ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਹਰੇਬਾਜ਼ੀ ਦਾ ਦੋਸ਼ ਲਾਉਣਾ ਹੈ ਤਾਂ ਲਾਉ, ਪਰਵਾਹ ਨਹੀਂ ਮੈਨੂੰ। (ਚੀਕਦਾ ਹੈ।) ਹਾਂ; ਮੈਂ ਲਾਉਡ ਹਾਂ, ਕਿਉਂਕਿ ਤੁਹਾਡਾ ਸਾਹਿਤ, ਤੁਹਾਡਾ ਸੁਹਜ ਇੰਨਾ ਬੋਝ ਝੱਲ ਈ ਨਹੀਂ ਸਕਦਾ, ਜਿਸਨੂੰ ਮੈਂ ਅੰਦਰ ਚੁੱਕੀ ਫਿਰਦਾਂ।

ਤੁਹਾਨੂੰ ਕੀ ਪਤੈ ਕਿ ਸਮਾਂ ਬੰਦੇ ਅੰਦਰੋਂ ਘੜੀ ਦੀ ਟਿੱਕ-ਟਿੱਕ ਵਾਂਗ ਲੰਘ ਨਹੀਂ ਜਾਂਦਾ। (ਜਿਵੇਂ ਟੁੱਟ ਗਿਆ ਹੋਵੇ।) ਘਟਨਾਵਾਂ ਮਨ 'ਤੋਂ ਐਂ ਨਹੀਂ ਲੰਘ ਜਾਂਦੀਆਂ ਜਿਵੇਂ ਅੰਬਰ ਤੋਂ ਸੂਰਜ ਦੀ ਟਿੱਕੀ ਲੰਘ ਜਾਂਦੀ ਹੈ... ਬਿਨਾਂ ਕੋਈ ਪੈੜ ਛੱਡੇ।

(ਇਨਕਾਰ 'ਚ ਸਿਰ ਮਾਰਦਾ ਹੈ।)

...ਕੁਝ ਖੁੱਭਿਆ ਰਹਿ ਜਾਂਦੈ, ਪੈੜਾਂ... ਕੋਈ ਟੋਕਰੀ... ਝਾੜੂ... ਵੱਖਰੇ ਰੰਗ ਵਾਲਾ ਕੋਈ ਚਾਹ ਦਾ ਕੱਪ, ਸਭ ਜਾਲ ਬਣ ਜਾਂਦੈ... ਤੇ ਫੇਰ ਰਿਸਣ ਲਗਦੈ। ਭੱਜੋ ਤਾਂ ਮਗਰ ਭੱਜਦੇ... ਮੂਹਰਿਓਂ ਪੈਂਦੇ (ਆਪਣੇ ਪੈਰਾਂ ਵੱਲ ਦੇਖਦਾ ਹੈ।) ਮੇਟਣ ਜਾਓ ਤਾਂ ਉਹ ਹੋਰ ਡੂੰਘੇ ਹੁੰਦੇ ਜਾਂਦੇ।

(ਤੜਫ਼ਦਾ ਹੈ, ਜਿਵੇਂ ਅੰਗ-ਅੰਗ ਟੁੱਟ ਰਿਹਾ ਹੋਵੇ)

ਉੱਥੇ ਆਤਮਾ ਨਹੀਂ ਲੱਭਦੀ... ਇਹੋ ਕੂੜਾ ਲੱਭਦਾ..., (ਮੌਨ) ਜੋ ਮੈਂ ਹਾਂ। ਪਰ ਹੁਣ ਮੈਂ ਇਸਤੋਂ ਭੱਜਾਂਗਾ ਨਹੀਂ, ਭੱਜਿਆਂ ਕੋਈ ਕਿਵੇਂ ਭੱਜ ਸਕਦੈ ਖ਼ੁਦ ਤੋਂ।

(ਚੁੱਪ)

(ਸ਼ਾਂਤ ਸਿੱਧਾ ਖੜ੍ਹਾ ਹੁੰਦਾ ਹੈ, ਚਿਹਰੇ 'ਤੇ ਮੁਸਕਾਨ ਆ ਜਾਂਦੀ ਹੈ। ਕੂੜੇ ਅਤੇ ਮੰਚ ਉੱਤੇ ਪਈ ਹਰ ਚੀਜ਼ ਵੱਲ ਵੱਖਰੇ ਹੀ ਅੰਦਾਜ਼ 'ਚ ਦੇਖਦਾ ਹੈ।)

(ਇੱਕ-ਇੱਕ ਅੱਖਰ ਕਰਕੇ ਬੋਲਦਾ ਹੈ। ਪਹਿਲੀ ਵਾਰ ਬਿਨਾਂ ਭੱਜਿਓਂ ਦੇਖਦਾਂ ਖ਼ੁਦ ਨੂੰ ... ਇਸਦਾ ਆਪਣਾ ਈ ਇੱਕ ਸੁਹਜ ਹੈ... ਆਪਣਾ ਆਸਮਾਨ ਜਿੱਥੋਂ ਹਰੇਕ ਅੰਦਰ ਪਿਆ ਕੂੜਾ ਨਜ਼ਰ ਆਉਂਦਾ... (ਭੱਜਣ ਅਤੇ ਭੀੜ ਦਾ ਅਭਿਨੈ ਕਰਦਾ ਹੈ।) ਤੇ ਇੱਕ-ਦੂਜੇ 'ਚ ਵੱਜਦੇ ਭੱਜੇ ਜਾਂਦੇ ਲੋਕ। (ਰੁਕ ਜਾਂਦਾ ਹੈ।) ਤੇ ਖਰਾਸ਼ ਖੁਰਨ

60