ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/74

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਰੋੜੀ ਮੱਲ : ਓ ਮੈਂ ਤੈਨੂੰ ਊਂ ਈ ਸਮਝੀ ਗਿਆ (ਹੱਸਦਾ ਹੈ।)
(ਸੰਗੀਤ)
(ਜੰਗਲ ਵਿੱਚ ਪੰਛੀਆਂ ਦੀਆਂ ਅਵਾਜ਼ਾਂ।)
ਖਾਨ : ਹਾਏ ਓ ਰੱਬਾ, ਜਿਧਰ ਦੇਖੋ ਖ਼ੁਰਾਕ ਪਈ ਉੱਡਦੀ... ਤੇ ਢਿੱਡ
’ਚ ਚੂਹੇ ਟਪੂਸੀਆਂ ਮਾਰਦੇ ਆ। (ਮੂੰਹ 'ਚ ਪਾਣੀ) ਸਹੇ, ਤਿੱਤਰ,
ਬਟੇਰ, ਕੁੱਕੜ ... ਏਨੇ ਤਾਂ ਸਾਰੀ ਉਮਰ ਵਿੱਚ ’ਨੀ ਦੇਖੇ। ਉਹ
ਵੀ ਇਕੱਠੇ ਇੱਕੋ ਜਗ੍ਹਾ। ਓ ਰੱਬਾ ਮੇਰੇ ਨਸੀਬ ’ਚ ਕੀ ਇੱਕ
ਵੀ ਨੀ। (ਕੁੱਕੜ ਦੀ ਬਾਂਗ) ਏਹਦੇ ਤੇ ਮਾਰਦਾਂ ਟਰਾਈ, ਗੱਲ
ਈ ਬਣ ਜਾਊ, ਸ਼ੇਹ-ਸ਼ੇਹ-ਸ਼ੇਹ... (ਡਿਗਦਾ ਹੈ, ਕੁੱਕੜ ਉਡਾਰੀ
ਮਾਰ ਜਾਂਦਾ ਹੈ। ) ਸਾਲਾ ਜਾਂਗਲੀ...,(ਹਾਏ-ਹਾਏ ਕਰਦਾ ਉੱਠਦਾ
ਹੈ।) ਮਾੜੇ ਦਿਨਾਂ ਦੀ ਗੱਲ ਐ ਹਜ਼ਾਰਿਆ..., ਨਹੀਂ ਐਂ ਸਾਲੇ
ਕੁੱਕੜਾਂ ਦੀ ਮਜਾਲ ਸੀ ਭਲਾ ਮਜ਼ਾਕ ਉੜਾ ਜਾਣ ਤੇਰਾ। (ਹਾਏ-
ਹਾਏ ਕਰਦਾ ਜਾਂਦਾ।) ਰੱਬ ਵੀ ਕਿਹੜਾ ਭੁੱਖਿਆਂ ਦੀ ਸੁਣਦੈ।
ਚੱਲ ਏਥੋਂ।
(ਸੰਗੀਤ)
ਕਰੋੜੀ ਮੱਲ :ਐਤਕੀਂ ਨੀ ਛੱਡਦਾ, ਆਹ ਲੈ। ਹੈਤ ਤੇਰੀ ਦੀ, ਫੇਰ ਨੀ
ਲੱਗਿਆ..., ਐਤਕੀਂ ਦੇਖ ਫੇਰ..., ਕਿੱਥੇ ਐ..., ਏ-ਏ...
ਇਹ ਲੈ ਫੇ... (ਰੋੜਾ ਮਾਰਦਾ ਹੈ।)
ਖਾਨ : ਓ ਮਾਰਤਾ ਉਏ, ਸਿਰ ਪਾੜਤਾ ਕੰਜਰ ਨੇ...।
ਕਰੋੜੀ ਮੱਲ :ਓ ਤੂੰ ਕੀ ਕਰਦੈ ਏਥੇ ...?
ਖਾਨ : ਮੇਰਾ ਈ ਸਿਰ ਲੱਭਾ ਤੈਨੂੰ ਪੱਥਰ ਮਾਰਨ ਨੂੰ ਕਰਾੜਾ।
ਕਰੋੜੀ ਮੱਲ :ਮੈਂ ਤਾਂ ਸੇਬ ਤੋੜਦਾ ਪਿਆ ਸੀ ਤੂੰ ਈ...!
ਖਾਨ : ਸੇਬ... ਕਿੱਥੇ ਐ? .
ਕਰੋੜੀ ਮੱਲ :ਉੱਪਰ ਦੇਖ, ਕਿਵੇਂ ਲੱਦਿਆ ਪਿਆ ।
ਖਾਨ : ਹਾਂ...; ਪਰ ਇਹ ਐਂ ਪੁੱਠੇ ਕਿਉਂ ਲਟਕੇ ਆ?
ਕਰੋੜੀ :(ਹੈਰਾਨੀ) ਇਹੋ ਤਾਂ ਮੈਂ ਸੋਚਦਾਂ ਐਨੀ ਦੇਰ ਦਾ ਕਿ ਐਂ ਦਰਖ਼ਤ
’ਤੇ ਕਿਵੇਂ ਚੜ੍ਹ ਗਏ ਇਹ !

72