ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਈ ਨੇ। ਹੁਣ ਕੀ ਕਰਾਂ? (ਦਰਖ਼ਤ ’ਤੇ ਚੜ੍ਹਕੇ ਦੇਖਦਾਂ।)
(ਦੁਰੋਂ ਕਰੋੜੀ ਦੀਆਂ ਅਵਾਜ਼ਾਂ ਆਉਂਦੀਆਂ ਹਨ।)
ਕਿਸਾਨ : ਓ ਤੇਰਾ ਭਲਾ ਹੋ ਜੇ। ਇਹ ਤਾਂ ਉਹੋ ਯਮਦੂਤੇ ਲੱਗਦੇ, ਭੱਜ ਲਓ
ਓਏ।
(ਸੰਗੀਤ) ਪੱਤਿਆਂ ’ਤੇ ਦੌੜਣ ਦੀਆਂ ਅਵਾਜ਼ਾਂ ਆਉਂਦੀਆਂ
ਹਨ, ਜੋ ਕਦੇ ਦੂਰ ਜਾਂਦੀਆਂ ਲੱਗਦੀਆਂ ਹਨ ਤੇ ਕਦੇ ਨੇੜੇ
ਆਉਂਦੀਆਂ। ਸੰਗੀਤ ਹੌਲੀ ਹੁੰਦਾ ਹੈ। ਦੋ ਬੰਦੇ ਇੱਕ ਦੂਜੇ ਨਾਲ
ਟਕਰਾਉਂਦੇ ਹਨ।)
ਹਜ਼ਾਰਾ ਖਾਨ : ਓ ਵੇਖੀਂ ਭਾਈ ਕੌਣ ਐਂ ਤੂੰ ? ਉੱਪਰ ਈ ਚੜ੍ਹਿਆ ਆਉਨੇਂ।
ਕਰੋੜੀ ਮੱਲ : ਉਇ ਤੂੰ... ਹਜ਼ਾਰਾ ਖਾਨ... ਹੂੰ... !
ਖਾਨ : (ਹੈਰਾਨ) ਕਰੋੜੀ! ਤਾਂ ਇਹ ਤੇਰੀ ਕਰਤੂਤ ਏ। ਮੈਨੂੰ ਤਾਂ ਪਹਿਲਾਂ
ਈ ਤੇਰੇ `ਤੇ ਸ਼ੱਕ ਸੀ, ਮਰਦੂਦ
ਕਰੋੜੀ ਮੱਲ : ਚੁੱਪ ਚੁੱਪ ਹੋ ਜਾ ਲੂੰਮੜ ਦੀ ਔਲਾਦ। ਮੈਂ ਸਮਝਦਾਂ ਤੇਰੀਆਂ
ਚਾਲਾਂ ਚੰਗੀ ਤਰ੍ਹਾਂ।
ਖਾਨ : ਮੇਰੀ ਜ਼ਬਾਨ ਨਾ ਖੁਲਾਅ ਲਾਲਾ। ਮੈਂ ਨਾ ਵਿੱਚ ਆਉਂਦਾ ਤਾਂ
ਇਨਕਮ ਟੈਕਸ ਵਾਲਿਆਂ ਤੇਰਾ ਮੱਕੂ ਠੱਪ ਦੇਣਾ ਸੀ।
ਕਰੋੜੀ ਮੱਲ : ਓਇ ਨਾ-ਸ਼ੁਕਰਿਆ, ਓ ਸੰਗ ਮੰਨ ਉਇ । ਮੇਰਾ ਹੱਥ ਨਾ ਪੈਂਦਾ
'ਨਾ ਤਾਂ... ਹਲਦੀ ਦੇ ਸੈਂਪਲ ’ਚ ਚੱਕੀ ਪੀਂਹਦਾ ਹੁੰਦਾ ਹੁਣ
ਤਾਈਂ। (ਭਾਵਕ) ਤੋਂ ਤੂੰ ਕਮੀਨਿਆ... ਮਾਰਿਆ ਛੁਰਾ ਯਾਰ ਦੀ
ਪਿੱਠ `ਚ...!
ਖਾਨ :ਓ ਕਰਾੜਾ ਮੈਂ..., ਤੂੰ ਮੈਨੂੰ ... ਸ਼ਰਮ ਨੀ ਆਉਂਦੀ ਤੈਨੂੰ... ?
(ਲੜਦੇ-ਲੜਦੇ ਥੱਕ ਜਾਂਦੇ ਹਨ ਤੇ ਲੰਬੇ-ਲੰਬੇ ਸਾਹ ਭਰਦੇ ਹਨ।)
ਕਰੋੜੀ ਮੱਲ : (ਉੱਚੀ) ਓ ਗੱਲ ਤਾਂ ਸੁਣ ਇੱਕ ਮਿੰਟ, ਇੱਕ ਮਿੰਟ। ਇਹਦਾ
ਮਤਲਬ ਏਸ ਮਾਮਲੇ 'ਚ ਤੇਰਾ ਕੋਈ ਹੱਥ ਨੀ, ਹੈਂ? ਯਕੀਨ ਤਾਂ
ਨੀ ਆਉਂਦੈ ਪਰ ਲੱਗਦੈ...।
ਖਾਨ: ਕਿਸ ਮਾਮਲੇ ’ਚ?
ਕਰੋੜੀ ਮੱਲ : ਓ ਮੋਟੀ ਬੁੱਧ... ਸੋਚ। ਏਥੇ ਅਸੀਂ ਕਿਵੇਂ ਪਹੁੰਚ ਗਏ, ਜੰਗਲ

69