ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੫੧)

ਹਿਕਾਯਤ ਦੂਸਰੀ

ਭਾਵ— ਇਸ ਕਰਕੇ ਓਸਦਾ ਖ਼ਿਤਾਬ ਰਾਜਾ ਦਲੀਪ ਹੋਇਆ ਮਾਨਧਾਤੇ ਰਾਜੇ ਨੇ ਉਸਨੂੰ ਰਾਜ ਦੇ ਦਿੱਤਾ॥੫੬॥

ਸਿ ਪਿਸਰਾਂ ਦਿਗਰ ਸ਼ਾਹ ਆਜ਼ਾਦ ਕਰਦ॥
ਨਦਾਨਸ਼ ਪ੍ਰਸਤੋ ਨ ਆਜ਼ਾਦ ਮਰਦ॥੫੭॥

ਸਿ- (ਸਿਹ) ਤਿੰਨ। ਪਿਸਰਾਂ = ਪੁਤ੍ਰ। ਦਿਗਰ= ਦੂਜੇ। ਸ਼ਾਹ = ਰਾਜਾ।
ਆਜ਼ਾਦ = ਖੁਲੇ। ਕਰਦ= ਕੀਤੇ। ਨ = ਨਹੀਂ। ਦਾਨਸ਼ ਪ੍ਰਸਤ=ਬੁਧੀਵਾਨ।
ਓ = ਅਤੇ। ਨ= ਨਹੀਂ। ਆਜ਼ਾਦ = ਖੁਲੇ। ਮਰਦ = ਪੁਰਖ।

ਭਾਵ— ਰਾਜੇ ਨੇ ਦੂਜੇ ਤਿੰਨੇ ਪੁਤ੍ਰ ਖੁਲ੍ਹੇ ਕਰ ਦਿਤੇ ਅਰਥਾਤ ਕੱਢ ਦਿਤੇ ਕਿਉਂ ਜੋ ਨ ਬੁਧੀਵਾਨ ਸਨ ਅਤੇ ਨਾਹੀਂ (ਬਿਕਾਰਾਂ ਤੇ) ਰਹਤ ਸਨ॥੫੭॥

ਕਿ ਓਰਾ ਬਰਓਜ਼ਰ ਸਿੰਘਾਸਨ ਨਿਸ਼ਾਂਦ
ਕਲੀਦੇ ਕਹਨ ਗੰਜਰਾ ਬਰ ਕੁਸ਼ਾਦ॥੫੮॥

ਕਿ = ਅਤੇ। ਓਰਾ = ਉਸਨੂੰ। ਬਰ = ਉਪਰ। ਓ = ਉਸ। ਜ਼ਰ= ਸੋਇਨਾਂ।
ਸਿੰਘਾਸਨ = ਗੱਦੀ। ਨਿਸ਼ਾਂਦ = ਬਠਾਇਆ। ਕਲੀਦ = ਕੁੰਜੀ। ਇ=ਦੀ।
ਕੁਹਨ = ਪੁਰਾਣਾ। ਗੰਜ = ਧਨ ਦਾ ਢੇਰ। ਰਾ = ਨੂੰ। ਬਰ ਕੁਸ਼ਾਦ= ਖੋਲੀ।

ਭਾਵ— ਜੋ ਉਸਨੂੰ ਸੁਨੈਹਰੀ ਰਾਜ ਗੱਦੀ ਉੱਤੇ ਬਠਾਇਆ ਅਤੇ ਪੁਰਾਣੇ ਜੋੜੇ ਹੋਇ ਧਨ ਦੀ ਕੁੰਜੀ ਖੋਲ੍ਹੀ॥੫੮॥

ਬਦੋ ਦਾਦ ਸ਼ਾਹੀ ਖ਼ੁਦ ਆਜ਼ਾਦ ਗਸ਼ਤ॥
ਬਿ ਪੋਸ਼ੀਦ ਦਲਕੋ ਰਵਾਂ ਸ਼ੁਦ ਬਦਸ਼ਤ॥੫੯॥

ਬਦੋ = ਉਸਨੂੰ। ਦਾਦ ਦਿਤਾ। ਸ਼ਾਹੀ = ਰਾਜ। ਖੁਦ = ਆਪ।
ਆਜ਼ਾਦ = ਖੁੱਲ੍ਹਾ। ਗਸ਼ਤ = ਹੋਇਆ। (ਬਿ = ਪਦ ਜੋੜਕ ਵਾਧੂ)
ਪੋਸ਼ੀਦ = ਪੈਨ੍ਹੀ। ਦਲਕ = ਗੋਦੜੀ। ਓ = ਅਤੇ। ਰਵਾਂਸ਼ੁਦ = ਤੁਰ
ਪਿਆ। ਬ = ਨੂੰ। ਦਸ਼ਤ = ਉਜਾੜ।

ਭਾਵ— ਉਸਨੂੰ ਰਾਜ ਦਿਤਾ ਅਤੇ ਆਪ ਖੁਲ੍ਹਾ ਹੋ ਗਿਆ ਗੋਦੜੀ ਪਾਇ ਲਈ ਅਤੇ ਉਜਾੜ ਨੂੰ ਤੁਰ ਪਿਆ॥੫੯॥

ਬਿਦੇਹ ਸਾਕੀਆ ਸਾਗਰੇ ਸਬਜ਼ ਰੰਗ॥
ਕਿ ਮਾਰਾ ਬਕਾਰ ਅਸਤ ਦਰ ਵਕਤਿ ਜੰਗ॥੬੦॥

ਕਿ= ਪਦ ਜੋੜਕ (ਵਾਧੂ)। ਦੇਹ = ਦੇਓ। ਸਾਕੀਆ = (ਸਾਕੀਆ)
ਸਾਕੀ = ਮਦ ਪਲੌਣ ਵਾਲਾ। ਆ=ਹੇ। ਸਾਗਰ = ਪਿਆਲਾ। ਏ= ਦਾ।