ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਆਉਂਦੇ ਹਨ। ਕਿਸੇ ਦੀ ਕੋਈ ਪਛਾਣ ਨਹੀਂ ਹੋ ਪਾਉਂਦੀ।
ਪੱਤਰਕਾਰ 'ਵਾਜ਼ਾਂ ਮਾਰਦੀ ਹੋਈ ਉਸਦੇ ਪਿੱਛੇ ਦੌੜਦੀ ਹੈ। ਉਹ
ਹੱਸਦਾ ਹੋਇਆ ਕਦੇ ਇੱਕ ਪਾਤਰ ਪਿੱਛੇ ਲੁਕਦਾ ਹੈ ਕਦੇ ਦੂਸਰੇ
ਦੇ।)
ਪੱਤਰਕਾਰ : ਇਹ ਗ਼ਲਤ ਹੈ; ਸਰਾਸਰ ਜ਼ਿਆਦਤੀ, ਤੂੰ ਇੰਜ ਨਹੀਂ ਕਰ
ਸਕਦਾ। ਤੈਨੂੰ ਦੱਸਣਾ ਪਵੇਗਾ... ਕਿਸ ਪਾਸੇ ਹਾਂ ਮੈਂ? (ਬੇਤਾਲ
ਹੋਰ ਵੀ ਉੱਚੀ ਹੱਸਦਾ ਹੈ।) ਜਾਣਦੇ ਹੋਏ ਵੀ ਜੇ ਤੂੰ ਸੱਚ ਨਹੀਂ
ਦੱਸੇਂਗਾ... ਤਾਂ ਤੇਰਾ ਸਿਰ ਫਟ ਜਾਏਗਾ, ਸੌ ਟੁਕੜੇ ਹੋ ਜਾਣਗੇ
ਇਸਦੇ।
ਬੇਤਾਲ : (ਜ਼ੋਰਦਾਰ ਹਾਸਾ।) ਮੇਰੇ ਮੁਕੱਦਰਾਂ ’ਚ ਮੌਤ ਨਹੀਂ। ਧੁੰਨੀ ਵਿੱਚ
ਅੰਮ੍ਰਿਤ ਹੈ ਮੇਰੇ, ਸਿਰ ਮੁੜ੍ਹ ਉਗਾ ਲਵੇਗਾ ... ਹੱਥ-ਪੈਰ ਤੇ
ਨਹੁੰਦਰਾਂ ਵੀ।
(ਪੱਤਰਕਾਰ ਬੇਤਾਲ ਨੂੰ ਫੜ੍ਹ ਲੈਂਦੀ ਹੈ, ਸਾਰੇ ਪਾਤਰ ਬਾਹਰ
ਨਿਕਲ ਜਾਂਦੇ ਹਨ। ਦੋਹੇਂ ਗੁੱਥਮ-ਗੁੱਥਾ ਹੁੰਦੇ ਹਨ।)
ਬੇਤਾਲ : ਛੱਡਦੇ ਮੈਨੂੰ, ਛੱਡ ਦੇ...; ਮੇਰੇ ਕੋਲ ਜਵਾਬ ਨਹੀਂ ਤੇਰੇ ਸਵਾਲ
ਦਾ। ਮੈਂ ਨਹੀਂ ਜਾਣਦਾ... ਮੇਰੀ ਧੁੰਨੀ ਕਿੱਥੇ ਹੈ, ਨਹੀਂ ਪਤਾ
ਮੈਨੂੰ ... ਮੇਰੀ ਧੁਨੀ...
(ਬੇਤਾਲ ਦੀਆਂ ਸਿਸਕੀਆਂ ਉਭਰਦੀਆਂ ਹਨ, ਉਹ ਡੁਸਕਣ
ਲੱਗਦਾ ਹੈ। ਪੱਤਰਕਾਰ ਦੀ ਪਕੜ ਢਿੱਲੀ ਹੋਣ ਲੱਗਦੀ ਹੈ, ਉਹ
ਸ਼ਾਂਤ ਹੁੰਦੀ ਜਾ ਰਹੀ ਹੈ। ਝੂਮਣੇ ਦੀ ਅਵਾਜ਼ ਸ਼ਾਂਤ ਹੋਣ ਲੱਗਦੀ
ਹੈ। ਰੋਸ਼ਨੀ ਅਲੋਪ ਹੋ ਜਾਂਦੀ ਹੈ।)

ਫ਼ੇਡ ਆਊਟ

125