(੪)
ਚਾਰਨੇ ਸਿਖਾਲਿਆ॥ ਬਾਰ੍ਹਵੇਂ ਬਰਸ ਬਸ ਸਭ ਕੁਛ ਜਾਨ ਲੀਤਾ ਘਰਬਾਰ ਟੱਬਰਾਂ ਦਾ ਕਾਰਜ ਸੰਭਾਲਿਆ॥ਦਿਨਾਂ ਵਿਚ ਹੋਗਿਆ ਜਵਾਨ ਭਗਵਾਨ ਸਿੰਘਾ ਪਿਛਲਾ ਨਸੀਬ ਮੂਲ ਟਲੇ ਨਹੀਂ ਟਾਲਿਆ ੧੬॥ ਦੋਹਰਾ॥ ਬੈਠਕ ਬੈਠੇ ਚੰਦਰੀ ਚੋਰਾਂਦੇ ਪਰਸੰਗ॥ ਲੜਦਾ ਭਿੜਦਾ ਰੋਜ਼ ਥਾਂ ਹਰ ਦਮ ਰੱਖੇ ਜੰਗ॥੧੭॥ ਕਬਿੱਤ॥ ਜਿਥੇ ਜੀਉਣਾ ਜਾਵੇ ਸ਼ੋਰ ਪਾਵੇ ਇਕ ਬਿੰਦ ਵਿਚ ਖ਼ੌਫ਼ ਨਹੀਂ ਖਾਵੇ ਭਾਵੇਂ ਹੋਵੇ ਕੋਈ ਸੂਰਮਾਂ॥ ਮੰਗਕੇ ਲੜਾਈ ਆਪ ਲੈਂਦਾ ਸੀ ਗੁਵਾਂਢੀਆਂ ਤੋਂ ਰੀਝਦਾ ਨਾ ਰਤੀ ਐਸਾ ਸਖਤ ਭਾਰੀ ਉਰਮਾਂ॥ ਧਾੜਾ ਵਾੜਾ ਮਾਰਕੇ ਉਜਾੜ ਵਿਚ ਬੈਠਦਾ ਸੀ ਦਾਰੂ ਮਾਸ ਖਾਵੇ ਤੇ ਉਡਾਵੇ ਰੋਜ਼ ਚੂਰਮਾਂ॥ ਰਾਤ ਦਿਨੇ ਰੱਖਦਾ ਉਪਾਧੀ ਭਗਵਾਨ ਸਿੰਘਾ ਸਾਰਾ ਦਿਨ ਗੁਜ਼ਰਦਾ ਸੀ ਏਸ ਹੀ ਫਤੂਰਮਾਂ॥ ੧੮॥ ਦੋਹਰਾ ਚੋਰੀ ਯਾਰੀ ਨਿਤ ਕਰੇ ਰਹੇ ਕਸੂਤਾ ਤੌਰ॥ ਕਰਦਾ ਰੋਜ ਉਪਾਧੀਆਂ ਬਾਤ ਨ ਜਾਨੈ ਔਰ॥੧੯॥ ਕਬਿੱਤ॥ ਦੇਸ ਪਰਦੇਸ ਵਿਚ ਜਾਇਕੇ ਲਗਾਵੇ ਪਾੜ ਪੰਜ ਸਤ ਚੋਰ ਹੋਰ ਨਾਲ ਨਾਮੀ ਰਖਦਾ॥ ਮਾਝਾ ਤੇ ਦਵਾਬਾ ਖ਼ੂਬ ਲੁੱਟਿਆ ਪ੍ਰੇਮ ਨਾਲ ਮਾਲਵਾ ਪਹਾੜ ਪਾੜ ਲਾਯਾ ਲੱਖ ਲੱਖਦਾ॥ ਜਿਥੇ ਸੁਨੇ ਸਿਲ ਉਥੇ ਇਲ ਵਾਂਗੂੰ ਟੁਟ ਦਾਸੀ ਚੋਰੀ ਦੇ ਬਿਹਾਰ ਨੂੰ ਅੰਗਿਆਰ ਵਾਂਗ ਭਖਦਾ॥ ਲੱਖ ਕੱਖ ਏਕ ਹੀ ਸਮਾਣ ਭਗਵਾਨ ਸਿੰਘਾ ਪਲਮੇਂ ਉਡਾਵੇ ਕੌਡੀ ਪਾਸ ਨਹੀਂ ਰਖਦਾ॥੨੦॥ ਕਬਿੱਤ ਅੱਧੀ ਅੱਧੀ ਰਾਤ ਨੂੰ ਬਰਾਤਾਂ ਜਾਕੇ ਘੇਰ ਲੈਂਦਾ ਪੈਂਦਾ ਉਤੇ ਬਾਣੀਆਂ ਦੇ ਸ਼ੇਰ ਵਾਂਗੂੰ ਗੱਜਕੇ॥ ਜਿਥੇ ਜਾਕੇ ਲੁਟਦਾ ਤਸਾਮ