ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰੋੜੀ ਮੱਲ : ਗੱਲ ਤਾਂ ਫੇਰ ਉੱਥੇ ਈ ਖੜੀ ਐ। (ਪੰਛੀਆਂ ਦੀਆਂ ਅਵਾਜ਼ਾਂ।)
ਖਾਨ : ਖਾਣਾ ਤਾਂ ਉੱਡਿਆ ਫਿਰਦਾ, ਲਟਕਦਾ ਸਾਹਮਣੇ, ਮੁੰਹ `ਚ ਕਿਵੇਂ
ਆਵੇ?
ਕਰੋੜੀ ਮੱਲ : ਕੋਈ ਹੋਰ ਗੱਲ ਕਰ।
ਖਾਨ : ਕੀ ?
ਕਰੋੜੀ ਮੱਲ : ਚੱਲ ਅਖ਼ਬਾਰ ਕੱਢ ।
ਖਾਨ : ਪਿਛਲੇ ਸਾਲ ਦੀ ਏ...
ਕਰੋੜੀ: (ਖਿੱਝਕੇ) ਫੇਰ ਕੀ ਹੋਇਆ ਖ਼ਬਰਾਂ ਤਾਂ ਉਹੀ ਹੁੰਦੀਆਂ (ਬੜਬੜਾਂਦੇ
ਹੋਏ।) ਤਰੀਕਾਂ ਈ ਬਦਲਦੀਆਂ, ਬਸ ਤੂੰ ਫੜਾ ਉਰੇ।
ਖਾਨ : ਕਿੱਥੇ ਰੱਖ ਬੈਠਾਂ...। ਇਹ ਫੜ੍ਹ।
(ਅਖ਼ਬਾਰ ਖੋਲ੍ਹਦੇ ਹਨ।)
ਕਰੋੜੀ ਮੱਲ : ਇਹ ਤਾਂ ਉਰਦੂ ਐ । ਲੈ... ਚਲ ਤੂੰ ਪੜ੍ਹ ।
ਖਾਨ : ਕਿਥੋਂ ਸ਼ੁਰੂ ਕਰਾਂ ? ਹਾਂ, ਚੱਲ ਇਹ ਠੀਕ ਏ। ਫੋਟੋ ਵੀ ਹੈ।
ਕਰੋੜੀ ਮੱਲ : ਫੋਟੋ..., ਵਿਖਾ ਤਾਂ...(ਖੋਂਹਦਾ ਹੈ।)ਇਹ ਤਾਂ ਕਿਸੇ ਪਾਰਟੀ ਦੀ
ਤਸਵੀਰ ਏ, (ਖਿੱਝਕੇ) ਖਾਣੇ ਦੀਆਂ ਮੇਜ਼ਾਂ... ਫੇਰ ਉਹੀ...?
ਖਾਨ : (ਅਖ਼ਬਾਰ ਖੋਹ ਲੈਂਦਾ) ਫੋਟੋ ਰਹਿਣ ਦੇ ਨਾ। ਲਿਆ ਖ਼ਬਰ
ਪੜ੍ਹਦਾਂ...। “ਮਾਣਯੋਗ ਰਾਜਪਾਲ ਨੇ ਕੱਲ੍ਹ ਰਾਤ ਇੱਕ ਸ਼ਾਨਦਾਰ...
(ਰੁੱਕ ਜਾਂਦਾ।)
ਕਰੋੜੀ ਮੱਲ : ਕੀ ਹੋਇਆ?
ਖਾਨ : (ਹਾਸਾ ਰੋਕਦੇ ਹੋਏ) ਫੂੰਹ..., ਦਾਵਤ ਦਿੱਤੀ...।
ਕਰੋੜੀ ਮੱਲ : ਕੁਝ ਹੋਰ ਨੀ ਲੱਭਾ ਸਾਰੇ ਅਖ਼ਬਾਰ `ਚ। ਫੜਾ ਉਰੇ, ਲੈ... ਏਥੋਂ
ਪੜ੍ਹ।
ਖਾਨ : ਹੁੰ... ਠੀਕ ਏ। ਲੰਮੇ ਅਰਸੇ ਬਾਅਦ ਬਿਆਸ ਨਦੀ ਵਿੱਚੋਂ
ਸਟਰਜਨ ਮੱਛੀ... ਦੇ ਫੜ੍ਹੇ ਜਾਣ ਦੀ ਖ਼ਬਰ ਹੈ। ਅੱਗੇ ਦੇਖਦਾਂ...,
ਪਿਛਲੇ ਪਾਸੇ, ਹਾਂ, ਲਾਇਨਜ਼ ਕਲੱਬ ਨੇ ਆਪਣੇ ਸਲਾਨਾ ਪ੍ਰੋਗਰਾਮ
ਦੇ ਮੌਕੇ 'ਤੇ ਵੱਡਾ ਸਮਾਰੋਹ ਕੀਤਾ ਤੇ ਇੱਕ ਬਹੁਤ ਵੱਡੀ
ਤਸ਼ਤਰੀ ਵਿੱਚ ਸਟਰਜਨ ਦੀ ਨੁਮਾਇਸ਼ ਕੀਤੀ। ਉਸਦੇ ਚਾਰੇ

81