ਪੰਨਾ:ਜ੍ਯੋਤਿਰੁਦਯ.pdf/51

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੫ਕਾਂਡ
੪੭
ਜਯੋਤਿਰੁਦਯ

ਨਾ ਮਲੂਮ ਹੋਇਆ।ਤਦ ਉਸ ਬੀਬੀ ਨੈ ਆਖਿਆ ਹੁਣ ਮੈਂ ਗਾਉਣਾ ਸੁਣਾਉਂਦੀ ਹਾਂ।ਸਭੇ ਬੜੀਆਂ ਪਰਸਿੰਨ ਹੋਈਆਂ।ਉਸ ਨੈ ਇੱਕ ਬੰਗਾਲੀ ਗੀਤ ਗਾਵਿੰਆਂ, ਜੋ ਪ੍ਰਸੰਨ ਭੂਮਿ ਅਰਥਾਤ ਸੁਰਗ, ਅਰ ਉਸ ਦੀ ਮਹਿਮਾ ਵਿਖੇ ਸੀ।ਸੱਭੇ ਤੀਮੀਆਂ ਚੰਗੀ ਤਰਾਂ ਮਨ ਲਾਕੇ ਸੁਣਦੀਆਂ ਰਹੀਆਂ।ਉਹ ਨੂੰ ਸੁਣਕੇ ਇੱਕ ਬੁੱਢੀ ਤੀਮੀਂ ਰੋਣ ਲੱਗੀ।ਬਸੰਤ ਇਸ ਗਾਉਣ ਉੱਤੇ ਮੋਹੀ ਗਈ, ਅਰ ਅੱਗੇ ਨੂੰ ਵਧੀ, ਇਸ ਗੀਤ ਦੀ ਕੋਈ ਕੋਈ ਤੁਕ ਉਹ ਨੂੰ ਕਦੀ ਨਾ ਭੁੱਲੀ||

ਤਦ ਉਸ ਬੀਬੀ ਨੈ ਪੁੱਛਿਆ, ਤੁਸੀਂ ਕੁਛ ਪੜਨਾ, ਲਿਖਣਾ ਅਤੇ ਕਾਰੀਗਰੀ ਬੀ ਸਿਖਣੀ ਚਾਹੁੰਦੀਆਂ ਹੋ?ਪ੍ਰਸੰਨੂ ਨੈ ਆਪਣੀ ਸਿੱਕ ਜਣਾਈ, ਅਤੇ ਜੋ ਕੁਛ ਜਾਣਦੀ ਸੀ, ਉਸ ਨੂੰ ਦੱਸਿਆ।ਬੀਬੀ ਨੈ ਉਸ ਦਾ ਮਨ ਵਧਾਇਆ।ਗੋਪਾਲਕਾਮਿਨੀ ਨਾਮੇ ਪੋਥੀ, ਅਤੇ ਇੱਕ ਟੋਟਾ ਜਾਲੀ ਦਾ ਪ੍ਰਸੰਨੂ ਨੂੰ ਦਿੱਤਾ, ਅਰ ਇੱਕ ਸੁਖਾਲਾ ਜੇਹਾ ਬੂਟਾ ਬਣਾਉਣਾ ਉਸ ਨੂੰ ਦੱਸਿਆ।ਬਸੰਤ ਕੁਛ ਬੀ ਨਾ ਬੋਲੀ, ਉਸ ਨੈ ਧੰਧੇ ਵਿੱਚ ਲੱਗਣਾ ਅਰ ਅਨੰਦ ਵਿੱਚ ਹੋਣਾ ਬੁਰਾ ਸਮਝਿਆ, ਕਿੰਉ ਜੋ ਉਸ ਦਾ ਇਵਾਣਾ ਨੀਂਗਰ ਮਰ ਗਿਆ, ਅਤੇ ਸੜ ਬਲਕੇ ਸੁਆਹ ਦੀ ਮੁੱਠ ਹੋ ਗਿਆ ਸੀ।ਗੁਆਂਢ ਦੀਆਂ ਹੋਰਨਾਂ ਤੀਮੀਆਂ ਦਾ ਮਨ ਬੀ ਸਿੱਖਣ ਨੂੰ ਕੀਤਾ।ਤਦ ਉਨਾਂ ਨੂੰ ਬੀ ਅੱਖਰਬੋਧਨੀ ਦੀਆਂ ਪੋਥੀਆਂ, ਅਤੇ ਜਾਲੀਂ ਦੇ ਟੋਟੇ ਕਾਰੀਗਰੀ ਦੇ ਲਈ ਦਿੱਤੇ।ਤਦ ਉਹ ਬੀਬੀ ਵਿਦਿਆ ਹੋਈ, ਅਰ ਆਖ ਗਈ ਜੋ੧੫ ਦਿਨਾਂ ਨੂੰ ਫੇਰ ਆਵਾਂਗੀ।ਅਤੇ ਜਦ ਉਹ ਬੂਹਿਓਂ ਬਾਹਰ ਹੋਈ, ਤਾਂ ਇਹੋ ਗੱਲ ਸਭਨਾਂ ਦੇ ਮੂੰਹੋਂ ਨਿੱਕਲੀ, ਭਈ ਮੇਂਮ ਸਾਹਿਬ ਜੀ ਜਰੂਰ ਆਉਣਾ, ਜਰੂਰ ਆਉਣਾ||