ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੦)

(੮੬)ਕਿ ਹੁਸਨਲ ਜਮਾਲ ਅਸਤ ਰੋਸ਼ਨ ਜ਼ਮੀਰ।
ਖੁਦਾਵੰਦ ਮੁਲਕ ਅਸਤ ਸਾਹਿਬ ਅਮੀਰ॥

(٨٦) که حسن الجمال استو روشن ضمیر - خداوند مکل است و صاحب امیر

ਕਿ = ਜੋ
ਹਸਨਲ ਜਮਾਲ= ਹੁਸਨ -
     ਅਲ-ਜਮਾਲ = ਰੂਪ-
     ਦਾ- ਸੁੰਦ੍ਰ
ਅਸਤ = ਹੈ
ਰੌਸ਼ਨ = ਪ੍ਰਕਾਸ਼ਮਾਨ
ਜ਼ਮੀਰ = ਦਿਲ, ਮਨ


ਖੁਦਾਵੰਦ, ਮਾਲਿਕ
ਮੁਲਕ = ਦੇਸ਼
ਅਸਤ = ਹੈ
ਸਾਹਿਬ = ਸ੍ਵਾਮੀ, ਮਾਲਿਕ
ਅਮੀਰ = ਧਨਵਾਨ, ਸਰਦਾਰ,
      ਅਮੀਰ

ਅਰਥ

ਰੂਪ ਦਾ ਸੁੰਦਰ ਹੈਂ, ਮਨ ਦਾ ਪ੍ਰਕਾਸ਼ਮਾਨ ਹੈਂ ਦੇਸ਼ਾਂ ਦਾ ਮਾਲਿਕ ਹੈਂ (ਤੇ) ਅਮੀਰਾਂ ਦਾ ਸ੍ਵਾਮੀ ਹੈਂ॥

ਭਾਵ

ਹੇ ਔਰੰਗਜ਼ੇਬ! ਤੂੰ ਰੂਪ ਦਾ ਭੀ ਕੋਈ ਬੁਰਾ ਨਹੀਂ ਹੈ ਸਗਵਾਂ ਗੋਰੇ ਚਿੱਟੇ ਸ਼ਰੀਰ ਵਾਲਾ ਹੈ ਦਿਲ ਭੀ ਤੇਰਾ ਪ੍ਰਕਾਸ਼ਮਾਨ ਹੈ ਕਿ ਤੂੰ ਲਿਖਿਆ ਪੜ੍ਹਿਆ ਅਤੇ ਸਮਝਦਾਰ ਹੈ ਅਰਥਾਤ ਮੂਰਖ ਭੀ ਨਹੀਂ ਹੈ, ਅਰ ਤੂੰ ਸਾਰੇ ਦੇਸ਼ ਭਾਰਤ ਵਰਸ਼ ਦਾ ਬਾਦਸ਼ਾਹ ਭੀ ਹੈਂ ਅਤੇ ਸਾਰੇ ਅਮੀਰਾਂ ਦਾ ਸਰਦਾਰ ਭੀ ਹੈ ਅਰਥਾਤ ਤੇਰੇ ਹੁਕਮ ਤੋਂ ਕੋਈ ਬਾਹਰ ਭੀ ਨਹੀਂ ਹੈ।