ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/51

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਲੱਗਦਾ ਹਰ ਐਤਵਾਰ। ਸਾਡਾ ਖ਼ਰਚਾ ਵੱਧ ਗਿਆ। ਪਹਿਲੋਂ ਈ
ਮੁਸ਼ਕਲ ਸੀ, ਪੈਸੇ ਘਰ ਵੀ ਭੇਜਣੇ ਪੈਂਦੇ ਸੀ, ਬਾਪੂ ਹੁਣ ਠੀਕ ਨਹੀਂ
ਸੀ ਰਹਿੰਦਾ। (ਚੁੱਪ) ਇੱਕ ਦਿਨ ਤਾਂ ਪਾਟਿਲ ਨੇ ਕਹਿ ਦਿੱਤਾ,
“ਯਾਰ ਬਾਹਮਣ ਚੰਗਾ ਦੱਦ ਲੱਗ ਗਿਆ।" ਮੇਰੇ ਤਾਂ ਦਿਲ ਦੀ ਗੱਲ
ਸੀ, ਪਰ ਮੈਂ ਹੱਸਕੇ ਟਾਲ ਗਿਆ।
ਕੁਲਕਰਨੀ ਸਾਹਬ ਉਮਰ ’ਚ ਵੱਡੇ ਸੀ। (ਸੋਚਦਿਆਂ
ਚਿਹਰੇ 'ਤੇ ਉਦਾਸੀ ਆ ਜਾਂਦੀ ਹੈ।) ਸਾਡੀਆਂ ਵੀ ਕਈ ਸ਼ਾਮਾਂ ਉਹਨਾਂ
ਦੇ ਘਰ ਹੀ ਗੁਜ਼ਰਦੀਆਂ। ਬੇਇੰਤਹਾ ਪਿਆਰ ਮਿਲਿਆ ਇਸ ਪਰਿਵਾਰ
ਤੋਂ। ਉਹਨਾਂ ਦੀ ਇੱਕ ਬੇਟੀ ਸੀ ਸਵੀਤਾ। ਕਾਲਜ ਪੜ੍ਹਦੀ ਸੀ।
ਹਮ-ਉਮਰ ਸੀ...। ਉਹਦਾ ਕੁਝ ਖ਼ਾਸ ਹੀ ਝੁਕਾਉ ਸੀ ਮੇਰੇ ਵੱਲ। ਮੈਂ
ਨਜ਼ਰ-ਅੰਦਾਜ਼ ਕਰ ਦਿੰਦਾ। ਪਰ... ਦਿਨੋ-ਦਿਨ ਉਹ ਮੇਰੇ ਨੇੜੇ ਆਉਂਦੀ
ਜਾਂਦੀ। ਕਈ ਵਾਰ ਉਹਨੇ ਛੋਟੇ-ਮੋਟੇ ਇਸ਼ਾਰੇ ਵੀ ਕੀਤੇ। ਪਰ ਮੇਰੇ
ਅੰਦਰਲਾ ਉਹ ਡਰ..., ਮੇਰੀ ਜਾਤ, ਮੇਰਾ ਘਰ ਪਰਿਵਾਰ, ਸਾਰਾ
ਅਤੀਤ ਘੁੰਮ ਜਾਂਦਾ ਅੱਖਾਂ ਮੂਹਰੇ, ਪੈਰਾਂ ਨੂੰ ਲਕਵਾ ਮਾਰ ਜਾਂਦਾ।
ਪਿਆਰ ਕਰਨਾ ਤਾਂ ਜਿਵੇਂ ਸਾਡੇ ਲਈ ਕੋਈ ਵਰਜਿਤ ਸ਼ੈਅ ਸੀ... ਮੈਂ
ਆਪਣੇ ਆਪ ਤੋਂ ਹੀ ਖਿੱਝ ਜਾਂਦਾ ਜਾਂ ਆਲੇ-ਦੁਆਲੇ ਨੂੰ ਗਾਲਾਂ ਕੱਢਣ
ਲੱਗਦਾ। ਮੈਂ ਇੱਥੇ ਜੰਮਿਆ ਹੀ ਕਿਉਂ? ਫਿਰ ਮੇਰਾ ਅੰਦਰ ਘਿਣ
ਨਾਲ ਭਰ ਜਾਂਦਾ, (ਮੱਥਾ ਫੜ੍ਹ ਲੈਂਦਾ ਹੈ।) ... ਇਹੋ ਜਿਹੀ ਗੱਲ ਮੇਰੇ
ਦਿਮਾਗ਼ `ਚ ਆਈ ਕਿੱਥੋਂ। ਸੱਚਾਈ ਤਾਂ ਇਹ ਸੀ ਕਿ ਮੇਰੇ ਹਾਲਾਤ ...,
ਮੇਰੇ ਅਤੀਤ ਨੇ ਮੈਨੂੰ ਦੱਬੂ ਜਿਹਾ ਬਣਾ ਦਿੱਤਾ, ਇਹੋ ਬੌਣਾਪਨ ਜਿਵੇਂ
ਮੇਰੇ ਵਜੂਦ ਦਾ ਹਿੱਸਾ ਬਣ ਗਿਆ ਸੀ। ਪਰ ਮੈਂ ਇਸਨੂੰ ਮੰਨਣਾ ਨਹੀਂ
ਸੀ ਚਾਹੁੰਦਾ, ਭੱਜਦਾ ਸੀ ਉਸਤੋਂ। ਏਸ ਬਾਰੇ ਮੈਂ ਪਾਟਿਲ ਨਾਲ ਵੀ
ਕੋਈ ਗੱਲ ਨਾ ਕੀਤੀ।
ਦਿਵਾਲੀ ਤੋਂ ਇੱਕ ਦਿਨ ਪਹਿਲਾਂ ਸਵੀਤਾ ਦੀ ਮਾਂ ਨੇ ਮੈਨੂੰ
ਘਰ ਬੁਲਾਇਆ। ਉਦੋਂ... ਮੈਂ ਪਾਟਿਲ ਨਾਲ ਗੱਲ ਕੀਤੀ, “ਕੁਝ ਨੀ
ਯਾਰ, ਮਜ਼ੇ ਕਰ।” ਉਹਨੇ ਟਾਲ ’ਤਾ ਤੇ ਫੇਰ ਮੈਨੂੰ ਛਿੱਥਾ ਪਿਆ
ਦੇਖਕੇ ਦੱਸਿਆ, “ਮਰਾਠੀ ਬ੍ਰਾਹਮਣ ਨੇ, ਇਹਨਾਂ ਦੇ ਇੱਕ ਰੀਤ

49