ਪੰਨਾ:ਝਾਕੀਆਂ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਨਾ ਪਵੇਗਾ। ਤੁਹਾਡੀ ਵਾਲਿਦਾ ਹੈ, ਭੈਣ ਹੈ, ਉਨ੍ਹਾਂ ਵਲ ਵੀ ਤੁਹਾਡੇ ਫਰਜ਼ ਬਾਕੀ ਹਨ।
ਨਿਰੰਜਨ- (ਸਿਰ ਚੁਕ ਕੇ) ਜੀ ਬੇਸ਼ਕ।
ਅ: ਭੂ- ਕੀ ਮਿਸ ਉਸ਼ਾ ਨਾਲ ਤੁਹਾਡੀ ਮੰਗਨੀ ਦਾ ਪਕਾ ਫੈਸਲਾ ਹੋ ਗਿਆ ਏ?
ਨਿਰੰਜਨ- ਜੀ ਹਾਂ.............ਨਹੀਂ, ਸਰਸਰੀ ਗਲ ਬਾਤ ਈ ਹੋਈ ਏ।
ਅ: ਭੂ- ਤਾਂ ਫਿਰ ਕੀ ਹਰਜ ਏ? ਮੈਂ ਪੰਜ ਹਜ਼ਾਰ ਰੁਪੈਆ ਦਾਜ ਵਿਚ ਨਕਦ ਦਿਆਂਗਾ। ਇਕ ਮਕਾਨ ਵੀ ਮੈਂ ਲੜਕੀ ਨੂੰ ਦੇਣਾ ਨੀਯਤ ਕੀਤਾ ਹੋਇਆ ਏ, ਲੜਕੀ ਨੂੰ ਜ਼ੇਵਰ ਕਪੜੇ ਤੇ ਹੋਰ ਨਿਕ-ਸੁਕ ਦੇਣਾ ਹੈ, ਤੁਹਾਨੂੰ ਦੇਣਾ ਨਹੀਂ ਸਮਝਦਾ-ਉਹ ਹਰ ਕੋਈ ਆਪਣੀ ਖੁਸ਼ੀ ਨਾਲ ਵਧ ਤੋਂ ਵਧ ਦੇਂਦਾ ਹੈ ਤੇ ਅਸੀਂ ਵੀ ਦਿਆਂਗੇ।
(ਨਰੰਜਨ- ਕ੍ਰਿਤਗਯ ਨਜ਼ਰਾਂ ਨਾਲ ਉਹਦੇ ਵਲੇ ਤਕਦਾ ਹੈ।)
ਅ: ਭੂ- ਫਿਰ, ਬੋਲੋ ਮਿ: ਨਿਰੰਜਨ! ਕੀ ਖਿਆਲ ਏ? ਹਾਂ ਪਰ ਇਕ ਗਲ ਹੈ! ਮੈਂ ਕੁਝ ਪੁਰਾਣੀ ਜਿਹੀ ਵਜ੍ਹਾ ਦਾ ਆਦਮੀ ਹਾਂ-ਲੜਕੀ ਲੜਕੇ ਦੀ ਵਿਆਹ ਤੇਂ ਪਹਿਲੋਂ ਪਸੰਦ ਜਾਂ ਮੈਲ ਮਿਲਾਪ ਦੇ ਖਿਲਾਫ਼ ਹਾਂ; ਤੁਸੀਂ ਕਾਲਜੀਏਟ ਹੋ, ਮਤਾ ਪਿਛੋਂ ਉਜ਼ਰ ਇਨਕਾਰ ਕਰੋ। ਵਧ ਤੋਂ ਵਧ ਮੈਂ ਲੜਕੀ ਦੀ ਫੋਟੋ ਦਿਖਾ ਸਕਦਾ ਹਾਂ।
ਨਿਰੰਜਨ- (ਪਰਵਾਨਗੀ ਵਿਚ ਸਿਰ ਨਿਵਾਂਦਾ ਹੋਇਆ) ਨਹੀਂ ਜੀ! ਇਹ ਕੀ ਇਤਰਾਜ਼ ਵਾਲੀ ਗੱਲ ਏ?
(ਅਨੰਦ ਭੂਸ਼ਨ ਪਿਛਲੇ ਪਾਸੇ ਮੇਜ਼ ਦੇ ਦਰਾਜ਼ ਵਿਚੋਂ ਫੋਟੋ ਕਢ ਕੇ ਨਿਰੰਜਨ ਦੇ ਹਥ ਵਿਚ ਦੇਂਦਾ ਹੈ।)
ਨਿਰੰਜਨ- [ਫੋਟੋ ਤਕ ਕੇ, ਯਕ ਦਮ ਤ੍ਰਭਕ ਕੇ] ਉਸ਼ਾ!

-੧੯-