ਪੰਨਾ:ਜ਼ਫ਼ਰਨਾਮਾ ਸਟੀਕ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧)

(੨੯)ਚੁ ਦੀਦਮ ਕਿ ਨਾਹਰ ਬਯਾਮਦ ਬਜੰਗ।
ਚਸ਼ੀਦਹ ਯਕੇ ਤੀਰ-ਤਨ ਬੇਦਰੰਗ॥

(۲٩) چو دیدم که ناهر بیامد به جنگ - چشیده یکی تیر تن بی درنگ

ਚ = ਜਦ-ਜਬ
ਦੀਦਮ = ਮੈਨੇ ਦੇਖਿਆ
ਕਿ = ਕਿ, ਜੋ
ਨਾਹਰ = ਨਾਹਰ ਖਾਂ,
      ਏਹ ਇਕ ਪਠਾਨ ਸੀ
     ਜੋ ਬਾਦਸ਼ਾਹੀ ਸੈਨਾਂ ਵਿਖੇ
      ਜਰਨੈਲ ਸੀ
ਬਯਾਮਦ = ਓਹ ਆਇਆ
ਬਜੰਗ = ਬ-ਜੰਗ, ਵਿਖੇ-ਜੰਗ

ਚਸ਼ੀਦਹ = ਚਖਿਆ, ਖਾਧਾ
ਯਕੇ = ਇਕ
ਤੀਰ = ਤੀਰ
ਤਨ = ਸ਼ਰੀਰ, ਬਦਨ
ਬੇਦਰੰਗ = ਬਿਨਾਂ ਦੇਰ ਅਰਥਾਤ
        ਝਟ ਪਟ

ਅਰਥ

ਜਦੋਂ ਮੈਨੇ ਦੇਖਿਆ ਕਿ ਨਾਹਰ (ਖਾਂ) ਜੁੱਧ ਵਿਖੇ ਆਇਆ ਤਾਂ ਉਸਨੇ ਭੀ ਝਟ ਪਟ ਆਪਣੇ ਸ਼ਰੀਰ ਵਿਖੇ ਇਕ ਤੀਰ ਖਾਧਾ।

ਭਾਵ

ਹੇ ਔਰੰਗਜ਼ੇਬ! ਜਦੋਂ ਤੇਰੀ ਸੈਨਾਂ ਦੇ ਸਾਰੇ ਸਿਪਾਹੀ ਮੈਦਾਨ ਵਿਖੇ ਆਉਣ ਤੋਂ ਡਰ ਗਏ ਤਾਂ ਅੰਤ ਨੂੰ ਨਾਹਰ ਖਾਂ ਆਪਣੀ ਬਹਾਦਰੀ ਦਿਖਾਉਣ ਲਈ ਮੈਦਾਨ ਵਿਖੇ ਨਿਕਲਿਆ ਪਰ ਉਸਨੇ ਭੀ ਆੜ ਤੋਂ ਬਾਹਰ ਨਿਕਲਦੇ ਹੀ ਸਾਡਾ ਤੀਰ ਖਾਧਾ ਤੇ ਮਰ ਗਿਆ॥