ਪੰਨਾ:ਟੈਕਸੀਨਾਮਾ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਵਾ ਆਉਣ ਦੇ

“ਬਾਈ, ਬਾਈ ਕੀ ਯਾਰ। ਤੂੰ ਰਿਕਾਰਡ ਕਰ ਕੇ ਡੰਡੀ ਪਏਂਗਾ ਤੇ ਕੱਲ੍ਹ ਨੂੰ ਗੌਰਮਿੰਟ ਦਾ ਕੋਈ ਇੰਸਪੈਕਟਰ ਐਥੇ ਆਜੂ।”

“ਤੂੰ ਭਾਵੇਂ ਨਾਂ ਲਿਖਦੀਂ, ਮੇਰੀ ਕੀ ਕੋਈ ਲੱਤ ਭੰਨ ਦੇਊ। ਮੈਂ ਕਿਸੇ ਦੀ ਢੂਈ ਨੀ ਮਾਰਦਾ। ਮੇਰੇ ਦੋਨੋਂ ਜੁਆਕ ਯੂਨੀਵਰਸਟੀ ਪੜ੍ਹਗੇ ਆ। ਆਵਦੇ ਕੰਮਾਂ ’ਤੇ ਲੱਗੇ ਵੇ ਆ। ਜਿਹੜੇ ਵਿਚਾਰਿਆਂ ਦੀਆਂ ਪੇਮੈਂਟਾਂ ਪਈਐਂ ਦੇਣ ਆਲੀਆਂ। ਕਿੰਨਿਆਂ ਦੇ ਢਿੱਡ 'ਚ ਲੱਤ ਵੱਜੂ।”

“ਭਾਵੇਂ ਨਹੀਂ ਗਲਤ ਕੰਮ ਕਰਦੇ। ਪਰ ਗੌਰਮਿੰਟ ਦਾ ਲਾਅ ਐ ਬਈ ਵੀਕ ਦੇ ਸੱਠ ਘੰਟਿਆਂ ਤੋਂ ਵੱਧ ਨੀ ਕੰਮ ਕਰ ਸਕਦੇ। ਸੱਠ ਘੰਟਿਆਂ ਨਾਲ ਤਾਂ ਟੈਕਸੀ ਦਾ ਖਰਚਾ ਈ ਮਸਾਂ ਪੂਰਾ ਹੁੰਦਾ। ਘਰੇ ਬੰਦਾ ਵੰਝ ਲਜਾਊ। ਐਥੇ ਕਈ ਬੰਦੇ ਸੌ-ਸੌ ਘੰਟਾ ਕੰਮ ਕਰਦੇ ਆ ਵੀਕ ਦਾ। ਲੈ ਐਥੇ ਦੋ ਘੰਟੇ ਹੋਗੇ ਬੈਠੇ ਨੂੰ ਟ੍ਰਿੱਪ ਦੀ 'ਡੀਕ 'ਚ ਹਾਲੇ ਹੁਣ ਆਹ ਮੇਰੇ ਆਲੀ ਲੈਨ ਚੱਲੀ ਆ। ਮਸਾਂ ਦੌ ਸੌ ਡਾਲਾ ਬਣੂੰ। ਟੈਕਸੀ ਦਾ ਖਰਚਾ ਅੱਧਿਓਂ ਵੱਧ ਹੋ ਜਾਣੈ। ਤੇਰਾ ਕੀ ਜਾਊ?”

“ਕੀ ਸਮਝਾਂ ਯਾਰ। ਤੈਨੂੰ ਮੈਂ ਨਿਆਣਾ ਲੱਗਦੈਂ। ਸਤਾਈ ਸਾਲ ਹੋਗੇ ਟੈਕਸੀ ਚਲਾਉਂਦੇ ਨੂੰ। ਨਾਲੇ ਚਲਾਈ ਸਾਰੀ ਉਮਰ ਏਅਰਪੋਰਟ 'ਤੇ ਆ, ਜਿੱਥੇ ਭਾਂਤ-ਭਾਂਤ ਦੇ ਮੁਲਕਾਂ ਦੇ ਲੋਕਾਂ ਨਾਲ ਵਾਹ ਪੈਂਦਾ। ਮੀਡੀਏ ਆਲਿਆਂ ਨੂੰ ਤਾਂ ਕੋਈ ਗੱਲ ਚਾਹੀਦੀ ਆ। ਐਵੇਂ ਮਗਰ ਪੈ ਜਾਂਦੇ ਆ। ਪਿੱਛੇ ਜਿਹੇ ਸੀ. ਟੀ. ਵੀ. ਵਾਲੇ ਮਗਰ ਪਏ ਸੀ ਅਖੇ ਹੋਰ ਟੈਕਸੀਆਂ ਚਾਹੀਦੀਐਂ ਵੈਨਕੋਵਰ ਨੂੰ। ਪਹਿਲੀਆਂ ਨੂੰ ਤਾਂ ਟ੍ਰਿੱਪ ਨੀ ਮਿਲਦੇ ਤੇ ਨਵੀਆਂ ਨੂੰ ਕਿੱਥੋਂ ਦਿਓਂਗੇ। ਥੋਡੀ ਤਾਂ ਇਕ ਦਿਨ ਦੀ ਖਬਰ ਹੁੰਦੀ ਆ ਤੇ ਸਾਡਾ ਘਾਣ ਹੋ ਜਾਂਦੈ।”

“ਤੂੰ ਮੀਡੀਏ ਆਲਾ ਨਹੀਂ ਤਾਂ ਫਿਰ ਕਿਤਾਬ ਕਾਹਦੇ ਆਸਤੇ ਲਿਖਦੈਂ। ਨਾਲੇ ਮੈਨੂੰ ਦੱਸ ਵਿੱਚੋਂ ਕੀ ਮਿਲੂ? ਵਾਧੂ ਦਾ ਤੂੰ ਸਾਡਾ ਨੁਕਸਾਨ ਕਰੇਂਗਾ। ਇਹ ਕੋਈ ਸੌਖਾ ਕੰਮ ਨੀਂ ਜੇ ਤੂੰ ਸਮਝਦਾ ਹੋਵੇਂ ਬਈ ਸਾਰਾ ਦਿਨ ਬੈਠੇ ਰਹਿੰਦੇ ਆ, ਏਨ੍ਹਾਂ ਨੂੰ ਫਸਾਓ। ਸਰੀਰ ਮੇਰਾ ਕਹਿੰਦੈ ਬਈ ਬਾਹਰ ਨਿਕਲ ਕੇ ਗੈਸ ਵੀ ਨਾ ਪਾ। ਥੋੜ੍ਹੀ ਜੀ ਠੰਡ ਪਈ ਨੀ ਤੇ ਹੱਡਾਂ ’ਚ ਚੀਸਾਂ ਪਈਆਂ ਨੀ। ਸਾਨੂੰ ਕਿਹੜਾ ਕੰਪਨਸੇਸ਼ਨ

ਆਲਿਆਂ ਨੇ ਕਵਰ ਕਰਨੈ। ਉਹ ਕਵਰ ਕਰਾਉਣ ਲਈ ਪਤਾ ਕਿੰਨੀ ਫੀਸ ਮੰਗਦੇ

ਟੈਕਸੀਨਾਮਾ/93