ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/78

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਖਾਨ :ਨੀਂਦ ਤਾਂ ਨੀ ਆਉਂਦੀ ਭੁੱਖਿਆਂ ਨੂੰ, ਮੌਤ ਭਾਵੇਂ ਆ ਜਾਏ।
    (ਸੰਗੀਤ)
    (ਘਰਾੜਿਆਂ ਦੀਆਂ ਅਵਾਜ਼ਾਂ)
ਖਾਨ : ਓ ਲਾਲਾ ਉੱਠ ਉਏ ..., ਉੱਠ....।
ਕਰੋੜੀ ਮੱਲ : ਕੀ... ਕੀ ਹੋਇਆ? ਹੈਂ ਕੀ ਹੋਇਆ?
ਖਾਨ : ਮੈਨੂੰ ਡਰ ਲਗਦੈ 'ਕੱਲੇ ਨੂੰ। ਜਾਨਵਰਾਂ ਦੀਆਂ ਅਵਾਜ਼ਾਂ ) ਦੇਖ
     ਕਿੱਦਾਂ ਦੀਆਂ ’ਵਾਜ਼ਾਂ ਆਉਂਦੀਆਂ।
ਕਰੋੜੀ ਮੱਲ : ਫਿਟੇ-ਮੂੰਹ ਤੇਰਾ। ਵੱਡਾ ਖਾਂ ਬਹਾਦੁਰ। ... ਸੁਫ਼ਨੇ `ਚ ਵੀ ਢਿੱਡ
     ਨੀ ਭਰਨ ਦਿੰਦਾ।
ਖਾਨ : ਤੂੰ ਸੁਫ਼ਨਾ ਦੇਖਿਆ?
ਕਰੋੜੀ ਮੱਲ : ਬਹੁਤ ਈ ਸੋਹਣਾ ਸੁਫ਼ਨਾ।
ਖਾਨ : (ਉਤਸਾਹ ਨਾਲ) ਕੀ...?
ਕਰੋੜੀ ਮੱਲ : ਐਡਾ ਵੱਡਾ ਪੰਡਾਲ ਸਜਿਆ। ਦੁਰ ਤਕ ਸ਼ਾਮਿਆਨੇ। (ਸੁੰਘਦਾ
     ਮਹਿਕਾਂ ਈ ਮਹਿਕਾਂ। ਕਿਤੇ ਤਿੱਤਰ ਭੁੱਜਣ ਡਹੇ, ਕਿਤੇ ਬਟੇਰ... ।
ਖਾਨ : ਕਿਉਂ ਕਾਲਜਾ ਫੂਕਦਾਂ ਮੇਰਾ। ਮੈਂ ਤੇਰਾ... (ਦੰਦ ਕਰੀਚਦਾ ਹੈ।)
ਕਰੋੜੀ ਮੱਲ : ਤੇ ਕਿਤੇ ਬੱਤਖਾਂ ਐਂ (ਮੁੰਹ ਨਾਲ ’ਵਾਜਾਂ ਕਰਦਾ ਹੈ।)ਘੂੰ-ਘੂੰ...,
     ਚਰਖੜੀ ’ਤੇ ਘੁੰਮਦੀਆਂ... (ਮੂੰਹ 'ਚ ਪਾਣੀ ਆਉਂਦਾ ਹੈ।) ਤੇ
     ਹੇਠਾਂ... ਮੱਠੀ-ਮੱਠੀ ਅੱਗ, (ਜੋਸ਼ ਵਧਦਾ ਜਾਂਦਾ ਹੈ।) ਖੀਰੇ,
     ਆਚਾਰ, ਸਲਾਦ...।
ਖਾਨ : (ਬੇਬਸ ਜਿਹਾ) ਮੈਂ ਤੇਰਾ ਕਤਲ ਕਰ ਦਿਆਂਗਾ।
ਕਰੋੜੀ ਮੱਲ : ਮੁੰਹ ’ਚ ਪਾਉਣ ਈ ਲੱਗਾ ਸੀ ਉੱਤੋਂ ਤੂੰ ਰੌਲਾ ਪਾ ਤਾ...!
     (ਖਾਨ ਬਘਿਆੜਾਂ ਵਾਂਗ ਗੁਰਾਂਦਾ ਹੈ।)
ਕਰੋੜੀ ਮੱਲ : ਤੈਨੂੰ ਕੀ ਹੋਇਆ ਬਾਈ। ਤੇਰੀਆਂ ਅੱਖਾਂ 'ਚੋਂ ਤਾਂ ਖੂਨ ਚੋਅ
ਰਿਹੈ।
ਖਾਨ : (ਬਘਿਆੜ ਵਾਂਗ ਚਿੰਘਾੜ ਮਾਰਦਾ ਹੈ। ) ਮੈਂ... ਕਰਾੜਾ ਤੇਰੀਆਂ
    ਬੋਟੀਆਂ ਕਰ ਛੱਡਾਂਗਾ।
ਕਰੋੜੀ ਮੱਲ : ਭੱਜੋ ਓਏ। ਲੱਗਦਾ ਭੁੱਖ ਚੜ੍ਹ ਗਈ ਇਹਦੇ ਸਿਰ ਨੂੰ। ਓਏ ਪਰ੍ਹਾਂ

76