ੴਸਤਿਗੁਰਪ੍ਰਸਾਦਿ॥
ਦੋਹਰਾ॥ ਗਣਪਤ ਗੌਰਾਂ ਨੰਦ ਕੋ ਪਗ ਬੰਦਨ ਦਿਨ ਰਾਤ॥
ਕਿੱਸਾ ਜੀਉਣੇ ਮੌੜਕਾ ਜਗਤ ਕਰੂੰ ਬਿਖਿਆਤ॥੧॥ ਦੋ:
॥ ਨਿਕਟ ਸ਼ਹਿਰ ਸੰਗਰੂਰ ਦੇ ਕੋਸੋਂ ਹੀਕੀ ਦੌੜ॥ ਛੋਟਾ ਸਾ ਇਕ
ਮਾਜਰਾ ਨਾਮ ਗਾਮ ਕਾ ਮੌੜ॥੨॥ ਇਨ ਮੌੜਾਂ ਕੇ ਬੀਚ ਮੇਂ
ਪ੍ਰਗਟਿਓ ਜੀਉਣਾ ਮੌੜ॥ ਨਾਮੀ ਹੂਆ ਧਾੜਵੀ ਸਗਲੀ ਬੀਚ
ਰਠੌੜ॥੩॥ ਜਿਸ ਦਿਨ ਜੀਉਣਾ ਜਨਮਿਆ ਸੀਗਾ ਕਰੜਾ
ਵਾਰ॥ ਗੁੜ੍ਹਤੀ ਦਿਤੀ ਜ਼ੁਲਮ ਦੀ ਘੋਲ ਪਿਲਾਯਾ ਸਾਰ॥੪॥
ਜੀਉਣੇ ਮੌੜ ਦੇ ਬਾਪ ਨੇ ਸੱਦ ਨਜੂਮੀ ਏਕ॥ ਪੂਛਾ ਕਰਮ
ਨਸੀਬ ਦਾ ਐਸਾ ਕਹਿਣਾ ਨੇਕ॥੫॥ ਖਰਾ ਸਿਆਣਾ
ਜੋਤਸ਼ੀ ਵੇਦ ਵਿਧੀ ਭਰਪੂਰ॥ ਪੜ੍ਹਿਆ ਕਰਮ ਬਿਬਾਕਦਾ
ਨਾਮੀ ਜਗ ਮਸ਼ਹੂਰ॥੬॥ ਖਟ ਕਰਮੋਂ ਕੇ ਬੀਚ ਮੈਂ
ਪੰਡਤ ਜੀ ਪਰਬੀਨ॥ ਚੌਦਸ ਵਿਦ੍ਯਾ ਕੇ ਧਨੀ ਗੁਨੀਂ
ਗੰਭੀਰ ਅਧੀਨ॥੭॥ ਬੇਦ ਸੋਧ ਕੇ ਅਵਲੋਂ ਜੋਤਸ਼ ਲੀਨਾਂ
ਦੇਖ॥ ਸੁਣੋ ਜਵਾਬ ਜੋ ਪੂਛਿਆ ਜੀਉਣ ਮੌੜ ਕੇ ਲੇਖ॥੮॥
ਕਬਿੱਤ॥ ਹੋਊਗਾ ਜਵਾਨ ਦੁਖ ਦੇਊਗਾ ਜਹਾਨ ਤਾਈਂ
ਠੱਗੀ ਯਾਰੀ ਚੋਰੀ ਸਭ ਪਾਪ ਰੀਤ ਕਰੂਗਾ॥ ਦਾਰੂ ਮਾਸ ਖਾਊ
ਭੋਗ ਕਰੂ ਸਾਥ ਕੰਜਰੀ ਦੇ ਰਾਹੀ ਪਾਂਧੀ ਬੁਰਾ ਭਲਾ ਸਭ ਕੋਈ
ਡਰੂਗਾ॥ ਖਾਊਗਾ ਹਰਾਮ ਆਠੋਜਾਮ ਜਾਣ ਬੂਝਕਰ ਹੋਇਕੇ
ਬੇਦਰਦ ਮਾਲ ਪਾਂਧੀਆਂ ਦਾ ਹਰੂਗਾ॥ ਧਾੜਵੀ ਲੁਟੇਰਾ ਭਾਰੀ
ਹੋਊ ਭਗਵਾਨ ਸਿੰਘਾ ਪੰਡਤ ਪੁਕਾਰੇ ਅੰਤ ਫਾਂਸ਼ੀ ਵਿਚ ਮਰੂਗਾ॥