ਨੀਤੀ:- ( ੧੫੬ ) (੩)ਬੁਰੇ ਨਾਲ ਕਈ ਕਰਨ ਬਰਾਈ ਮਾਫ਼ ਕਰਨ ਕਈ ਸਿਆਣੇ। ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰ ਨਾਨਕ ਜਾਣੇ। ੪੧–ਬੇਤਰਸੀ, ਘਿਣਾ ਤੇ ਈਰਖਾ ਬਦਲਾ ਤਾਂ ਘ੍ਰਿਣਾ ਯੋਗ ਹੈ, ਪਰ ਬੇਤਰਸੀ ਕੇਹੀ ਹੈ ? ਏਹ ਤਾਂ ਓਹਦੇ ਨਾਲੋਂ ਵੀ ਗੰਦੀ ਹੈ, ਏਸਨੂੰ ਤਾਂ ਕੇਵਲ ਭੜਕਾਉਣ ਦਾ ਮੌਕਾ ਹੀ ਲੋੜੀਂਦਾ ਹੈ। ਬੇਤਰਸੀ ਨੂੰ ਕੁਦਰਤ ਨੇ ਹੀ ਆਦਮੀ ਦੇ ਮਨੁੱਖਪਣੇ ਨਾਲੋਂ ਵੱਖ ਰੱਖਿਆ ਹੈ, ਏਸੇ ਵਾਸਤੇ ਸਾਰੇ ਲੋਕ ਏਸਨੂੰ ਬਰੀ ਜਾਣਦੇ ਹਨ ਅਤੇ ਬੇਤਰਸੀ ਮਨੁੱਖਪੁਣਾ ਨਹੀਂ ਸਮਝੀ ਜਾਂਦੀ। ਫੇਰ ਇਹ ਕਿੱਥੋਂ ਜੰਮੀ ? ਇਹ ਭੈ ਦੀ ਪੁਤ੍ਰੀ ਹੈ। ਬਹਾਦਰ ਆਦਮੀ ਆਪਣੇ ਤਕੜੇ ਵੈਰੀ ਉਤੇ ਤਲਵਾਰ ਚੁਕਦਾ ਹੈ, ਪਰ ਜਦੋਂ ਓਹ ਅਗੋਂ ਹਥਿਆਰ ਰੱਖ ਦੇਂਦਾ ਹੈ ਤਾਂ ਓਹ ਓਹਦੇ ਨਾਲ ਮੇਹਰਬਾਨੀ ਦਾ ਵਰਤਾਓ ਕਰਦਾ ਹੈ । ਜੇਹੜਾ ਆਦਮੀ ਤੇਰੇ ਪਾਸੋਂ ਡਰਦਾ ਹੋਵੇ, ਓਹਦੇ ਉਤੇ ਧੱਕਾ ਕਰਨਾ ਕੋਈ ਵਡਿਆਈ ਦੀ ਗੱਲ ਨਹੀਂ । ਨਿਰ- ਬਲ ਤੇ ਮੋਏ ਨੂੰ ਮਾਰਨਾ ਭਲਮਣਸਊ ਤੇ ਨੇਕੀ ਦਾ ਕੰਮ ਨਹੀਂ ਹੈ। ਬੇਤਰਸ ਅਤੇ ਜ਼ਾਲਮ ਨੂੰ ਆਪਣੇ ਵੱਸ ਕਰ ਅਤੇ ਗਰੀਬ ਤੇ ਨਿਰਬਲ ਉਤੇ ਤਰਸ ਕਰ, ਫੇਰ ਤੇਰ ਜਿੱਤ ਹੀ ਜਿੱਤ ਹੈ।
ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/153
ਦਿੱਖ