(੧੬)
ਦੋਹਰਾ॥ ਕੋਊ ਨਾ ਮੁਖ ਸੇ ਬੋਲਤਾ ਕੋਊ ਨ ਕਰਤਾ ਗੱਲ ਹੂਆ ਜਗਤ ਕਾ ਬਾਦਸ਼ਾਹ ਜੀਉਣਾ ਮੌੜ ਅਜ ਕੱਲ॥੧੦੧॥ ਅਬ ਕੁਛ ਸੁਨੋ ਪਿਆਰਿਓ ਕਿਸ਼ਨੇ ਕਾ ਅਹਿਵਾਲ॥ ਸਭ ਕੁਛ ਕਰਾਂ ਬਿਆਨ ਅਬ ਜੋ ਗੁਜ਼ਰੀ ਉਸ ਨਾਲ॥੧੦੨॥
ੴਸਤਿਗੁਰਪ੍ਰਸਾਦਿ॥ਦੋਹਰਾ॥ ਭਾਈ ਜੀਉਣੇ ਮੌੜ ਦਾ ਕਿਸ਼ਨ ਸਿੰਘ ਨਰਸ਼ੇਰ॥ ਬਡਾ ਬਹਾਦਰ ਸੂਰਮਾ ਦਿਲ ਸੇ ਅਧਿਕ ਦਲੇਰ॥੧੦੩॥ ਚੌਪਈ॥ ਬੜੋ ਦਲੇਰ ਸ਼ੇਰ ਨਰ ਕਿਸ਼ਨਾ॥ ਭੂਖ ਪਿਆਸ ਕੀ ਅਤਸੇ ਤ੍ਰਿਸ਼ਨਾ ਰਾਤ ਦਿਨੇ ਪੇਸ਼ਾ ਥਾ ਚੋਰੀ॥ ਬਹੁਤ ਜਗਤ ਸੰਗ ਕਰਤਾ ਜੌਰੀ ॥੧੦੪॥ ਦੋਹਰਾ॥ ਬੜਾ ਪਿਆਰਾ ਖਾਸਕੀ ਅਹਿਮਦ ਡੋਗਰ ਜਾਨ॥ ਰਿਹਾ ਊਡ ਸਕੇ ਕੇ ਵਿਖੇ ਰਹਿਤਾ ਸਦਾ ਮਕਾਨ॥ ੧੦੫॥ ਚੌਪਈ॥ਅਹਿਮਦ ਡੋਗਰ ਡਸਕੇ ਵਾਲਾ॥ ਸ਼ੇਰ ਦਲੇਰ ਰਹੇ ਮਤਵਾਲਾ॥ ਨਹੀਂ ਕਿਸੀ ਹਾਕਮ ਸੇ ਡਰਤਾ॥ ਚੋਰ ਯਾਰ ਕੀ ਮੱਦਤ ਕਰਤਾ॥੧੦੬॥ਜੋ ਕੋਈ ਧਾੜਾ ਮਾਰ ਲਿਆਵੇ॥ ਅਹਿਮਦ ਡੋਗਰ ਪਾਸ ਲੈ ਜਾਵੇ॥ਸਭ ਚੋਰੋਂ ਕਾ ਸਾਂਭੇ ਮਾਲ॥ ਰਹੇ ਹਮੇਸ਼ਾਂ ਚੋਰਾਂ ਨਾਲ॥੧੦੭॥ ਦੋਹਰਾ॥ ਕਿਸ਼ਨੇ ਨਾਲ ਪਿਆਰ ਸੀ ਰਾਤ ਦਿਨਾਂ ਕਾ ਮੇਲ॥ ਪਲਕ ਵਛੋੜਾ ਨਾ ਸਹੇ ਰਹੇ ਠੇਲ ਅਰ ਪੇਲ॥੧੦੮॥ ਚੌਪਈ॥ ਜੋ ਕਿਸ਼ਨਾ ਕੁਛ ਲੂਟੇ ਮਾਲ॥ ਅਹਿਮਦ ਕੋ ਦੇਤਾ ਸੰਭਾਲ॥ ਦੌਲਤ ਬਹੁਤ ਜਮਾਂ ਜਬ ਹੋਈ॥ ਬਾਤ ਸਹੀ ਜਾਨਤ ਸਭ ਕੋਈ॥ ੧੦੯॥ ਦੋਹਰਾ॥ ਅਹਿਮਦ ਕੇ ਮਨ ਉਖ