ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੫੮)

ਹਿਕਾਯਤ ਅਠਵੀਂ

ਕੁਜਾ ਸ਼ਾਹ ਅਸਕੰਦਰ ਓ ਸ਼ੇਰ ਸ਼ਾਹ॥
ਕਿ ਯਕ ਹਮ ਨਮਾਂਦ ਅਸਤ ਜ਼ਿੰਦਾ ਬਜਾਹ॥੪੪॥

ਕੁਜਾ = ਕਿਥੇ। ਸ਼ਾਹ = ਰਾਜਾ। ਅਸਕੰਦਰ = ਨਾਉਂ। ਓ = ਅਤੇ। ਸ਼ੇਰਸ਼ਾਹ = ਨਾਉਂ।
ਕਿ = ਜੋ। ਯਕ = ਇਕ। ਹਮ = ਭੀ। ਨਮਾਦਸਤ = ਨਹੀਂ ਰਹਿਆ ਹੈ।
ਜ਼ਿੰਦਾ = ਜੀਂਊਦਾ। ਬ = ਉਤੇ। ਜਾਹ = ਗੱਦੀ

ਭਾਵ—ਭਾਵ-ਸ਼ਕੰਦਰ ਅਤੇ ਸ਼ੇਰਸ਼ਾਹ ਰਾਜੇ ਕਿਥੇ ਹਨ ਜੋ ਇਕ ਭੀ ਸਿੰਘਾਸਣ ਤੇ ਜੀਊਂਦਾ ਨਹੀਂ ਰਿਹਾ॥੪੪॥

ਕੁਜਾ ਸ਼ਾਹ ਤੈਮੂਰ ਬਾਬਰ ਕੁਜਾਸ਼ਤ॥
ਹਮਾਯੂੰ ਕਜਾ ਸ਼ਾਹ ਅਕਬਰ ਕੁਜਾਸ਼ਤ॥੪੫॥

ਕੁਜਾ = ਕਿਥੇ। ਸ਼ਾਹ = ਰਾਜਾ। ਤੈਮੂਰ ਬਾਬਰ = ਨਾਉਂ ਹਨ। ਕੁਜਾਸ਼ਤ = ਕਿਥੇ
ਹਨ। ਹਮਾਯੂੰ = ਨਾਉਂ। ਕੁਜਾ = ਕਿਥੇ। ਸ਼ਾਹ = ਰਾਜਾ। ਅਕਬਰ- ਨਾਉਂ।
ਕੁਜਾਸ਼ਤ = ਕਿਥੇ ਹੈ।

ਭਾਵ—ਤੈਮੂਰ ਅਤੇ ਬਾਬਰ ਅਰ ਹਮਾਯੂੰ ਅਤੇ ਅਕਬਰ ਆਦਿਕ ਰਾਜੇ (ਜੋ ਤੇਰੇ ਵਡੇ ਸਨ) ਕਿਥੇ ਹਨ॥੪੫॥

ਬਿਦਿਹ ਸਾਕੀਆ ਸੁਰਖ ਰੰਗੇ ਫਰੰਗ॥
ਖੁਸ਼ ਆਮਦ ਮੇਰਾ ਵਕਤਿ ਜਦ ਤੇਗ਼ ਜੰਗ॥੪੬॥

ਬਿ = ਵਾਧੂ ਪਦ। ਦਿਹ ਦਿਓ। ਸਾਕੀਆ = ਹੇ ਗੁਰੋ। ਸੁਰਖ਼ ਰੰਗ = ਲਾਲ ਬਰਨ। ਏ = ਦੀ। ਫ਼ਰੰਗ = ਦੇਸ ਦਾ ਨਾਉਂ ਹੈ। ਖ਼ੁਸ਼ ਆਮਦ = ਚੰਗੀ ਲਗੀ। ਮਰਾ = ਮੈਨੂੰ। ਵਕਤ-ਸਮਾਂ। ਇ = ਦੇ। ਜਦਤੇਗ਼ = ਤਲਵਾਰ ਚਲੌਣ। ਜੰਗ = ਜੁਧ। ਭਾਵ—ਹੇ ਗੁਰੋ ਸੁਭ ਦੇਸ ਦਾ ਲਾਲ ਬਰਨ (ਪ੍ਰੇਮ ਮਦ ਦੇਓ ਜੋ ਸਾਨੂੰ ਜੁਧ ਸਮੇਂ (ਕਾਮ ਕ੍ਰੋਧਾਦਿਕਾਂ ਦੇ ਜੁਧ ਲਈ) ਚੰਗਾ ਲਗਾ ਹੈ॥੪੬॥

ਬਮਨ ਦਿਹ ਕਿ ਖੁਦਰਾ ਪਯੋਹਸ਼ ਕੁਨਮ॥
ਬਤੇਗ ਆਜ਼ਮਾਈ ਸ਼ੁਕੋਹਸ਼ ਕੁਨਮ॥੪੭॥

ਬਮਨ = ਮੈਨੂੰ। ਦਿਹ = ਦੇਓ। ਕਿ ਜੋ। ਖ਼ੁਦਰਾ = ਆਪਣੇ ਆਪ ਦੀ।
ਪਯੋਹਸ਼ = ਢੂੰਡ। ਕੁਨਮ = ਕਰਾਂ। ਬ = ਨਾਲ। ਤੇਗ਼ ਅਜ਼ਮਾਈ = ਤਲਵਾਰ
ਚਲੌਣਾਂ। ਸ਼ੁਕੋਹਸ਼ = ਦਬਾਓ। ਕੁਨਮ = ਕਰਾਂ।

ਭਾਵ— ਮੈਨੂੰ ਦੇਓ ਜੋ ਮੈਂ ਆਪਣੇ ਆਪਦੀ ਢੂੰਡ ਕਰਾਂ ਅਤੇ ਸ੍ਰੀ ਸਾਹਿਬ ਨਾਲ ਓਹਨਾਂ ਨੂੰ ਦਬਾਵਾਂ॥੪੭॥