾ ਫਲ ਬਬੇ ਬੰਦੇ ਬਹਾਦੁਰ ੇ ਖਾਲਸੇ ਨੇ ਖੂਬ ਅਛੀ ਤਰਾਂ ਚਖਾਇਆ। ਖਾਲਸੇ ਦੇ ਨਿਤ ਨਵੇਂ ਹੱਲਿਆਂ ਨੇ ਖਾਨਦਾਨ ਮੁਗਲੀਆ ਦੀਆਂ ਜੜਾਂ ਓਹ ਖੋਖਲੀਆਂ ਕੀਤੀਆਂ ਕਿ ਸੰਮਤ ੧੯੧੪ ਬਿਕ੍ਰਮੀ ਵਿਖੇ ਬਿਲਕੁਲ ਮੁਗਲ ਰਾਜ ਦਾ ਖਾਤਮਾਂ ਹੋਗਿਆ। ਸੱਚ ਹੈ:- ਮਜ਼ਨ ਤੰਗ ਬਰ ਖੂਨ ਕਸਬੇ ਦਗ਼ ਚਾ ਨੀਜ਼ ਖੁੰ ਚਰ ਰੇਜ਼ਦ ਬਣੇਗ਼ ॥੬੯॥ [ਜ਼ਫਰ ਨਾਮਹ] ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ॥ ਪਾਬਿਕ ਟੀਕਾਕਾਰ ਤੇਜਾ ਸਿੰਘ ਰੀਟਾਯਰਡ ਐਸ. ਡੀ. ਓ. ਤਾਰੀਖ १ ਅਸੂ ੪੫੩ ਖਾ ਮੁਤਾਬਕ ੧ ਅ ਸੰ ੧੯੭੮ ਬਿ ਸੇਵਕ ਪੰਚ ਖਾਲਸਾ ਦੀਵਾਨ ਅਰਥ ਤੇ ਖਾਲਸਾ ਪਾਰਲੀਮੈਂਟ ਮੁਕਾਮ ਪੰਚਖੰਡ ਵਾਲਘਰ ਧੂਰੀ, ਰਾਜ ਪਟਿਆਲਾ