ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੩)

(੧੦੭)ਕੁਜਾ ਸ਼ਾਹ ਤੈਮੂਰ ਬਾਬਰ ਕੁਜਾਸਤ।
ਹਮਾਯੂੰ ਕੁਜਾ ਸ਼ਾਹ ਅਕਬਰ ਕੁਜਾਸਤ॥

(١٠٧) کیا شاہ تیمور با بر کجاست - ہمایوں کیا شاہ اکبر کیاست

ਕੁਜਾ = ਕਿਥੇ
ਸ਼ਾਹ = ਬਾਦਸ਼ਾਹ
ਤੈਮੂਰ - ਗੋਰਗਾਨ ਦਾ ਬਾਦ-
ਸ਼ਾਹ ਸੀ ਜਿਸਤੋਂ ਮੁਗਲਾਂ
ਦਾ ਵੰਸ ਚਲਿਆ ਤੇ ਜਿਸ
ਵੰਸ ਵਿਖੇ ਔਰੰਗਜੇਬ
ਹੋਇਆ ਹੈ, ਇਸਨੂੰ ਲੰਗੜਾ
ਹੋਣ ਦੇ ਕਾਰਨ ਤਿਮਰ
ਲਿੰਗ ਭੀ ਆਖਦੇ ਸਨ।
ਬਾਬਰ = ਬਾਬਰ ਬਾਦਸ਼ਾਹ
ਕੁਜਾ - ਕਿਥੇ
ਅਸਤ = ਹੈ

ਹਮਾਯੂੰ = ਬਾਬਰ ਬਾਦਸ਼ਾਹ ਦਾ
    ਪੁਤ੍ਰ ਸੀ ਜਿਸ ਨੂੰ ਸ਼ੇਰਸ਼ਾਹ
    ਨੇ ਨਸਾਯਾ ਸੀ ਫਰ ਫਾਰਸ
    ਦੇ ਬਾਦਸ਼ਾਹ ਦੀ ਮਦਦ
    ਨਾਲ ਹਿੰਦੁਸਤਾਨ ਦਾ
    ਬਾਦਸ਼ਾਹ ਬਣਿਆਂ।
ਕੂਜਾ=ਕਿਥੇ। ਸ਼ਾਹ=ਬਾਦਸ਼ਾਹ
ਅਕਬਰ = ਹਮਾਯੂੰ ਦਾ ਪੁਤ੍ਰ ਸੀ
   ਜੋ ਹਿੰਦੁਸਤਾਨ ਵਿਖੇ ਮੁਗਲ
   ਬਾਦਸ਼ਾਹਾਂ ਵਿਖੇ ਸਭ ਤੋਂ
   ਅਛਾ ਮੰਨਿਆਂ ਜਾਂਦਾ ਹੈ।
ਕੁਜਾਸਤ= ਕੁਜਾ-ਅਸਤ= ਕਿਥੇ ਹੈ

ਅਰਥ

ਤੈਮੂਰ ਬਾਦਸ਼ਾਹ ਕਿਥੇ ਹੈ? ਬਾਬਰ ਕਿਥੇ ਹੈ? ਹਮਾਯੂੰ ਬਾਦਸ਼ਾਹ ਕਿਥੇ ਹੈ? ਅਕਬਰ ਕਿਥੇ ਹੈ?

ਭਾਵ

ਹੇ ਔਰੰਗਜ਼ੇਬ! ਦੇਖ ਤੈਮੂਰ ਬਾਦਸ਼ਾਹ ਜਿਸਤੋਂ ਕਿ ਤੁਹਾਡੀ ਨਸਲ ਚਲੀ ਕਿੱਥੇ ਹੈ ਤੇ ਬਾਬਰ ਬਾਦਸ਼ਾਹ ਜਿਸਨੇ ਹਿੰਦੁਸਤਾਨ ਨੂੰ ਫਤੇ ਕਰਕੇ ਤੁਹਾਡੀ ਸਲਤਨਤ ਇਸ ਦੇਸ ਵਿਖੇ ਕਾਇਮ ਕੀਤੀ ਕਿਥੇ ਹੈ ਹਮਾਯੂੰ ਬਾਦਸ਼ਾਹ ਜੋ ਤੇਰਾ ਬਜੁਰਗ ਸੀ ਕਿਥੇ ਗਿਆ ਅਕਬਰ ਬਾਦਸ਼ਾਹ ਜਿਸਦੇ ਉਪਰ ਕਿ ਤੂੰ ਮਾਣ ਕਰਦਾ ਹੈਂ ਕਿਥੇ ਹੈ,ਭਾਵ ਜਦ ਏਹੋ ਜਹੇ ਬਾਦਸ਼ਾਹ ਮਰ ਗਏ ਤਾਂ ਤੂੰ ਇਸ ਨਾਸ਼ਮਾਨ ਸੰਸਾਰ ਵਿਖੇ ਆਕੇ ਕਿਉਂ ਭੁਲਦਾ ਹੈਂ ਏਸ ਮੌਤ ਦੇ ਚਕ੍ਰ ਵਿਖੇ ਇਕ ਦਿਨ ਤੈਨੇਂ ਭੀ ਫਸਣਾਂ ਹੈ।