ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿ ‘ਜੂਠ’ ਨਾਟਕ 'ਤੈਂ ਕੀ ਦਰਦ ਨਾ ਆਇਆ’ਨਾਲੋਂ ਕੋਈ ਪੰਜ ਛੇ ਸਾਲ
ਪਹਿਲੋਂ ਲਿਖਿਆ ਤੇ ਖੇਡਿਆ ਜਾ ਚੁੱਕਾ ਸੀ।
ਖੈਰ! ਪੰਜਾਬੀ ਦੇ ਪਹਿਲੇ ਇੱਕ-ਪਾਤਰੀ ਨਾਟਕ ਦੀ ਸ਼ਾਇਦ ਇਹ
ਹੋਣੀ ਸੀ ਜਾਂ ਇਹ ਗੱਲ ਮੇਰੇ ਅਤੇ ਸੈਮੁਅਲ ਦੇ ਸੁਭਾਵਾਂ ਦੀ ਬਣਤਰ ਵਿੱਚੋਂ
ਨਿਕਲੀ ਸੀ। ਪਰ ਅਸਲੀਅਤ ਇਹੋ ਸੀ ਕਿ ਉਸ ਵੇਲੇ ਮੈਂ ਸੈਮੁਅਲ ਦੀ ਗੱਲ ਨੂੰ
ਨਹੀਂ ਸੀ ਟਾਲ ਸਕਦਾ। ਇਸਦੀ ਵਜ੍ਹਾ ਸ਼ਾਇਦ ਮਹਿਜ਼ ਸਾਡੀ ਦੋਸਤੀ ਜਾਂ ਫ਼ੋਕੀ
ਆਦਰਸ਼ਵਾਦਿਤਾ ਹੀ ਨਹੀਂ ਬਲਕਿ ਇੱਕ ‘ਈਗੋ' ਵੀ ਹੋ ਸਕਦੀ ਹੈ (ਬਾਕੀਆਂ
ਦਾ ਮੈਨੂੰ ਪਤਾ ਨਹੀਂ, ਪਰ ਮੈਂ ਆਪਣੇ ਆਪ ਨੂੰ ਉਸ ‘ਪਵਿਤਰ ਈਗੋ’ ਲਈ
ਮੁਆਫ਼ ਕਰ ਲਿਆ ਹੈ... ਹਾਹਾ)। ਉਦੋਂ ਲੱਗਦਾ ਸੀ ਕਿ ਕਿਤੇ ਨਾਟਕ 'ਅਨਾੜੀ
ਹੱਥਾਂ’ ਵਿੱਚ ਪੈ ਸਕਦਾ ਹੈ, ਜਿਹਨਾਂ ਵਿੱਚੋਂ ਬਹੁਤੇ ਲੋਕ ਸ਼ਾਇਦ ਮੰਚ ਦੀ ਸਪੇਸ ਨੂੰ
ਪਾਤਰ ਦੇ ਮਨੋ-ਅਕਾਸ਼ ਵਜੋਂ ਵਰਤੇ ਜਾਣ ਦੇ ਪ੍ਰਯੋਗ ਨੂੰ ਇੱਕਦਮ ਨਾ ਫੜ
ਸਕਣ।
ਬਹੁਤੀਆਂ ਅਖ਼ਬਾਰੀ ਰਿਪੋਰਟਾਂ ਨੇ ਸਾਡੇ ਇਸ ਖ਼ਦਸ਼ੇ ਨੂੰ ਸਹੀ ਵੀ
ਸਾਬਤ ਕੀਤਾ ਸੀ। ਸਾਰੀ ਤਾਰੀਫ਼ ਦੇ ਬਾਵਜੂਦ ਮੰਚ-ਜੜਤ ਅਤੇ ਮੰਚ ’ਤੇ ਪਈ
ਸਮੱਗਰੀ ਨੂੰ ਪਾਤਰ ਦੀ ਮਨੋ-ਸਰੰਚਨਾ ਦੇ ਰੂਪ 'ਚ ਦੇਖਣਾ ਜੋ ਕਿ ਉਸ ਲਈ
ਪਛਾਣ ਦੀ ਕੈਦ ਬਣ ਗਿਆ ਸੀ; ਜਿਸਤੋਂ ਉਹ ਮੁਕਤ ਹੋਣਾ ਚਾਹੁੰਦਾ ਸੀ, ਬਿਨਾ
ਉਸਤੋਂ ਭੱਜਿਓਂ ਤੇ ਬਿਨਾ ਲੁਕਾਇਓਂ। ਇਹ ਉਸ ਨਾਟਕ ਦਾ ਇੱਕ ਰੂਹਾਨੀ ਤੇ
ਮਾਨਸਿਕ ਇਨਕਲਾਬ ਵਾਲਾ ਪਹਿਲੂ ਵੀ ਸੀ, ਜਿਹੜਾ ਉਸਨੂੰ ਮਹਿਜ਼ ਇੱਕ
ਜੀਵਨੀ ਦੇ ਰੂਪਾਂਤਰਣ ਨਾਲੋਂ ਵਖਰਾਉਂਦਾ ਸੀ।
ਪਰ ਰੰਗਮੰਚੀ ਭਾਸ਼ਾ ਦੀ ਉਚੇਚੀ ਸਿਖਲਾਈ ਤੋਂ ਬਿਨਾ, ਦਰਸ਼ਕਾਂ ਤੇ
ਰਿਪੋਰਟਰਾਂ ਤੋਂ ਇੰਨੀ ਮਹੀਨ ਮੰਗ ਕਰਨੀ ਸ਼ਾਇਦ ਇੱਕ ਤਰ੍ਹਾਂ ਦੀ ਜ਼ਿਆਦਤੀ
ਵੀ ਸੀ ਅਤੇ ਸ਼ਾਇਦ ਅਸੀਂ ਵੀ ਪਤਾ ਨਹੀਂ ਉਸ `ਚ ਕਿੰਨਾ ਕੁ ਕਾਮਯਾਬ ਹੋਏ
ਸਾਂ। ਇਹ ਇੱਕ ਤਰ੍ਹਾਂ ਦਾ ਪਹਿਲਾ ਤਜਰਬਾ ਸੀ,ਜਿਸਨੂੰ ਬਾਅਦ ਦੀਆਂ
ਪੇਸ਼ਕਾਰੀਆਂ ਵਿੱਚ ਸੈਮੁਅਲ ਨੇ ਵੀ ਨਜ਼ਰਅੰਦਾਜ਼ ਕਰ ਦਿੱਤਾ।
ਖੈਰ ! ਇਹ ਤਾਂ ਬਾਅਦ ਦੀ ਗੱਲ ਹੈ ਪਰ ਉਸ ਵੇਲੇ ਮੈਂ ਸੈਮੁਅਲ ਦੀ
ਗੱਲ ਨੂੰ ਨਜ਼ਰਅੰਦਾਜ਼ ਨਹੀਂ ਸੀ ਕਰ ਸਕਦਾ ਕਿਉਂਕਿ ਉਹੀ ਸੀ ਜਿਸਨੇ ਨਾਟਕ ਨੂੰ
ਇੱਕ ਪਾਤਰੀ ਬਣਾਉਣ ਲਈ ਜਿੱਦ ਕੀਤੀ ਸੀ। ਨਾਟਕ ਦਾ ਲੱਗਭਗ ਚੌਥਾਈ

10