ਪੰਨਾ:ਜ੍ਯੋਤਿਰੁਦਯ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੯੨

ਜਯੋਤਿਰੁਦਯ

੯ਕਾਂਡ

(੪ ਤੁਕ ) ਅਰ ਜਿੱਥੇ ਮੈਂ ਜਾਂਦਾ ਹਾਂ, ਤੁਸੀਂ ਜਾਣਦੇ ਹੋ, ਅਰ ਉੱਥੇ ਦਾ ਰਸਤਾ ਬੀ ਜਾਣਦੇ ਹੋ। ਥੂਮਾ ਨੈ ਉਸ ਨੂੰ ਆਖਿਆ, ਹੇ ਪ੍ਰਭੂ ਅਸੀਂ ਨਹੀਂ ਜਾਣਦੇ, ਜੋ ਤੂੰ ਕਿੱਥੇ ਜਾਂਦਾ ਹੈਂ, ਫੇਰ ਅਸੀਂ ਰਸਤਾ ਕਿੱਕੁਰ ਜਾਣੀਏ? ਯਿਸੂ ਨੈ ਤਿਸ ਨੂੰ ਕਿਹਾ, ਰਸਤਾ ਅਰ ਸਚਿਆਈ ਅਰ ਜੀਉਣ ਮੈਂ ਹਾਂ, ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਪਾਸ ਜਾ ਨਹੀਂ ਸਕਦਾ॥

ਮੈਂ ਬੀ ਇਹੋ ਗੱਲ ਪੁੱਛਣ ਨੂੰ ਸਾਂ, ਜੋ ਥੂਮਾ ਨੈ ਪੁੱਛੀ, ਤਾਂ ਯਿਸੂ ਹੀ ਸੁਰਗ ਦਾ ਰਾਹ ਹੋਇਆ, ਮੈਂ ਨਹੀਂ ਜਾਣਦੀ ਇਸ ਦਾ ਕੀ ਅਰਥ ਹੈ ?

ਤੂੰ ਕੇਹੀ ਮੂਰਖ ਹੈਂ, ਇਸ ਦਾ ਇਹ ਅਰਥ ਹੈ, ਜੋ ਅਸੀਂ ਨਿਰਾ ਉੱਸੇ ਉੱਤੇ ਪਤੀਜਣ ਨਾਲ ਹੀ ਸੁਰਗ ਵਿੱਚ ਜਾਂ ਸਕਦੇ ਹਾਂ॥

ਇਸੇ ਤਰਾਂ ਉਹ ਪੜਦੇ ਗਏ। ਜਦ ਉਹ ਉਨਾਂ ਧੰਨ ਸ਼ਬਦਾਂ ਨੂੰ ਪੜਨ ਲੱਗਾ ( ਪੋੜੀ ੧੮ਵੀਂ) ਮੈਂ ਤੁਸਾ ਨੂੰ ਅਨrਥ ਨਾ ਛੱਡਾਂਗਾ, ਮੈਂ ਤੁਸਾਡੇ ਪਾਸ ਆਉਂਦਾ ॥

ਬਸੰਤ ਬੋਲ ਉਠੀ ਮੈਂ ਅਨਾਥ ਹਾਂ, ਜੇ ਮੈਂ ਖਿਸਟਾਨਣ ਹੁੰਦੀ ਤਾਂ ਅਜਿਹਾ ਨਾ ਹੁੰਦਾ॥

ਫੇਰ ਪਵਿਝ ਆਤਮ ਦੀ ਬਾਣੀ ਵਿਖੇ ਬਹੁਤ ਪੁੱਛਿਆ ਗਿਆ , ਭਲ ਉਹ ਆਉਂਦਾ ਹੈ ? ਅਤੇ ਭ੍ਰਿਸ਼ਟਾਨੀਆ ਦੇ ਨਾਲ ਰਹਿੰਦਾ ਹੈ ? ਭਲ ਉਹ ਉਨਾਂ ਨੂੰ ਸਿਖਾਉਂਦਾ ਹੈ? ਅਰ ਉਹ ਉਨਾਂ ਨੂੰ ਕਿੱਕੁਰ ਸਿਖਾਉਂਦਾ ਹੈ ? ਭਲ ਉਹ ਉਸ ਦੀ ਅਵਾਜ ਸੁਣਦੇ ਹਨ ? ਝਲਾ ਉਹ ਉਸ ਦਾ ਕੋਈ ਦਰਸਣ ਕਰਨ ਦੇ ਜੋਗ ਰੂਪ ਦੇਖਦੇ ਹਨ ? ਇਨਾਂ ਸਭਨਾਂ ਗੱਲ ਉਤੇ ਪ੍ਰੇਮਚੰਦ ਨੇ ਇਹੋ ਉਤਰ ਦਿਤਾ, ਭਈ ਮੈਂ ਨਹੀਂ ਜਾਣਦਾ, ਕੀ ਜਾਏ ਖੁਣਨ ਆਪ ਇਸ ਗੱਲ ਨੂੰ ਆਖ ਸੱਕਣ ॥