ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੪੧)

ਹਿਕਾਯਤ ਸਤਵੀਂ

ਬਿ = ਵਾਧੂ ਪਦ। ਪੁਰਸੀਦ = ਪੁਛਿਆ। ਓਰਾ = ਉਸਨੂੰ। ਕਿ = ਜੋ। ਐ = ਹੇ।
ਨੇਕ- ਭਲੀ। ਜਨ = ਇਸਤ੍ਰੀ। ਕੁਜਾ = ਕਿਥੋਂ। ਯਾਫ਼ਤੀ = ਲੱਭਾ ਹੈ।
ਪਿਸਰ = ਪੁਤਰ। ਖੁਸ਼ - ਸੁੰਦਰ। ਖੂਇ = ਸੁਭਾਵ। ਤਨੁ = ਸਰੀਰ।

ਭਾਵ—ਉਸਨੂੰ ਪੂਛਿਆ ਹੇ ਭਲੀ ਇਸਤ੍ਰੀ! ਤੈਂ ਇਸ ਸੁੰਦਰ ਸਰੂਪ ਅਤੇ ਅੱਛੇ ਸੁਭਾਵ ਵਾਲਾ ਪੁੱਤਰ ਕਿਥੋਂ ਲਿਆ ਹੈ॥੩੦॥

ਬਿਦਾਨੇਮ ਖ੍ਵਾਨੇਮ ਸ਼ਨਾਸੇਮ ਮਨ॥
ਯਕੇ ਮਨ ਸ਼ਨਾਸਮ ਨ ਦੀਗਰ ਸੁਖਨ॥੩੧॥

ਬਿ = ਵਾਧੂ | ਦਾਨੇਮ = ਜਾਣਦੀ ਹਾਂ। ਖ੍ਵਾਨੇਮ = ਬੋਲਦੀ ਹਾਂ।
ਸ਼ਨਾਸੇਮ = ਸਿਆਣਦੀ ਹਾਂ। ਮਨ = ਮੈਂ। ਯਕੇ = ਇਕ। ਮਨ = ਮੈਂ।
ਸ਼ਨਾਸਮ = ਪਛਾਣਦੀ ਹਾਂ। ਨ = ਨਹੀਂ। ਦੀਗਰ = ਦੂਜਾ। ਸੁਖਨ = ਬਾਤ

ਭਾਵ—ਚਿਤ ਵਿਚ ਕਹਿਆ ਮੈਂ ਜਾਣਦੀ ਹਾਂ ਅਤੇ ਕਹਿੰਦੀ ਹਾਂ ਸਿਆਣਦੀ ਹਾਂ ਅਤੇ ਮੈਂ ਕੁਲ ਹੀ ਬਾਤ ਨੂੰ ਪਛਾਣਦੀ ਹਾਂ ਦੂਜਾ ਕੋਈ ਨਹੀਂ ਜਾਣਦਾ॥੩੧॥

ਦਵੀਦੰਦ ਮਰਦੁਮ ਕਿ ਖਾਹੰਦ ਜ਼ੋ॥
ਕਿ ਅਜ਼ਖਾਨਹ ਏ ਗਾਜ਼ਰਾਨਸ਼ ਅਜ਼ੋ॥੩੨॥

ਦਵੀਦੰਦ = ਦੌੜੇ। ਮਰਦੁਮ = ਲੋਕ। ਕਿ = ਤਾਂ। ਖਾਹੰਦ = ਬੁਲਾਉਣ।
ਜੋ = (ਅਜ਼ ਓ ਉਸਤੇ। ਅਜ਼) ਤੇ। ਖਾਨਹ = ਘਰ। ਗਾਜ਼ਰਾਨ = ਧੋਬੀ
ਸ਼ = ਉਸ। ਅਜ਼ੋ = ਉਸਤੇ।

ਭਾਵ—ਲੋਕ ਦੌੜੇ ਕਿ ਧੋਬੀਆਂ ਦੇ ਉਸ ਘਰ ਤੇ ਉਸ ਪੁਤਰ ਨੂੰ ਓਹਨਾਂ ਤੇ ਲੈ ਆਈਏ॥੩੨॥

ਬਿਖ੍ਵਾਂਦੰਦ ਓਰਾ ਬਿ ਬਸਤੰਦ ਸਖ਼ਤ॥
ਬਿਪੁਰਸੀਦ ਓਰਾ ਕਿ ਐ ਨੇਕ ਬਖ਼ਤ॥੩੩॥

ਬਿ = ਵਾਧੂ ਪਦ। ਖ੍ਵਾਂਦੰਦ = ਬੁਲਾਇਆ। ਓਰਾ = ਉਸਨੂੰ। ਬਿ = ਵਾਧੂ
ਬਸਤੰਦ = ਬੰਨ੍ਹਿਆਂ। ਸਖਤ = ਕਰੜਾ। ਬਿ=ਵਾਧੂ ਪਦ। ਪੁਰਸੀਦ = ਪੁਛਿਆ
ਓਰਾ = ਓਸਨੂੰ। ਕਿ = ਜੋ। ਐ = ਹੋ। ਨੇਕ = ਭਲੀ। ਬਖਤ = ਭਾਗ।

ਭਾਵ—ਓਹਨੂੰ ਸਦਿਆ ਅਤੇ ਕਰੜੀ ਕਰਕੇ ਬੰਨ੍ਹ ਲਿਆ ਅਰ ਉਸਨੂੰ ਪੁਛਿਆ ਜੋ ਹੈ ਭਾਗਵਾਨ (ਇਹ ਪੁਤਰ ਕਿਥੋਂ ਲਿਆ)॥੩੩॥

ਬਿਗੋਯਮ ਤੁਰਾ ਹਮ ਚੁਨੀ ਯਾਫਤੇਮ॥
ਨਮਾਯਮ ਬਤੋ ਹਾਲ ਚੂੰ ਸਾਖਤੇਮ॥੩੪॥