ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੬)

(੭੨)ਕਿ ਬਰ ਸਰ ਤੁਰਾ ਫਰਜ਼ ਕਸਮੇਂ ਕਰਾਂ।
ਬਗੁਫਤਹ ਸ਼ੁਮਾ ਕਾਰ ਖ਼ੂਬੀ ਰਸਾਂ॥

(٧٢) که بر سر ترا فرض قسمِ قرآں - بگفته شما کار خوبی رساں

ਕਿ = ਜੋ
ਬਰ=ਉੱਤੇ
ਸਰ = ਸਿਰ
ਤੁਰਾ = ਤੇਰੇ
ਫਰਜ਼ = ਭਾਰ, ਧਰਮ, ਫ਼ਰਜ਼
ਕਸਮੇਂ ਕੁਰਾਂ=ਕੁਰਾਨ ਦੀ ਸੌਂਹ

ਬਗੁਫਤਹ = ਕਹੇ ਹੋਏ ਨੂੰ
ਸ਼ੁਮਾ = ਤੁਮਾਰੇ, ਤੁਹਾਡੇ ਭਾਵ
      ਤੁਸੀਂ ਆਪਣੇ
ਕਾਰ = ਕੰਮ
ਖੂਬੀ = ਭਲੀ ਪ੍ਰਕਾਰ
ਰਸਾਂ = ਪਹੁੰਚਾ, ਪੂਰਾ ਕਰ

ਅਰਥ

ਕਿ ਤੇਰੇ ਸਿਰ ਪਰ ਕੁਰਾਨ ਦੀ ਸੌਂਹ ਦਾ ਭਾਰ ਹੈ, ਆਪਣੇ ਕਹੇ ਹੋਏ ਨੂੰ ਭਲੀ ਪ੍ਰਕਾਰ ਪੂਰਾ ਕਰ।

ਭਾਵ

ਹੇ ਔਰੰਗਜ਼ੇਬ!ਤੈਨੇ ਜੋ ਕੁਰਾਨ ਦੀ ਸੌਂਹ ਸਾਡੇ ਨਾਲ ਖ ਧੀ ਹੈ ਉਸਦੇ ਪੂਰਾ ਕਰਨ ਦਾ ਬੋਝ ਤੇਰੇ ਸਿਰ ਪਰ ਹੈ, ਇਸ ਲਈ ਹੁਣ ਤੈਨੂੰ ਚਾਹੀਦਾ ਹੈ ਕਿ ਉਸਨੂੰ ਖੂਬ ਅੱਛੀ ਤਰਾਂ ਪੂਰਾ ਕਰੇਂ ਅਰਥਾਾਤ ਤੈਂ ਜੋ ਕੁਰਾਨ ਦੀ ਸੌਂਹ ਖਾਕੇ ਸਾਡੇ ਨਾਲ ਐਹਦ ਕੀਤਾ ਸੀ ਕਿ ਤੁਸੀਂ ਅਨੰਦਪੁਰ ਦੇ ਕਿਲੇ ਨੂੰ ਛੱਡਕੇ ਹੋਰ ਕਿਤੇ ਚਲੇ ਜਾਓ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ ਅਤੇ ਜੋ ਕੋਈ ਇਸ ਐਹਦ- ਨਾਮੇ ਨੂੰ ਤੋੜੇਗਾ ਉਸਨੂੰ ਦੰਡ ਦਿਤਾ ਜਾਵੇਗਾ ਹੁਣ ਤੇਰੇ ਸਰਦਾਰਾਂ ਨੇ ਤੇਰੀ ਸੌਹ ਨੂੰ ਤੋੜਿਆ ਇਸ ਲਈ ਤੈਨੂੰ ਚਾਹੀਦਾ ਹੈ ਕਿ ਆਪਣੇ ਕਹੇ ਹੋਏ ਨੂੰ ਯਾਦ ਕਰਕੇ ਉਨ੍ਹਾਂ ਸਰਦਾਰਾਂ ਨੂੰ ਦੰਡ ਦੇਵੇਂ ਜੋ ਰਾਜਿਆਂ ਦਾ ਧਰਮ ਹੈ॥