ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ ਪੁੱਛਾਂਗਾ”, ਉਹ ਫੇਰ ਖਿੜਖਿੜ ਕਰਕੇ ਹੱਸ ਪਈ, ਮੈਨੂੰ ਲੱਗਿਆ
ਮੇਰੇ ਅੰਦਰੋਂ ਕੋਈ ਝਰਨਾ ਫੁੱਟਿਆ। ਮੈਂ ਉੱਥੋਂ ਭੱਜ ਲਿਆ, ਅੱਖਾਂ
`ਚੋਂ ਹੰਝੂ ਚੋਈ ਜਾ ਰਹੇ ਸੀ, ਪਤਾ ਨਹੀਂ ਕਿਉਂ।

(ਚੁੱਪੀ)


ਪਿੰਡੋੰ ਤਾਰ ਆਈ। ਮਾਂ ਬੀਮਾਰ ਸੀ। ਮੈਂ ਪਿੰਡ ਚਲਾ
ਗਿਆ, ਜਿਵੇਂ ਮਸਾਂ ਰਾਹ ਲੱਭਿਆ...। ਮਾਂ ਦੀ ਬਿਮਾਰੀ ਤਾਂ ਬੱਸ
ਇੱਕ ਬਹਾਨਾ ਸੀ, ਮੈਨੂੰ ਘਰ ਸੱਦਣ ਦਾ। ਉਹ ਮੇਰਾ ਵਿਆਹ ਕਰਨਾ
ਚਾਹੁੰਦੇ ਸੀ। ਮਾਮੇ ਨੇ ਲੜਕੀ ਵੇਖ ਲਈ ਸੀ। ਪਰ ਮੈਂ (ਸੋਚਦੇ ਹੋਏ।)
ਟਾਲ ਗਿਆ। (ਚੱਪ) ਪਤਾ ਨਹੀਂ ਕਿਉਂ। ਸ਼ਾਇਦ ...ਕਿਤੇ ਕੋਈ
ਆਸ ਸੀ ਪਈ।
ਮੈਂ ਹੈਰਾਨ ਸੀ, ਕਰ ਕੀ ਰਿਹਾਂ, ਕੁਝ ਸਮਝ ਨਹੀਂ ਸੀ ਆ
ਰਿਹਾ।
ਕੁਝ ਮੋੜ ਇਹੋ ਜਿਹੇ ਹੁੰਦੇ ਨੇ ਜਿੱਥੋਂ ਤੁਸੀਂ ਬਚ ਕੇ ਨਿਕਲਣਾ
ਚਾਹੁੰਦੇ ਓ, ਪਰ ਜ਼ਿੰਦਗੀ ਮੁੜ-ਮੁੜ ਉੱਥੇ ਹੀ ਲਿਆ ਖੜਾਉਂਦੀ ਐ ।
ਵਾਰ-ਵਾਰ ਉਹ ਵਿੱਚ ਵੱਜਦੇ ਨੇ ਆ ਕੇ। ਘਟਨਾਵਾਂ ਸੰਭਲਣ ਦਾ ਮੌਕਾ
ਨਹੀਂ ਦਿੰਦੀਆਂ। ਕੁਲਕਰਨੀ ਪਰਿਵਾਰ ਦਾ ਮੋਹ ਮੈਨੂੰ ਖਿੱਚਦਾ ਸੀ,
... ਤੇ ਫੇਰ ਅਚਾਨਕ... ਕੁਝ ਵਾਪਰਿਆ, ਬੰਬਈ ਸ਼ਹਿਰ ਮੇਰੇ ਲਈ
ਛੋਟਾ ਹੋ ਗਿਆ। ਮੈਂ ਚੰਦਰਪੁਰ ਆ ਗਿਆ ਤੇ ਮੁੜ ਕਦੇ ਨਹੀਂ ਗਿਆ
ਉੱਥੇ। ...ਕਦੇ ਨਹੀਂ। .. ਪਾਟਿਲ ਤੋਂ ਵੀ ਮੈਂ ਉਹ ਗੱਲ ਲੁਕੋ ਗਿਆ,
ਮੈਂ ਆਪ ਭੁੱਲਣਾ ਚਾਹੁੰਦਾ ਸੀ, ਸਭ ਢੌਂਗ ਲੱਗਦਾ...। ਲੱਗਦਾ...
ਜ਼ਿੰਦਗੀ ਬਾਂਝ ਹੋ ਗਈ ਐ, ਕੁਝ ਨਹੀਂ ਪੈਦਾ ਹੋ ਸਕਦਾ ਇੱਥੇ ...
ਜਿਹੜਾ ਮਨੁੱਖੀ ਹੋਵੇ।
ਮੇਰੇ ਨਾਟਕਾਂ ਦੇ ਵਿਸ਼ੇ ਬਦਲ ਗਏ। ਉਹ ਸਿੱਧੇ ਦਲਿਤਾਂ
ਨਾਲ ਜੁੜ ਗਏ, .. ਮੇਰੇ ਆਪਣੇ ਆਪ ਨਾਲ।
ਫੇਰ ਚੰਦਾ ਨਾਲ ਮੇਰਾ ਵਿਆਹ ਹੋ ਗਿਆ, ਘਰਦਿਆਂ ਵਿਰੋਧ
ਕੀਤਾ, ਮਾਂ ਬਹੁਤ ਦੇਰ ਖਫ਼ਾ ਰਹੀ। ਮੈਂ ਹੁਣ ਸਮਾਜੀ ਕੰਮਾਂ ’ਚ ਖੁਦ ਨੂੰ
ਡੁਬੋ ਦੇਣਾ ਚਾਹੁੰਦਾ ਸੀ। ਕੁਝ ਲੋਕ ਸੀ “ਸ਼ੋਸ਼ਿਤ ਕਰਮਚਾਰੀ ਸੰਘ "

52