(੪੩)
ਬੜੀ ਕੋ੍ਧ ਭਰੀ ਅਵਾਜ਼ ਨਾਲ ਕੜਕ ਕੇ ਕਿਹਾ "ਓ ਕੰਗਾਲ ਕਾਫ਼ਰ ਲੜਕੀ!ਐਡਾ ਗ਼ਰੂਰ,ਐਨਾ ਹੰਕਾਰ, ਏਹ ਤਕੱਬਰ, ਤੇਰੇ ਵਰਗੀ ਇਕ ਭੁੱਖ ਮਰਦੀ ਬੇਦੀਨ ਲੜਕੀ ਦਾ ਸ਼ਾਹਜਾ਼ਦੇ ਅਲੀ ਗੌਹਰ ਨਾਲ ਏਹ ਵਰਤਾਉ ? ਹਾਇ ! ਤੇਰੀ ਸੁੰਦ੍ਤਾ ਮੇਰੇ ਕਲੇਜੇ ਵਿਚ ਖੁਭ ਚੁਕੀ ਹੈ ਨਹੀਂ ਤਾਂ ਹੁਣ ਤਕ ਤੇਰਾ ਸਰੀਰ ( ਨੰਗੀ ਤਲਵਾਰ ਕੱਢ ਕੇ ) ਮੇਰੀ ਏਸ ਸ਼ਮਸ਼ੀਰ ਨਾਲ ਦੋ ਟੋਟੇ ਹੋ ਚੁਕਾ ਹੁੰਦਾ।"
ਰਣਜੀਤ ਕੌਰ--ਸ਼ਾਹਜ਼ਾਦਾ ਸਾਹਿਬ ! ਕਪੜਿਆਂ ਤੋਂ ਬਾਹਰ ਤਾਂ ਹੋਵੋ, ਸਿੱਖਾਂ ਦੀਆਂ ਲੜਕੀਆਂ ਓਹਨਾਂ ਬੇਦੀਨ ਅਤੇ ਬੇਈਮਾਨ ਆਦਮੀਆਂ ਨਾਲ ਅਜੇਹਾ ਹੀ ਵਰਤਾਉ ਕਰਦੀਆਂ ਹੁੰਦੀਆਂ ਹਨ ਜੇਹੜੇ ਕਿ ਪਰਾਈਆਂ ਧੀਆਂ ਭੈਣਾਂ ਨੂੰ ਦੁਖ ਦੇਣਾ ਹੀ ਆਪਣਾ ਧਰਮ ਈਮਾਨ ਬਣਾ ਬੈਠਦੇ ਹਨ।
ਸ਼ਾਹਜ਼ਾਦਾ-ਤੇਰੇ ਲਫਜ਼ ਤੀਰ ਵਾਂਗ ਮੇਰੇ ਕਲੇਜੇ ਨੂੰ ਛਾਨਣੀ ਕਰ ਰਹੇ ਹਨ, ਮੈਂ ਬੇਦੀਨ ਅਤੇ ਬੇਈਮਾਨ ਨਹੀਂ, ਸਾਰੇ ਲੋਕ ਜਾਣਦੇ ਹਨ ਕਿ ਮੈਂ ਵਡਾ ਨੇਕ ਅਤੇ ਧਰਮ ਵਾਲਾ ਸ਼ਾਹਜ਼ਾਦਾ ਹਾਂ। ਪਰ ਜਿਸ ਦਿਨ ਤੋਂ ਮੈਂ ਤੈਨੂੰ ਪਤਸ਼ਾਹੀ ਮਹਿਲ ਦੇ ਅੰਦਰ ਦੇਖਿਆ ਅਤੇ ਤੇਰੀ ਕਲੇਜੇ ਚੀਰਨ ਵਾਲੀ ਜ਼ਬਾਨ ਦੀਆਂ ਗੱਲਾਂ ਸੁਣੀਆਂ ਹਨ ਓਸੇ ਦਿਨ ਤੋਂ ਮੇਰਾ ਦਿਲ ਹਥੋਂ ਜਾਂਦਾ ਰਿਹਾ ਹੈ। ਤਦੇ ਹੀ ਤਾਂ ਮੈਂ ਆਪਣੇ ਗੁਪਤ ਆਦਮੀ ਭੇਜਕੇ ਤੈਨੂੰ ਸਿੱਖਾਂ ਦੀ ਫੌਜ ਵਿੱਚੋਂ ਕਢਵਾ ਮੰਗਾਇਆ ਹੈ। ਰਣਜੀਤ ਕੌਰ ! ਮੈਨੂੰ ੳਮੈਦ ਨਹੀਂ ਸੀ ਕਿ ਤੇਰੀ ਮਿੱਠੀ ਜੀਭ ਵਿਚੋਂ ਅਜੇਹੇ