ਪੰਨਾ:ਟੈਕਸੀਨਾਮਾ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਰ ਸਵਾਰੀਆਂ ਨੂੰ ਉਡੀਕਦੀਆਂ ਦੇਖ ਮੇਰਾ ਚਿੱਤ ਕਾਹਲਾ ਪੈਣ ਲੱਗਾ ਕਿ ਕਦੋਂ ਇਸ ਬੰਦੇ ਤੋਂ ਖਹਿੜਾ ਛੁੱਟੇ ਤੇ ਚਾਰ ਡਾਲਰ ਬਣਾਈਏ। ਮੈਂ ਉਸ ਨੂੰ ਧਮਕੀ ਦਿੱਤੀ ਕਿ ਕਾਰ ਚੋਂ ਨਿਕਲ ਜਾਵੇ ਨਹੀਂ ਤਾਂ ਮੈਂ ਪੁਲੀਸ ਨੂੰ ਸੱਦਣ ਲੱਗੈਂ। ਉਹ ਹੋਰ ਚੌੜਾ ਹੋ ਗਿਆ ਕਹਿੰਦਾ ਤੂੰ ਪੁਲਸ ਨੂੰ ਸੱਦ ਲੈ ਤੇ ਜਾਂ ਬਾਹਰ ਨਿਕਲ ਕੇ ਮੇਰੇ ਨਾਲ ਲੜਾਈ ਕਰ। ਮੈਂ ਮੁੱਢ ਤੋਂ ਹੀ ਲੜਾਈ ਤੋਂ ਦੂਰ ਰਹਿ ਕੇ ਰਾਜ਼ੀ ਹੁੰਨੈਂ। ਸੁਭਾਅ ਐ। ਮੈਨੂੰ ਪਤਾ ਸੀ ਕਿ ਜਦੋਂ ਨੂੰ ਪੁਲੀਸ ਨੇ ਅੱਪੜਨੈਂ ਉਦੋਂ ਤੱਕ ਤਾਂ ਮੈਂ ਇਸ ਨੂੰ ਛੱਡ ਕੇ ਵੀ ਮੁੜ ਸਕਦੈਂ। ਸੋ ਮੇਰੇ ਦਿਮਾਗ ਵਿਚ ਇਕਦਮ ਤਰਕੀਬ ਆਈ ਤੇ ਮੈਂ ਓਹਨੂੰ ਕਿਹਾ ਆ ਜਾ ਫਿਰ ਵੇਖ ਈ ਲੈ ਲੁੱਟ। ਉਹ ਡੋਰ ਖੋਲ੍ਹ ਕੇ ਬਾਹਰ ਨਿਕਲਿਆ ਹੀ ਸੀ ਕਿ ਮੈਂ ਕਿੱਲੀ ਨੱਪ ਦਿੱਤੀ। ਪਿੱਛੋਂ ਉਹ ਚੀਟਰ ਚੀਟਰ ਕਰਦਾ ਟੈਕਸੀ ਮਗਰ ਭੱਜਣ ਲੱਗਾ। ਪਰ ਮੈਂ ਛੁੱਟ ਆਇਆ ਸੀ।

ਹੁਣ 5 ਮੈਂ ਸੱਤ ਵਜੇ ਸਵੇਰੇ ਤੋਂ ਸ਼ਾਮ ਦੇ ਚਾਰ ਵਜੇ ਤੱਕ ਟੈਕਸੀ ਚਲਾਉਨੈਂ। ਪਰ ਚਲਾਉਨੈਂ ਸੱਤੇ ਦਿਨ ਆ। ਪਹਿਲਾਂ ਛੁੱਟੀ ਕਰ ਲੈਂਦਾ ਸੀ ਜਦੋਂ ਨਿਆਣੇ ਛੋਟੇ ਸੀ। ਹੁਣ ਨਿਆਣੇ ਵੱਡੇ ਹੋ ਗਏ ਆ। ਇੱਕ ਦਾ ਵਿਆਹ ਹੋ ਗਿਐ। ਇੱਕ ਥੋਹੜੇ ਚਿਰ ਤੋਂ ਵੀਲ੍ਹ ਚੇਅਰ ਤੇ ਆ। ਜਦੋਂ ਦੀ ਉਸ ਨੂੰ ਪ੍ਰੌਬਲਮ ਪਈ ਆ ਵਾਈਫ ਨੂੰ ਕੰਮ ਛੱਡਣਾ ਪਿਆ ਉਹ ਦਿਨੇ ਉਸਦੀ ਲੁੱਕ ਆਫਟਰ ਕਰਦੀ ਆ। ਸ਼ਾਮ ਨੂੰ ਕੰਮ ਤੋਂ ਆ ਕੇ ਮੈਂ ਉਸ ਨਾਲ ਸਮਾਂ ਬਿਤਾਉਨੈਂ।

ਕਦੇ ਕਦੇ ਚਿੱਤ 'ਚ ਆਉਂਦਾ ਵੀ ਹੈ ਕਿ ਉਦੋਂ ਐਨਾ ਪੜ੍ਹ ਲਿਖ ਗਏ ਸੀ। ਐਥੇ ਆ ਕੇ ਹੋਰ ਪੜ੍ਹਕੇ ਕਿਸੇ ਹੋਰ ਨੌਕਰੀ ਵਿਚ ਜਾਂਦੇ। ਪਰ ਜਦੋਂ ਦੇਖਦੇ ਆਂ ਕਿ ਬੱਚੇ ਪੜ੍ਹ ਲਿਖ ਗਏ ਆ ਚੰਗਾ ਖਾਨੇ ਪੀਨੇ ਆਂ ਵਧੀਆ ਘਰ ਐ ਫੇਰ ਸੋਚਦੇ

ਆਂ ਕਿ ਵਧੀਆ ਰਹੇ। ਟੈਕਸੀ ਚ ਬਹੁਤ ਕੁਝ ਸਿੱਖਣ ਨੂੰ ਮਿਲਦਾ।

ਟੈਕਸੀਨਾਮਾ/77