ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਚੁੱਪ, ਖ਼ੁਦ ਨੂੰ ਟੋਂਹਦਾ ਹੈ।)
ਉਹਨਾਂ ਲਈ ਮੈਂ ਅੱਜ ਵੀ ਬੱਸ ਇੱਕ “ਐਸ.ਸੀ. ਆਂ,
ਦਰਵਾਜ਼ੇ ਤੋਂ ਬਾਹਰ ਖੜ੍ਹਾ ਰਹਿਣ ਵਾਲਾ ਅਛੂਤ... ਜਿਸਨੂੰ ਪਿੰਡ ਵੜਨ
ਤੋਂ ਪਹਿਲਾਂ ਢੋਲ ਵਜਾਉਣਾ ਪੈਂਦਾ ਤਾਂ ਜੋ ਉਹ ਲਾਂਭੇ ਹੋ ਜਾਣ...,
ਆਪਣੀ ਸੱਚ ਨੂੰ ਲੈ ਕੇ। ਮੇਰੇ ਲਫ਼ਜ਼ ਭੱਟ ਦਿੰਦੇ ਆ ਉਹਨਾਂ ਦੀ
“ਐਸਥੈਟਿਕਸ"..., ਸੁੰਦਰਤਾ... ਤੇ ਸ਼ੁਭ ! ਕੀ ਕਰਾਂ ਮੈਂ ਉਹਨਾਂ ਦੀ
ਕੋਮਲਤਾ ਦਾ... ਮੇਰਾ ਤਾਂ ਪੂਰੇ ਦਾ ਪੂਰਾ ਵਜੂਦ ਈ ਖਰਵਾ ਐ,
ਖੁਰਦਰਾ, ਕਿੱਥੇ ਸੁੱਟਾਂ ਇਸਨੂੰ !
(ਦਰਸ਼ਕਾਂ ਵੱਲ ਦੇਖਕੇ) ਗੱਪ ਨੀ ਮਾਰਦਾ, ਜੀਹਦੇ 'ਤੇ
ਬੀਤਦੀ ਐ ਉਹੋ ਸਮਝਦਾ। ਪ੍ਰੈੱਸ ਕੀਤੇ ਹੋਏ ਕੱਪੜੇ ..., ਕਿੱਡੀ ਕੁ
ਗੱਲ ਹੁੰਦੀ ਐ । ਪਰ ਕਿਸੇ ਲਈ ਉਹ ਸੁਫ਼ਨਾ ਈ ਰਹਿ ਜਾਂਦੈ।
 ...ਇੱਕ ਬਜ਼ੁਰਗ ਸੀ ਸਾਡੇ ਪਿੰਡ `ਚ, (ਪਿਛਲੇ ਪਾਸਿਓਂ ਸਿਰ
ਖੁਰਕਦਾ ਹੈ।) ਸਾਰੇ ਪਿੰਡ ਦੇ ਕੱਪੜੇ ਧੋਦਾ, ਪ੍ਰੈੱਸ ਕਰਦੈ। ਮੇਰੇ ਵੀ
ਮਨ `ਚ ਰੀਝ ਉੱਠੀ, ਮੈਂ ਵੀ ਲੈ ਗਿਆ, ਵਰਦੀ ਸੀ ਸਕੂਲ ਦੀ!
(ਅਚਾਨਕ ਧੋਬੀ ਦੇ ਕਿਰਦਾਰ 'ਚ ਆ ਜਾਂਦਾ ਹੈ)
"ਓਇ... ਓਇ... ਕਿੱਧਰ ਚੜਿਆ ਆਉਨਾਂ..., ਅਸੀਂ ਨੀ ਧੋਂਦੇ
ਚੂਹੜੇ ਚਮਾਰਾਂ ਦੇ। (ਚੋਰਾਂ ਵਾਂਗ ਏਧਰ ਓਧਰ ਦੇਖਦਾ ਹੈ।) ਕਿਸੇ ਨੇ
ਦੇਖ ਲਿਆ ਤੇ... ਤੂੰ ਤਾਂ ਧੰਦਾ ਈ ਬੰਦ ਕਰਵਾਏਂਗਾ । ਨਾ ਤੂੰ ਮੁਕਲਾਵਾ
ਲੈਣ ਜਾਣਾ .. ਕਿਹੜਾ ... ਪ੍ਰੈੱਸ ਕੀਤੇ ਪਾਕੇ। ਸਾਲੀਏ ਝਡ਼ੰਮੇ।”

(ਚੁੱਪ)


ਮੈਂ ...ਕੱਪੜੇ ਕੱਛ ’ਚ ਲੈ ਕੇ (ਜਿਵੇਂ ਬਹੁਤ ਥੱਕ ਗਿਆ
ਹੋਵੇ।) ਮੁੜ ਆਇਆ ਘਰੇ। ਮੇਰੇ ਅੰਦਰ ਐਨੀ ਬੋਅ ਭਰੀ ਐ, ਕਿੱਥੇ
ਸੁੱਟਾਂ ਇਹਨੂੰ। ਕਿਵੇਂ ਹੋ ਜਾਵਾਂ ਚੀਕਨੇ ਘੜੇ ਵਰਗਾ। ਮਰੇ ਡੰਗਰ ਨੂੰ
ਚੋਣਾ... ਸਿਰ `ਤੇ, ... ਗੁਲਦਸਤਿਆਂ ’ਚ ਫੁੱਲ ਲਾਉਣ ਵਾਲੀ ਗੱਲ
ਨਹੀਂ। (ਹਾਉਕਾ ਭਰਕੇ ਆਸਮਾਨ ਵੱਲ ਦੇਖਦਾ ਹੈ।) ਇਹ ਤਾਂ ਸ਼ੁਕਰ
ਹੈ ਕਿ , ਸ਼ਬਦ ਹੈ ਨੇ !
(ਛੁਰੀ ਵਾਲੀ ਥਾਂ ਵੱਲ ਵਧਦਾ ਹੈ ਤੇ ਅਚੇਤ ਹੀ ਛੁਰੀ ਨਾਲ

33