ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੦੯)

ਹਿਕਾਇਤ ਪੰਜਵੀਂ

ਗਰ ਆਬੇ ਬ ਦਰੀਆਇ ਬਸ਼ੋਯਦ ਰੁਖ਼ਸ਼॥
ਹਮ ਖ਼ਾਰਿ ਮਾਹੀ ਸ਼ਵਦ ਗੁਲ ਰੁਖ਼ਸ਼॥੮॥

ਗਰ = ਜੇ। ਆਬੇ = ਪਾਣੀ ਬ = ਵਿਚ। ਦਰੀਆਇ = ਨਦੀ। ਬਸ਼ੋਯਦ = ਧੋਵੇ।
ਰੁਖ = ਮੁਖ। ਸ਼ = ਓਹ। ਹਮਹ = ਸਾਰੇ। ਖ਼ਾਰਿ = ਚਾਨੇ (ਕੰਡੇ)
ਮਾਹੀ = ਮੱਛੀ। ਗੁਲ = ਫੁੱਲ। ਰੁਖਸ਼ = ਰੂਪ। ਸ਼ਵਦ = ਹੋਵੇ।

ਭਾਵ—ਜੇ ਓਹ ਨਦੀ ਦੇ ਪਾਣੀ ਵਿਚ ਮੁਖ ਧੋਵੇ ਤਾਂ ਸਾਰੀਆਂ ਮੱਛੀਆਂ ਦੇ ਚਾਨੇ ਫੁਲ ਦੇ ਰੂਪ ਵਰਗੇ ਹੋ ਜਾਣ॥੮॥

ਬਖ਼ੁਮ ਓਫ਼ਤਾਦਹ ਹਮਾਂ ਸਾਯਹ ਆਬ॥
ਜ਼ਮਸਤੀ ਸ਼ਹ ਨਾਮ ਨਰਗਸ ਸ਼ਰਾਬ॥੯॥

ਬ = ਵਿਚ। ਖ਼ੁਮ = ਮਟੁ। ਓਫ਼ਤਾਦਹ = ਪੈ ਗਿਆ। ਹਮਾਂ = ਓਹੀ
ਸਾਯੇਹ = ਪਰਛਾਵਾਂ। ਆਬ = ਪਾਣੀ। ਜ਼ = ਨਾਲ। ਮਸਤੀ = ਅਮਲ
ਸ਼ੁਦਹ = ਹੋ ਗਿਆ। ਨਾਮ = ਨਾਉਂ। ਨਰਗਸ ਸ਼ਰਾਬ = ਇਕ
ਪ੍ਰਕਾਰ ਦੀ ਸੁਰਾਂ ਦਾ ਨਾਉਂ।

ਭਾਵ—ਓਹ ਉਸਦਾ ਪਰਛਾਵਾਂ ਮੱਟ ਦੇ ਪਾਣੀ ਵਿਚ ਪੈਗਿਆ ਅਤੇ ਅਮਲ ਦੇ ਕਾਰਨ ਉਸ ਪਾਣੀ ਦਾ ਨਾਉਂ ਨਰਗਸ ਸ਼ਰਾਬ ਪੈ ਗਿਆ॥੯॥

ਬਦੀਦਸ਼ ਯਕੇ ਰਾਜਹੇ ਨੌਜਵਾਂ॥
ਕਿ ਹੁਸਨਲ ਜਮਾਲ ਅਸਤ ਜ਼ਾਹਿਰ ਜਹਾਂ॥੧੦॥

ਬਦੀਦ = ਦੇਖਿਆ। ਸ਼ = ਉਸ। ਯਕੇ = ਇਕ। ਰਾਜਹੇ ਨੌਜਵਾਂ = ਜੁਵਾ
ਅਵਸਥਾ ਰਾਜਾ। ਕਿ = ਜੋ। ਹੁਸਨਲ ਜਮਾਲ = ਸੁੰਦ੍ਰ ਸਰੂਪ। ਅਸਤ-ਹੈਸੀ।
ਜ਼ਾਹਿਰ = ਪਰਗਟ। ਜਹਾਂ = ਜਗਤ।

ਭਾਵ—ਉਸਨੇ ਇਕ ਸੁੰਦਰ ਸਰੂਪ ਜੁਵਾਨ ਰਾਜੇ ਨੂੰ ਜੋ ਸਾਰੇ ਜਗਤ ਵਿਚ ਪਰਗਟ ਸੀ ਦੇਖਿਆ॥੧੦॥

ਬਿਗੁਫ਼ਤਹ ਕਿ ਐ ਰਾਜਹੇ ਨੇਕ ਬਖ਼ਤ।
ਤੋ ਮਾਰਾ ਬਿਦੇਹ ਜਾਇ ਨਜਦੀਕ ਤਖ਼ਤ॥੧੧॥

ਬਿਗੂਫਤਹ = ਕਹਿਆ। ਕਿ = ਜੋ। ਐ = ਹੇ। ਰਾਜਹੇ ਨੇਕਬਖ਼ਤ = ਸੁਭ
ਭਾਗ ਵਾਲੇ ਰਾਜੇ। ਤੋ = ਤੂੰ। ਮਾਰਾ = ਮੈਨੂੰ। ਬਿਦੇਹ = ਦੇਓ। ਜਾਇ = ਥਾਉਂ।
ਨਜ਼ਦੀਕ = ਪਾਸ। ਇ = ਦੇ। ਤਖਤ = ਸਿੰਘਾਸਨ।