ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਦਿਨ ਇੰਸਪੈਕਸ਼ਨ ਸੀ ਸਕੂਲ ਦੀ... ਹੈੱਡ-ਮਾਸਟਰ
ਨੇ ਬੁਲਾ ਲਿਆ ਕਮਰੇ ’ਚ... ਵੇਖਦਿਆਂ ਹੀ ਚੀਕਣ ਲੱਗ ਪਿਆ "ਤੂੰ
ਚੁਹੜੇ ਦਾ ਓਏ !" (ਦੋਹੇਂ ਪਾਸਿਉਂ ਆਪ ਹੀ ਬੋਲਦਾ ਹੈ।)
ਜੀ, ਜੀ... ਹਾਂ ਜੀ।
“ਫੇਰ ਝਾਕਦਾ ਕੀ ਏਂ, ਸਾਹਮਣੇ ਚੜ੍ਹ ਜਾ ਦਰਖ਼ਤ ’ਤੇ।"
“ਜੀਅ... ! ਜੀ।”
“ਝਾਕੀ ਕੀ ਜਾਂਦਾਂ, ਟਾਹਣੀਆਂ ਤੋੜਕੇ ਝਾੜੂ ਬਣਾ ਲੈ... ਤੇ
ਹੋ ਜਾ ਸ਼ੁਰੂ। ਸਾਰੇ ਦਾ ਸਾਰਾ ਸਕੂਲ ਚੰਗੀ ਤਰ੍ਹਾਂ ਸਾਫ਼ ਕਰਨਾ। ਓਏ
ਇਹ ਤਾਂ ਤੁਹਾਡਾ ਖ਼ਾਨਦਾਨੀ ਕੰਮ ਆ ਨਾ।”
(ਝਾੜੂ ਵਾਲੀ ਥਾਂ 'ਤੇ ਜਾਂਦਾ ਹੈ। ਉੱਥੇ ਪਹੁੰਚ ਕੇ ਆਲੇ
ਦੁਆਲੇ ਦੇਖਦਾ ਹੈ ਤੇ ਫੇਰ ਝਾੜੂ ਚੁੱਕ ਕੇ ਠੀਕ ਕਰਦਾ ਹੈ। ਰੌਸ਼ਨੀ ਦਾ
ਸਪਾਟ ਹੁਣ ਸਿਰਫ਼ ਉਸੇ ਥਾਂ 'ਤੇ ਹੈ।)
ਮੈਂ ਮਸਾਂ ਦਰਖ਼ਤ ’ਤੇ ਚੜ੍ਹਿਆ, .. ਟਾਹਣੀਆਂ ਤੋੜ ਝਾੜੂ
ਬਣਾ ਲਿਆ।
(ਝਾੜੂ ਦੇਣ ਲੱਗਦਾ ਹੈ। ਸਪਾਟ ਦੇ ਅੰਦਰ ਹੀ ਅੰਦਰ
ਬੈਠਾ-ਬੈਠਾ ਫਰਸ਼ ਸੁੰਬਰਦਾ ਹੈ ਤੇ ਨਾਲ-ਨਾਲ ਡੁਸਕੀ ਜਾਂਦਾ ਹੈ।)
ਸਕੂਲ ਦੇ ਸਾਰੇ ਜੁਆਕ ਪੜ੍ਹਦੇ ਸੀ, ...ਤੇ ਮੈਂ ਸਕੂਲ ਦੇ
ਸਾਰੇ ਕਮਰੇ ਅਤੇ ਬਰਾਂਡੇ ਸਾਫ਼ ਕਰਤੇ। ਪਰ ਮੈਨੂੰ ਕਿਸੇ ਨੇ ਪਾਣੀ ਦੀ
ਘੁੱਟ ਤੱਕ ਨਾ ਪੀਣ ਦਿੱਤੀ। ਤੀਜੇ ਦਿਨ ਮੈਂ ਝਾੜੂ ਸੁੱਟ ਕਲਾਸ 'ਚ
ਆ ਕੇ ਬੈਠ ਗਿਆ। ਅਚਾਨਕ ਮੇਰੇ ਕੰਨਾਂ 'ਚ ਇੱਕ ਕੜਕਵੀਂ ਅਵਾਜ਼
ਪਈ "ਓ ਚੂਹੜੇ ਦੀਏ ਔਲਾਦੇ ਕਿੱਥੇ ਮਰ ਗਿਆ ...ਝਾੜੂ ਤੇਰਾ ਪਿਓ
ਦੇਊਗਾ, ਲਾਅ ਸਾਰੇ ਸਕੂਲ ’ਚ ਝਾੜੂ ਨਹੀਂ ਤਾਂ ਡੰਡਾ ਕਰਦੂੰ ਅੰਦਰ
ਮਿਰਚਾਂ ਲਾਕੇ।”
ਮੈਂ ਫਿਰ ਝਾੜੂ ਚੁੱਕ ਲਿਆ ਖਿੜਕੀਆਂ ਤੇ ਦਰਵਾਜ਼ਿਆਂ
'ਚੋਂ ਸਾਰੇ ਦਾ ਸਾਰਾ ਸਕੂਲ ਮੈਨੂੰ ਵੇਖੀ ਜਾਂਦਾ ਸੀ ਤੇ ਮੈਂ ਅੰਦਰੋ-ਅੰਦਰੀ
ਗ਼ਰਕ ਹੋਈ ਜਾ ਰਿਹਾ ਸੀ। ਝਾੜੂ ਗੋਡਿਆਂ ’ਚ ਲੈਕੇ ਮੈਂ ਰੋਣ ਲੱਗ
ਪਿਆ। ਪਰ ਉੱਥੇ ਕਿਹੜਾ ਮੇਰੀ ਮਾਂ ਬੈਠੀ ਸੀ ਜਿਹੜੀ ਮੈਨੂੰ ਚੁੱਪ

20