( ੧੬੫ ) ਹਰੇਕ ਆਦਮੀ ਵਿਦਵਾਨ ਜਾਂ ਰਾਜ ਦਾ ਪ੍ਰਬੰਧਕ ਨਹੀਂ ਬਣ ਸਕਦਾ ਅਤੇ ਨਾ ਹੀ ਸਾਰੇ ਲੋਕ ਫੌਜਾਂ ਦੇ ਸੈਨਾਪਤੀ ਬਣ ਸਕਦੇ ਹਨ।ਤੂੰ ਆਪਣੇ ਫਰਜ਼ ਨੂੰ ਚੰਗੀ ਤਰਾਂ ਪਾਲ, ਫੇਰ ਹਰ ਪਾਸੇ ਤੇਰੀ ਵਾਹ ਵਾਹ ਹੋਵੇਗੀ। ਇਹ ਨਾਂ ਸਮਝ ਕਿ ਵਡਿਆਈ ਪ੍ਰਾਪਤ ਕਰਨ ਵਾਸਤੇ ਕਠਨਾਈਆਂ ਨੂੰ ਵੱਸ ਕਰਨਾ ਅਤੇ ਖਤਰਿਆਂ ਵਿਚ ਪੈਣਾ ਹੀ ਜ਼ਰੂਰੀ ਹੈ, ਜਾਂ ਸਖਤ ਮਿਹਨਤ ਹੀ ਅਵੱਸ਼ਕ ਹੈ ਕੀ ਪਤਿਤਾ ਇਸਤਰੀ ਦੀ ਉਪਮਾ ਨਹੀਂ ਹੁੰਦੀ? ਕੀ ਈਮਾਨਦਾਰ ਆਦਮੀ ਦੀ ਵਾਹ ਵਾਹ ਨਹੀਂ ਹੁੰਦੀ ? ਏਹਨਾਂ ਗੁਣਾਂ ਉਤੇ ਕੀ ਹਿੰਗ ਫਟਕੜੀ ਲਗਦੀ ਹੈ ? ਵਡੇ ਬਣਨ ਦੀ ਕਾਮਨਾ ਵੱਡੀ ਤਕੜੀ ਅਤੇ ਇੱਜ਼ਤ ਪ੍ਰਾਪਤ ਕਰਨ ਦੀ ਖਾਹਸ਼ ਬੜੀ ਪ੍ਰਬਲ ਹੁੰਦੀ ਹੈ, ਪਰ ਏਹ ਚੀਜ਼ਾਂ ਚੰਗੇ ਤੇ ਵੱਡੇ ਕੰਮ ਕਰਨ ਪਰ ਹੀ ਮਿਲ ਸਕਦੀਆਂ ਹਨ। ਨੇਕ ਆਦਮੀ ਇੱਜ਼ਤ ਪਾਕੇ ਮੰਨ ਹੁੰਦਾ ਹੈ। ਓਸਦਾ ਹੱਕ ਹੀ ਓਸਦਾ ਵੱਡਾ ਫਖ਼ਰ ਹੈ।ਕੀ ਇਹ ਸੁਣਨਾ ਚੰਗਾ ਹੈ ਕਿ “ਏਸ ਆਦਮੀ ਦੀ ਯਾਦ ਵਿਚ ਕਿਉਂ ਕੋਈ ਬੂਤ ਨਹੀਂ ਖੜਾ ਕੀਤਾ ਗਿਆ ” ਜਾਂ ਇਹ ਕਿ ਪਤਾ ਨਹੀਂ ਲਗਦਾ ਕਿ ਫਲਾਨੇ ਆਦਮੀ ਦੀ ਯਾਦਗਾਰ ਕਿਓਂ ਖੜੀ ਕੀਤੀ ਗਈ ਹੈ?” ਬ ਵੱਡਾ ਆਦਮੀ ਸਦਾ ਲੋਕਾਂ ਦੀ ਭੀੜ ਦੇ ਮੋਹਰੇ ਰਹਿੰਦਾ ਹੈ, ਓਹ ਪਿਛਾਹਾਂ ਨਹੀਂ ਤੱਕਦਾ ਸਗੋਂ ਧੱਕੇ ਧੋੜੇ ਖਾਂਦਾ ਅਗਾਹਾਂ ਹੀ ਵਧਦਾ ਜਾਂਦਾ ਹੈ, ਆਪਣੇ ਤੋਂ ਅੱਗੇ ਕਿਸੇ ਹੋਰ ਨੂੰ ਦੇਖਕੇ ਓਹ ਈਰਖਾ ਨਹੀਂ ਕਰਦਾ ਅਤੇ ਨਾ 1
ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/162
ਦਿੱਖ