ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਬਾਬੂ ਤੇਜਾ ਸਿੰਘ).pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫)

(੨੩)ਚਿ ਕਸਮੇ ਕੁਰਾਂ ਮਨ ਕੁਨਮ ਐਤਬਾਰ।।
ਵਗਰਨਹ ਤੁ ਗੋਈ ਮਨ ਈਂ ਰਹਚਿ ਕਾਰ॥

(۲٣) چه قسمِ قرآن من کنم اعتبار - وگرنه تو گویی من این ره چه کار

ਚਿ = ਕਿਯਾ
ਕਸਮੇ ਕਰਾਂ - ਕੁਰਾਨ ਦੀ ਸੌਂਹ
ਮਨ = ਮੈਂ
ਕੁਨਮ = ਮੈਂ ਕਰਾਂ
      (ਇਹ ਉਤਮ ਪੁਰਖ ਦਾ
     ਇਕ ਬਚਨ ਹੈ)
ਐਤਬਾਰ = ਭਰੋਸਾ, ਵਿਸਵਾਸ

ਵਗਰਨਹ = ਨਹੀਂ ਤਾਂ
ਤੁ = ਤੂੰ
ਗੋਈ = ਤੂੰ ਕਹੇ (ਏਹ ਮਧਮ
   ਪੁਰਖ ਦਾ ਇਕ ਬਚਨ ਹੈ)
ਮਨ = ਮੇਰਾ
ਇਕ ਬਚਨ ਹੈ )
ਈਂ = ਏਹ, ਇਸ
ਰਹ = ਰਸਤਾ, ਰਾਹ
ਚਿ = ਕਿਯਾ
ਕਾਰ = ਕੰਮ

ਅਰਥ

ਮੈਂ ਕੁਰਾਨ ਦੀ ਸੌਂਹ ਦਾ ਕੀ ਭਰੋਸਾ ਕਰਾਂ, ਨਹੀਂ ਤਾਂ ਤੂੰ ਕਹੁ ਮੇਰਾ ਇਸ ਰਸਤੇ ਨਾਲ ਕੀ ਕੰਮ।

ਭਾਵ

ਹੇ ਬਾਦਸ਼ਾਹ ਔਰੰਗਜ਼ੇਬ ਮੈਂ ਤੇਰੇ ਕੁਰਾਨ ਦੀ ਸੁਗੰਦ ਦਾ ਹੁਣ ਕੀ ਵਿਸ਼ਵਾਸ ਕਰਾਂ ਦੇਖ ਤੈਨੇ ਵਿਸਾਹ ਦੇਕੇ ਵਿਸਵਾਸ ਘਾਤ ਕੀਤਾ, ਜੇ ਮੈਂ ਤੇਰੀ ਸੁਗੰਦ ਦਾ ਭਰੋਸਾ ਨਾ ਕਰਦਾ ਤਾਂ ਤੂੰ ਦਸ ਮੈਂ ਅਨੰਦ ਪੁਰ ਨੂੰ ਛੱਡਕੇ ਇਸ ਜੰਗਲ ਦੇ ਰਸਤੇ ਕਿਉਂ ਪੈਂਦਾ ਤੇ ਆਪਣੇ ਪਿਆਰੇ ਸਿੰਘਾਂ ਨੂੰ ਮਰਵਾਉਂਦਾ?

(ਨੋਟ) ਇਸਤੋਂ ਇਹ ਸਿਖ੍ਯਾ ਮਿਲਦੀ ਹੈ ਕਿ ਬੈਰੀ ਦੀ ਸੌਂਹ ਦਾ ਭਰੋਸਾ ਨਹੀਂ ਕਰਣਾ ਚਾਹੀਦਾ ਹੈ।