ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ। ਡਰਕੇ ਉੱਭੜਵਾਹਾ ਉੱਠ ਬੈਠਦਾ ਹੈ।) ਸ਼੍ਰੀ-ਸ਼੍ਰੀ-ਸ਼੍ਰੀ..., ਹੈਂਅ ਭਈ ਕਰੋੜੀ... ਇਹ ਕੀ... ਕਿੱਥੇ ਐਂ ਤੂੰ... ਸੁਫ਼ਨਾ ਦੇਖ ਰਿਹੈਂ ਭਲਾ। ਦੰਦੀ ਵੱਢਕੇ ਦੇਖਦਾਂ, ਹਾਈ, (ਚੀਖ਼ਦਾ ਹੈ।) ਦਰਦ ਤੇ ਹੋਈ, ਤੇ ਇਹ ਦੰਦਾਂ ਦੇ ਨਿਸ਼ਾਨ ਵੀ ਤਾਜ਼ੇ ਐ। ਮਤਲਬ ਕਿ ਇਹ ਤਾਂ ਸੱਚੀਓਂ ਸੱਚ ਐ ਕਰੋੜੀ ਮੱਲਾ। (ਡਕੇ) ਇਹ ਤੂੰ ਕਿੱਥੇ ਆ ਗਿਆਂ ਬੀਆਬਾਨ 'ਚ। ਸੰਤੀ, ਹੈਤ ਤੇਰੀ ਦੀ ਕਰੋੜੀਆ.., ਉਹਨੇ ਭਲਾ ਇੱਥੇ ਕੀ ਦਹੀਂ ਲੈਣ ਆਉਣਾ। (ਹਾਉਕਾ) ਘੁੱਟ ਲੱਸੀ ਮਿਲ ਜਾਂਦੀ ਤਾਂ ਉੱਤਰ ਜਾਂਦੀ ਰਾਤ ਦੀ। ਪਰ ਮੈਂ ਇੱਥੇ ਆਇਆ ਕਿਵੇਂ? ਸੁੱਤਾ ਤਾਂ ਬੰਗਲੇ 'ਚ ਸੀ। ਇੱਥੇ ਤਾਂ ਨਾ ਬੰਦਾ ਦਿਖਦਾ ਨਾ ਬੰਦੇ ਦੀ ਜਾਤ। (ਜੰਗਲ ਦੀਆਂ ਅਵਾਜ਼ਾਂ।) ਮੱਲਾ ਕੋਈ ਸਾਜਿਸ਼ ਐ। ਕਿਤੇ ਡਾਕੂਆਂ ਦੇ (ਗਲ਼ਾ ਖੁਸ਼ਕ ਹੁੰਦਾ।) ਹੱਥੇ ਤਾਂ 'ਨੀ ਚੜ੍ਹ ਗਿਆ। ਬਹੁੜੀਂ ਭਈ ਬੰਸੀ ਵਾਲਿਆ..., ਰੱਖ ਲੀਂ...।

(ਜੰਗਲ ਦੀਆਂ ਅਵਾਜ਼ਾਂ 'ਚ ਦੂਰੋਂ ਇੱਕ ਆਦਮੀ ਦੀ ਅਵਾਜ਼ ਗੂੰਜਦੀ ਹੈ: "ਕੋਈ ਹੈ ਭਈ ਓਇ...? ਸੰਨਾਟੇ ਦੀ ਅਵਾਜ਼ ਤੇ ਸੰਗੀਤ)
ਹਜ਼ਾਰਾ ਖਾਨ: ਕਿੱਥੇ ਫਸ ਗਿਆਂ ਏ ਖਾਨ ਬਹਾਦਰ। (ਸਾਹ ਚੜ੍ਹਿਆ) ਇਹ ਥਾਂ ਤਾਂ ਖਾਣ ਨੂੰ ਆਉਂਦੀ ਐ। ਸੁਣ ਲਈ ਲਾਲਾਂ ਵਾਲਿਆ, ਕਵਾਲੀ ਕਰਾਊਂ ਤੇਰੀ। ਕੋਈ ਹੈ? (ਗੂੰਜ ਮੁੜ ਸੁਣਦੀ ਹੈ। ਕੋਈ ਬੋਲਿਆ..., ਕੋਈ ਹੈ...?

(ਪੈਰਾਂ ਦੀਆਂ ਅਵਾਜ਼ਾਂ। ਸੁੱਕੇ ਪੱਤਿਆਂ 'ਤੇ ਦੌੜਣ ਦੀਆਂ ਅਵਾਜ਼ਾਂ)

ਕਿਸਾਨ: (ਤ੍ਰਭਕ ਕੇ ਉੱਠਦਾ ਹੈ।) ਕੌਣ ਐ ..., ਕੌਣ ਏ ਇੱਥੇ?

(ਦੂਰੋਂ ਕਈ ਪਾਸਿਓਂ ਅਵਾਜ਼ਾਂ ਆਉਂਦੀਆਂ ਹਨ: "ਕੋਈ ਹੈ... ਕੋਈ ਹੈ... ਕੋਈ ਹੈ।")

ਕਿਸਾਨ: (ਡਰਿਆ) ਰੱਖ ਲਈਂ ਦਾਤਿਆ, ਅਵਾਜ਼ਾਂ ਤਾਂ ਬੰਦਿਆਂ ਦੀਆਂ

68