ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਣਾਈ। ਸਾਹਿਤ ਤੇ ਲੋਕਾਂ ਵਿੱਚਲੇ ਪਾੜੇ ਨੂੰ ਪੂਰਨ ਦਾ ਏਸ ਤੋਂ
ਵਧੀਆ ਤਰੀਕਾ ਕੋਈ ਨਹੀਂ।
ਕਹਾਣੀ ਸੀ ਵਿਆਹ ਦੀ ਇੱਕ ਰਸਮ ਬਾਰੇ, ਜੋ ਸਾਡੇ ਲੋਕਾਂ
ਵਿੱਚ ਇਹ ਆਮ ਸੀ। ਤੇ ਕਹਾਣੀ ਦਾ ਹੀਰੋ ਵੀ ਮੇਰਾ ਈ ਜਮਾਤੀ ਸੀ
ਸੁੱਖਣ। ਮੈਂ ਨੌਵੀਂ ’ਚ ਸੀ ਜਦੋਂ ਉਹਦਾ ਵਿਆਹ ਹੋ ਗਿਆ। ਬਾਪੂ ਦੇ
ਨਾਲ ਮੈਂ ਵੀ ਬਰਾਤੇ ਗਿਆ ਸੀ। ਵਿਆਹ ਦੀ ਹਰ ਰਸਮ ਵਿੱਚ ਮੈਂ
ਸੁੱਖਣ ਦੇ ਨਾਲ-ਨਾਲ ਸਾਂ, ...ਬਰਾਦਰੀ ਵਿੱਚੋਂ ਸੱਭ ਤੋਂ ਵੱਧ ਪੜ੍ਹਿਆ
ਲਿਖਿਆ ਮੁੰਡਾ ਮੈਂ ਹੀ ਸੀ। ਖਾਣ ਨੂੰ ਤਾਂ ਭਾਵੇਂ ਬੇਹੇ ਦਾਲ-ਚੌਲ ਹੀ
ਸੀ, ਪਰ ਨਵੇਂ ਕੱਪੜੇ ਪਾਕੇ ਬਰਾਤ ਜਾਣ ਦਾ ਸੁਆਦ ਹੀ ਵੱਖਰਾ ਹੁੰਦਾ
ਏ। ਕੁੜੀਆਂ ਦੇ ਝੁੰਡ ਨੇ ਸਾਨੂੰ ਘੇਰ ਲਿਆ। ਮੈਂ ਪੂਰਾ ਚੁਕੰਨਾ।
ਬੁੜ੍ਹਿਆਂ ਨੇ ਮੈਨੂੰ ਬੜੇ ਤਰੀਕੇ ਦੱਸੇ ਸੀ ਕੁੜੀਆਂ ਦੀਆਂ ਮਸ਼ਕਰੀਆਂ
ਨਾਲ ਨਜਿੱਠਣ ਦੇ। ਹਾਸਾ-ਠੱਠਾ ਪਤਾ ਨਹੀਂ ਕਿੰਨੀ ਦੇਰ ਚੱਲੀ
ਗਿਆ ਪਰ ਮੈਂ ਦੇਖਿਆ ਮੈਂ ਕੱਲਾ ਈ ਰਹਿ ਗਿਆ ਸਾਂ, ਤੇ...
ਸੁੱਖਣ...!
(ਫੇਰ ਦੂਜੇ ਪਾਸੇ ਧਿਆਨ ਜਾਂਦਾ ਹੈ। ਗੌਰ ਨਾਲ ਦੇਖਦਾ ਹੈ
ਤੇ ਢਿੱਲਾ ਪੈ ਜਾਂਦਾ ਹੈ।)
ਸਾਹਮਣੇ ਇੱਕ ਆਦਮੀ ਗਲ ’ਚ ਢੋਲ ਪਾਈ ਬੈਠਾ ਸੀ।
ਹੁਣ ਸੁੱਖਣ ਅਤੇ ਉਹਦੀ ਨਵੀਂ-ਨਵੇਲੀ ਬਹੂ ਨੇ ਉਹਨਾਂ ਘਰਾਂ 'ਚ
ਜਾਣਾ ਸੀ; ਸਲਾਮ ਕਰਨ ਵਾਸਤੇ, ਜਿੱਥੇ ਸੁੱਖਣ ਦੀ ਸੱਸ ਕੰਮ-ਧੰਦਾ
ਕਰਦੀ ਸੀ। ਜੋ .. ਰਸਮ ਸੀ।
ਸਲਾਮ ਕਰਨ ਵਾਸਤੇ ਮੈਂ .. .ਨਾਂਹ ਕਰਤੀ ਨਾਲ ਜਾਣ ਤੋਂ।
ਮੈਨੂੰ ਇਹ ਰਸਮ ਕਦੇ ਵੀ ਚੰਗੀ ਨਹੀਂ ਸੀ ਲੱਗੀ। ਜਦੋਂ ਉਹ ਸਾਡੇ
ਘਰਾਂ ਵਿੱਚ 'ਨੀ ਆਉਂਦੇ, ਅਸੀਂ ਕਿਉਂ ਜਾ-ਜਾ ਸਲਾਮ ਕਰਦੇ ਫਿਰੀਏ।
ਸੁੱਖਣ ਨਾਲ ਥੋੜ੍ਹੀ ਕਿਹਾ-ਸੁਣੀ ਵੀ ਹੋ ਗਈ। ਪਰ ਸੁੱਖਣ ਮੇਰਾ
ਯਾਰ... ਜਿੱਦੀ। ਮੇਰਾ ਹੱਥ ਫੜਕੇ ਕਹਿਣ ਲੱਗਾ, “ਯਾਰ ਤੂੰ ਵੀ ਮੇਰਾ
ਸਾਥ ਛੱਡ ਜੇਂਗਾ?' ਮੈਨੂੰ ਨਾਲ ਈ ਜਾਣਾ ਪਿਆ। ਗਰਮੀਆਂ ਦੇ
ਦਿਨ, ਸਿਖਰ ਦੁਪਹਿਰਾ, ਵਰ੍ਹਦੀ ਅੱਗ ਚੰਗਾ ਖਾਸਾ ਜਲੂਸ ਹੋ ਗਿਆ

30