ਪੰਨਾ:ਟੈਕਸੀਨਾਮਾ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡਿਸਪੈਚਰ ਦੇ ਤੌਰ 'ਤੇ ਕਈ ਅਜੇਹੇ ਫੈਸਲੇ ਕਰਨੇ ਪੈਂਦੇ ਹਨ ਕਿ ਉਸਦਾ ਕਿਸੇ ਨੂੰ ਮਾਲੀ ਨੁਕਸਾਨ ਹੋ ਸਕਦਾ ਹੈ। ਫਿਰ ਅਗਲਾ ਗੁੱਸੇ ਵਿਚ ਆ ਕੇ ਘਰ ਫੋਨ ਕਰਕੇ ਧਮਕੀਆਂ ਦਿੰਦਾ ਕਿ ਅਸੀਂ ਪੀਟਰ ਨੂੰ ਮਾਰ ਦੇਵਾਂਗੇ ਜਾਂ ਕੰਮ ਤੋਂ ਬਾਅਦ ਉਸ ਨੂੰ ਕੁੱਟਾਂਗੇ। ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਮੇਰੇ ਘਰਵਾਲੀ ਡਰ ਜਾਂਦੀ ਤੇ ਮੈਨੂੰ ਆਖਦੀ ਕਿ ਮੈਂ ਇਸ ਕਿੱਤੇ ਤੋਂ ਪਾਸੇ ਹੋ ਜਾਵਾਂ। ਪਰ ਇਹ ਸਭ ਇਸ ਕਿੱਤੇ ਦਾ ਹਿੱਸਾ ਹੀ ਹੈ। ਮੈਂ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਕੇ ਕਦੇ ਨਹੀਂ ਸੋਚਿਆ ਕਿ ਮੈਂ ਗਲਤ ਕਿੱਤੇ ਵਿਚ ਆ ਗਿਆ। ਮੈਂ ਬਹੁਤ ਸ਼ਰਮਾਕਲ ਬੱਚਾ ਹੁੰਦਾ ਸੀ। ਲੋਕਾਂ ਨਾਲ ਗੱਲ ਕਰਨ ਲੱਗਾ ਡਰਦਾ। ਪਰ ਟੈਕਸੀ ਚਲਾਉਣ ਨਾਲ ਮੇਰੀ ਇਹ ਸੰਗ ਖੁੱਲ੍ਹੀ ਤੇ ਮੈਂ ਲੋਕਾਂ ਨਾਲ ਗੱਲਾਂ ਕਰਕੇ ਲੁਤਫ ਲੈਂਦਾ। ਬਹੁਤ ਕੁਝ ਸਿਖਿਆਇਆ ਹੈ ਮੈਨੂੰ ਇਸ ਕਿੱਤੇ ਨੇ।

ਸੱਠਵਿਆਂ ਵਿਚ ਬਲੈਕ ਟਾਪ ਕੋਲ ਅੱਸੀ ਕੁ ਟੈਕਸੀਆਂ ਹੁੰਦੀਆਂ ਸਨ। ਟੈਕਸੀਆਂ ਦਾ ਪ੍ਰਬੰਧ ਬਹੁਤ ਕੁਸ਼ਲਤਾ ਨਾਲ ਕੀਤਾ ਜਾਂਦਾ ਸੀ ਤਾਂ ਕਿ ਡਰਾਈਵਰ ਕਮਾਈ ਵੀ ਚੰਗੀ ਕਰ ਲੈਣ ਅਤੇ ਗਾਹਕਾਂ ਨੂੰ ਬਹੁਤੀ ਉਡੀਕ ਵੀ ਨਾ ਕਰਨੀ ਪਵੇ ਤਾਂ ਕਿ ਕੰਪਨੀ ਦੀ ਚੰਗੀ ਸਾਖ ਬਣੀ ਰਹੇ। ਸ਼ਿਫਟਾਂ ਇਸ ਤਰੀਕੇ ਨਾਲ ਸੈੱਟ ਕਰਦੇ ਕਿ ਜਦੋਂ ਰੁਝੇਵੇਂ ਵਾਲਾ ਸਮਾਂ ਹੁੰਦਾ, ਉਦੋਂ ਵੱਧ ਤੋਂ ਵੱਧ ਟੈਕਸੀਆਂ ਸੜਕ ਉੱਪਰ ਹੁੰਦੀਆਂ ਤੇ ਜਦੋਂ ਕੰਮ ਘੱਟ ਹੋਣਾ ਉਦੋਂ ਟੈਕਸੀਆਂ ਦੀ ਗਿਣਤੀ ਘਟਾ ਦੇਣੀ। ਇਨ੍ਹਾਂ ਅਸੂਲਾਂ ਦਾ ਡਰਾਈਵਰ ਪਾਲਣ ਵੀ ਕਰਦੇ। ਹੁਣ ਤਾਂ ਇਕ ਟੈਕਸੀ ਦੇ ਦੋ- ਦੋ ਮਾਲਕ ਹਨ। ਉਦੋਂ ਪੰਜ-ਚਾਰ ਜਣੇ ਹੀ ਸਾਰੀ ਕੰਪਨੀ ਦੇ ਮਾਲਕ ਹੁੰਦੇ। ਕਿਸੇ ਕੋਲ ਦਸ ਟੈਕਸੀਆਂ ਹੁੰਦੀਆਂ ਤੇ ਕਿਸੇ ਕੋਲ ਬਾਰ੍ਹਾਂ। ਸਮੇਂ ਦੇ ਬਦਲਣ ਨਾਲ ਹੁਣ ਬਹੁਤ ਬਦਲਾਅ ਆ ਗਿਆ ਹੈ। ਮੇਰੇ ਤੋਂ ਪਹਿਲਾਂ ਦੇ ਸਮਿਆਂ ਵਿਚ ਡਰਾਈਵਰਾਂ ਕੋਲ ਆਪਣੇ ਲਾਈਸੈਂਸ ਹੁੰਦੇ ਸਨ। ਜਿਵੇਂ ਜੋਅ'ਸ ਟੈਕਸੀ, ਟੌਮਸ ਟੈਕਸੀ। ਇਨ੍ਹਾਂ ਦੀਆਂ ਆਪਣੀਆਂ ਕਾਰਾਂ ਸਨ ਤੇ ਇਨ੍ਹਾਂ ਨੂੰ ਨਗਰਪਾਲਿਕਾ ਨੇ ਆਪਣੇ- ਆਪਣੇ ਅੱਡੇ ਦਿੱਤੇ ਹੁੰਦੇ ਸਨ। ਉਹ ਉਸ ਅੱਡੇ ਤੋਂ ਹੀ ਕੰਮ ਕਰਦੇ। ਸਮੇਂ ਦੇ ਨਾਲ ਨਾਲ ਇਨ੍ਹਾਂ ਡਰਾਈਵਰਾਂ ਨੇ ਇਕ-ਦੂਜੇ ਨਾਲ ਭਾਈਵਾਲੀ ਪਾਉਣੀ ਸ਼ੁਰੂ ਕਰ ਦਿੱਤੀ। ਉਹ ਇੱਕ-ਦੂਜੇ ਦੇ ਅੱਡੇ ਨੂੰ ਵਰਤਣ ਲਈ ਸੰਧੀ ਕਰ ਲੈਂਦੇ। ਫਿਰ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਕੋਈ ਟੈਕਸੀ ਵਾਲਾ ਦੂਜਿਆਂ ਨਾਲ ਗੁੱਸੇ ਹੋ ਜਾਂਦਾ ਤੇ ਉਹ ਆਪਣੇ ਨਾਲ ਹੋਰ ਭਾਈਬੰਦ ਰਲਾ ਲੈਂਦਾ ਤੇ ਉਹ ਆਪਣੀਆਂ ਟੈਕਸੀਆਂ ਕਿਸੇ ਹੋਰ ਨਾਲ ਰਲਾ ਲੈਂਦੇ। ਇਸ ਤਰਾਂ ਕੁਝ ਸਥਿਰ ਨਹੀਂ ਸੀ। ਜਿਸ ਕੰਪਨੀ ਨਾਲੋਂ ਉਹ ਪਾਸੇ ਹੋਏ ਹੁੰਦੇ ਉਹ ਕੰਪਨੀ ਡਾਵਾਂਡੋਲ ਹੋ ਜਾਂਦੀ। ਸਥਿਰਤਾ ਲਿਆਉਣ ਲਈ ਟੈਕਸੀ ਕੰਪਨੀਆਂ ਬਣਨੀਆਂ ਜ਼ਰੂਰੀ ਸਨ। ਕੁਝ ਟੈਕਸੀ ਵਾਲਿਆਂ ਨੇ ਰਲ ਕੇ ਕੰਪਨੀ ਬਣਾ ਲੈਣੀ। ਉਨ੍ਹਾਂ ਆਪਣੇ ਲਾਈਸੈਂਸ ਕੰਪਨੀ ਦੇ ਨਾਂ ਕਰ ਦੇਣੇ ਅਤੇ ਕੰਪਨੀ ਨੇ ਉਨ੍ਹਾਂ ਨੂੰ ਹਿੱਸੇ ਦੇ ਦੇਣੇ। ਇਸ ਨਾਲ ਜੇ ਕੋਈ ਹਿੱਸੇਦਾਰ ਦੂਜਿਆਂ ਨਾਲ

ਨਾਰਾਜ਼ ਹੋ ਜਾਂਦਾ ਤਾਂ ਉਹ ਆਪਣਾ ਹਿੱਸਾ ਵੇਚ ਕੇ ਕਿਸੇ ਹੋਰ ਕੰਪਨੀ ਕੋਲੋਂ ਖ੍ਰੀਦ

ਟੈਕਸੀਨਾਮਾ/87