ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪)ਨ ਸਾਜ਼ੋ ਨ ਬਾਜ਼ੋ ਨ ਫੌਜੋ ਨ ਫਰਸ਼।
ਖ਼ੁਦਾਵੰਦ ਬਖਸ਼ਿੰਦਹ ਓ ਐਸ਼ ਅਰਸ਼॥

نه ساز و نه باز و نه فوج و نه فرش خداوند بخشنده ی عیش عرش(٤)

ਨ= ਨਹੀਂ
ਸਾਜ਼ੋ=ਸਾਜ਼-ਵ
    ਸਮਾਨ, ਅਤੇ ਨ = ਨਹੀ
ਬਾਜ਼ੋ = ਬਾਜ਼ - ਵ
     ਬਾਜ ਇਕ ਪ੍ਰਕਾਰ ਦਾ
     ਸ਼ਕਾਰੀ ਪੰਛੀ ਜਿਸਨੂੰ
     ਅਮੀਰ ਲੋਗ ਰਖਦੇ ਹਨ,
(ਬਾਜ) ਖਰਾਜ, ਹਾਲਾ, ਕਰ
      ਨ = ਨਹੀਂ
ਫੌਜੋ = ਫੌਜ, ਵ = ਸੈਨਾ ਅਤੇ
     ਨ=ਨਹੀ ਫਰਸ਼=ਘੋੜਾ
  ਫਰਸ਼ = ਬਛਾਈ ਦੇ ਕਪੜੇ

ਖੁਦਾਵੰਦ = ਮਾਲਕ, ਵਾਹਿਗੁਰੂ
ਬਖ਼ਸ਼ਿੰਦਹ = ਕ੍ਰਿਪਾ ਦੇ ਕਰਣ
      ਵਾਲਾ, ਦੇਣ ਵਾਲਾ
ਓ = ਉਸਨੂੰ
ਐਸ਼ = ਆਨੰਦ, ਸੁਖ
ਅਰਸ਼ = ਸ੍ਵਰਗ, ਬਹਿਸ਼ਤ

ਅਰਬ

ਜਿਸਦੇ ਪਾਸ ਨਾ ਸਮਾਨ, ਨਾਂ ਬਾਜ਼ ਨਾ ਸੈਨਾ ਤੇ ਘੋੜਾ ਹੋਵੇ ਵਾਹਿਗੁਰੂ ਉਸਨੂੰ ਸ੍ਵਰਗ ਦੇ ਅਨੰਦ ਪ੍ਰਦਾਨ ਕਰ ਦਿੰਦਾ ਹੈ।

ਭਾਵ- ਹੇ ਔਰੰਗਜ਼ੇਬ! ਦੇਖ ਕਿ ਓਹ ਅਕਾਲ ਪੁਰਖ ਕੈਸੀ ਸਮਰਥਾ ਵਾਲਾ ਹੈ ਕਿ ਜਿਸਦੇ ਪਾਸ ਕੋਈ ਭੀ ਰਾਜਸੀ ਸਮਾਨ ਨਾ ਹੋਵੇ ਉਸਨੂੰ ਭੀ ਸਭ ਪ੍ਰਕਾਰ ਦੇ ਆਨੰਦ ਤੇ ਸੁਖ ਦੇ ਸਕਦਾ ਹੈ ਅਰ ਤੇਰੇ ਦਿਲ ਵਿਖੇ ਜੋ ਏਹ ਖਿਆਲ ਹੈ ਕਿ ਖ਼ਾਲਸੇ ਪਾਸੇ ਕੁਝ ਜੋਗੀ ਸਾਮਾਨ ਨਹੀਂ ਉਸ ਸਰਬ ਸ਼ਕਤੀਮਾਨ ਵਾਹਿਗੁਰੂ ਨੂੰ ਰਾਜਸੀ ਸਾਮਾਨ ਦਿੰਦੇ ਕੁਝ ਦੇਰ ਨਹੀਂ ਲਗਦੀ।