ਪੰਨਾ:ਜੂਠ ਤੇ ਹੋਰ ਨਾਟਕ - ਬਲਰਾਮ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸਦਾ ਵਰਣਨ ਭਾਵੇਂ ਸੰਖੇਪ ਸੀ, ਪਰ ਬਹੁਤ ਹੀ ਮਾਰਮਕ ਸੀ। ਥੋੜੀ ਦੇਰ
ਪਹਿਲੋਂ ਛੋਟੀ ਭੈਣ ਦੀ ਡੋਲੀ ਵਿਦਾ ਕੀਤੀ ਸੀ। ਉੱਤੋਂ ਅਜਿਹੀ ਖ਼ਬਰ ਨੇ ਕਾਲਜਾ ਵਿੰਨ੍ਹ ਦਿੱਤਾ ਸੀ। ਸੋ ਨਾਟਕ ਦਾ ਮੁੱਢ ਬੱਝਾ।
ਇਹ ਨਾਟਕ ਹਿੰਦੀ ਵਿੱਚ ਸੀ। ਜਿਸਨੂੰ ਦਲਜਿੰਦਰ ਦੀ ਨਿਰਦੇਸ਼ਨਾ ’ਚ ਐਚ.ਐਮ.ਵੀ ਕਾਲਜ, ਜਲੰਧਰ ਦੀਆਂ ਕੁੜੀਆਂ ਨੇ ਤਿਆਰ ਕੀਤਾ। ਉਸ ਤੋਂ ਬਾਅਦ ਮੈਂ ਉਹਨੂੰ ਭੁੱਲ-ਭੁਲਾਅ ਗਿਆ। ਪਰ ਨਾਟਕ ਯੂਥ ਫੈਸਟੀਵਲ ਵਿੱਚ ਬਹੁਤ ਮਕਬੂਲ ਹੋਇਆ ਸੀ, ਅਤੇ ਹੋਰ ਬਹੁਤ ਲੋਕ ਉਸਨੂੰ ਖੇਡਣ ਲੱਗੇ ਪਏ। ਉਸਦਾ ਪੰਜਾਬੀ ਰੂਪ ਸ਼ਬਦੀਸ਼ ਹੋਰਾਂ ਨੇ ਤਿਆਰ ਕੀਤਾ ਸੀ। ਉਸ ਵੇਲੇ ਮੈਨੂੰ ਪਤਾ ਨਹੀਂ ਸੀ ਕਿ ਇਸਦੀ ਕੀ ਅਹਿਮੀਅਤ ਹੈ।
ਲੱਗਭਗ ਵੀਹ ਸਾਲਾਂ ਬਾਅਦ ਜਦ ਇਸ ਨਾਟਕ ਨੂੰ ਛਪਵਾਉਣ ਦਾ ਖ਼ਿਆਲ ਮੇਰੇ ਮਨ `ਚ ਆਇਆ ਤਾਂ ਮੈਂ ਦਲਜਿੰਦਰ ਨੂੰ ਫ਼ੋਨ ਕੀਤਾ, ਪਰ ਅਰਸਾ ਬਹੁਤ ਹੋ ਚੁੱਕਾ ਸੀ, ਸੋ ਨਾਟਕ ਨੂੰ ‘ਗੁੰਮ ਹੋ ਗਿਆ’ ਕਬੂਲ ਕਰ ਲਿਆ ਗਿਆ।
ਜੇਕਰ ਸ਼ਬਦੀਸ਼ ਹੋਰਾਂ ਵੱਲੋਂ ਕੀਤਾ ਹੋਇਆ ਪੰਜਾਬੀ ਰੂਪ ਉਪਲਬਧ ਨਾ ਹੁੰਦਾ, ਤਾਂ ਇਹ ਨਾਟਕ ਕਿਤਾਬ ਦੀ ਸ਼ਕਲ ਵਿੱਚ ਪਾਠਕਾਂ ਤੱਕ ਪਹੁੰਚਣਾ ਹੀ ਨਹੀਂ ਸੀ। ਅਜਿਹੀ ਸਥਿਤੀ ਵਿੱਚ ਸ਼ਬਦੀਸ਼ ਹੋਰਾਂ ਦਾ ਉਚੇਚੇ ਤੌਰ 'ਤੇ ਸ਼ੁਕਰੀਆਂ ਅਦਾ ਕਰਦਾ ਹਾਂ।
ਅੱਜ ਇਸ ਨਾਟਕ ਵਿੱਚ ਰਚਨਾ, ਸਰੂਪ ਤੇ ਫ਼ਲਸਫ਼ੇ ਵੱਜੋਂ ਪਹਿਲੇ ਨਾਲੋਂ ਕਈ ਕੁਝ ਵੱਖਰਾ ਹੈ। ਹੋ ਸਕਦਾ ਹੈ ਕਿ ਜਿਨ੍ਹਾਂ ਨੇ ਉਹ ਨਾਟਕ ਵੇਖਿਆ ਹੋਵੇ, ਉਹ ਇਸਨੂੰ ਕਬੂਲ ਨਾ ਕਰ ਸਕਣ। ਪਰ ਮੈਂ ਵੀ ਇਸਨੂੰ ਜਾਣ-ਬੁੱਝ ਕੇ ਨਹੀਂ ਕੀਤਾ। ਮੌਲਿਕ ਸਕ੍ਰਿਪਟ ‘ਗੁਆਚ’ ਚੁੱਕੀ ਸੀ।
ਸਿਰਫ਼ ਪੰਜਾਬੀ ਅਨੁਵਾਦ ਹੀ ਉਪਲਬਦ ਸੀ ਅਤੇ ਉਸ ਉੱਤੇ ਅਨੁਵਾਦਕ ਦੀ ਛਾਪ ਵੀ ਸੀ। ਪਰ ਮੈਂ ਨਾਟਕ ਨੂੰ ਮੌਲਿਕ ਰੂਪ ਵਿੱਚ ਛਾਪਣਾ ਚਾਹੁੰਦਾ ਸਾਂ।
ਸੋ ਮੈਂ ਨਾਟਕ ਨੂੰ ਮੁੜ ਤੋਂ ਲਿਖਣ ਦਾ ਮਨ ਬਣਾ ਲਿਆ । ਇਸਦਾ ਥੋੜ੍ਹਾ ਜਿਹਾ ਹੁਲਾਰਾ ਮੈਨੂੰ ਲੱਖਾ ਲਹਿਰੀ ਵੱਲੋਂ ਵੀ ਮਿਲਿਆ, ਉਸਦੀ ਖਾਹਿਸ਼ ਸੀ ਕਿ ਮੈਂ ਇਸਦਾ ਵਿਸਥਾਰ ਕਰਾਂ।
ਸੋ ਇਹ ਇੱਕ ਤਰ੍ਹਾਂ ਨਾਲ ਮੁੜ ਰਚਨਾ ਵੀ ਸੀ ਤੇ ਨਵੀਂ ਉਸਾਰੀ ਵੀ। ਇਸ ਵਿੱਚ ਬਹੁਤ ਕੁਝ ਪੁਰਾਣਾ ਹੈ, ਤੇ ਬਹੁਤ ਕੁਝ ਉਹ ਹੈ, ਜੋ ਮੇਰੇ ਅੰਦਰ

96