ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/97

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨਾਟਕ ਦੀ ਗਰਭ ਜੂਨ

ਅਕਸਰ ਹਰ ਨਾਟਕ ਦੇ ਲਿਖੇ ਜਾਣ ਦੀ ਆਪਣੀ ਕਹਾਣੀ ਹੁੰਦੀ ਹੈ ਤੇ ਜੋ ਹੁੰਦੀ ਵੀ ਬਹੁਤ ਦਿਲਚਸਪ ਹੈ। ਬੇਸ਼ਕ ਮੇਰੇ ਵੀ ਸਾਰੇ ਹੀ ਨਾਟਕਾਂ ਦੇ ਪਿੱਛੇ ਅਜਿਹੀਆਂ ਰੌਚਕ ਕਹਾਣੀਆਂ ਹਨ। ਪਰ ਇਸ ਨਾਟਕ ਦੀ ਕਹਾਣੀ ਮੇਰੇ ਹਿਸਾਬ ਨਾਲ ਸਭ ਤੋਂ ਵੱਧ ਦਿਲਚਸਪ ਹੈ। ਕਿਵੇਂ ਇਸ ਨਾਟਕ ਦਾ ਮੁੱਢ ਬੱਝਿਆ ਤੇ ਫਿਰ ਉਹ ਗੁੰਮ ਗਿਆ; ਜਿਵੇਂ ਕਿ ਮੇਰੇ ਨਾਟਕਾਂ ਨਾਲ ਅਕਸਰ ਹੁੰਦਾ ਰਿਹਾ, ਤੇ ਫਿਰ ਕਿਵੇਂ ਉਹ ਪੰਜਾਬੀ ਵਿੱਚ ਆਇਆ ਤੇ ਫੇਰ ਆਪਣੇ ਮੌਜੂਦਾ ਸਰੂਪ ਵਿੱਚ: ਸੰਖੇਪ ’ਚ ਸੁਣਾਉਂਦਾ ਹਾਂ।

ਇਹ ਸੰਨ 1998 ਦੀ ਗੱਲ ਹੈ, ਮੇਰੇ ਮਿੱਤਰ ਅਰੁਣ ਦੀ ਭੈਣ ਦੀ ਸ਼ਾਦੀ ਸੀ, ਉਹ ਖ਼ੁਦ ਤਾਂ ਮੌਜੂਦ ਨਹੀਂ ਸੀ, ਰਾਣੀ ਸਾਡੀ ਸਭ ਤੋਂ ਛੋਟੀ ਭੈਣ ਸੀ, ਜੋ ਲਾਡਲੀ ਵੀ ਸੀ, ਅਰੁਣ ਦੇ ਘਰ ਮੇਰਾ ਆਉਣ-ਜਾਣ ਬਚਪਨ ਤੋਂ ਸੀ, ਸੋ ਮੈਂ ਰਾਣੀ ਨੂੰ ਵੱਡੇ ਹੁੰਦੇ ਦੇਖਿਆ। ਡੋਲੀ ਹਾਲੇ ਵਿਦਾ ਹੋਈ ਹੀ ਸੀ ਕਿ ਦਲਜਿੰਦਰ ਆ ਗਿਆ। ਮੈਨੂੰ ਉਸਦੇ ਆਉਣ ਦੀ ਉੱਕਾ ਹੀ ਉਮੀਦ ਨਹੀਂ ਸੀ; ਦਰਅਸਲ ਉਹ ਕਈ ਦਿਨਾਂ ਤੋਂ ਇੱਕ ਨਾਟਕ ਮੇਰੇ ਕੋਲੋਂ ਲਿਖਵਾਉਣਾ ਚਾਹੁੰਦਾ ਸੀ। ਪਰ ਮੇਰੇ ਰੁੱਝੇ ਹੋਏ ਹੋਣ ਕਰਕੇ ਗੱਲ ਟਲਦੀ ਆ ਰਹੀ ਸੀ। ਦਲਜਿੰਦਰ ਤਾਂ ਦਲਜਿੰਦਰ ਹੈ, ਜਿੱਦ ਕਹਿ ਲਓ ਜਾਂ ਧੁਨ ਦਾ ਦੂਜਾ ਨਾਂ ਜਦ ਉਹ ਪਹੁੰਚਿਆ ਤਾਂ ਅਸੀਂ ਛੱਤ ਉੱਪਰ ਬੈਠ ਗਏ। ਉਸਦੇ ਕੋਲ ਅਖ਼ਬਾਰ ਦੀ ਸਿੰਗਲ ਕਾਲਮ ਖ਼ਬਰ ਦੀ ਕਟਿੰਗ ਸੀ। ਮੈਂ ਉਸਨੂੰ ਪੜਿਆ ਅਤੇ ਉਸਤੋਂ ਬਾਅਦ ਇਨਕਾਰ ਕਰਨ ਜਾਂ ਟਾਲ-ਮਟੋਲ ਦਾ ਕੋਈ ਸਵਾਲ ਹੀ ਨਹੀਂ ਸੀ ਬਚਿਆ।

ਖ਼ਬਰ ਕਸ਼ਮੀਰ ਦੇ ਇੱਕ ਪਿੰਡ ਦੀ ਸੀ, ਜਿਸ ਬਾਰੇ ਇਹ ਕਿਹਾ ਜਾਂਦਾ ਸੀ ਕਿ ਭਾਰਤੀ ਫ਼ੌਜ ਦੇ ਕਰਮੀਆਂ ਨੇ ਉੱਥੋਂ ਦੀਆਂ ਸਾਰੀਆਂ ਔਰਤਾਂ ਨਾਲ ਰੇਪ ਕੀਤਾ ਸੀ। ਘਟਨਾ ਦੇ 6 ਸਾਲ ਬਾਅਦ ਇੱਕ ਪੱਤਰਕਾਰ ਉਸ ਪਿੰਡ ਵਿੱਚ ਜਾਂਦੀ ਹੈ। ਪਰ ਉਹਨਾਂ ਛੇ ਸਾਲਾਂ ਦੌਰਾਨ ਉਸ ਪਿੰਡ ਨਾਲ ਕੀ ਹੋਇਆ-ਬੀਤਿਆ;

95