ਪੰਨਾ:ਟੈਕਸੀਨਾਮਾ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੈਨਕੂਵਰ ਦੀ ਟੈਕਸੀ ਸਨਅਤ

ਭਾਵੇਂ ਨਵੇਂ ਸਾਲ ਦੀ ਸ਼ਾਮ ਹੋਵੇ, ਜਦੋਂ ਬਾਕੀ ਦੁਨੀਆਂ ਨਵੇਂ ਸਾਲ ਦੀ ਆਮਦ ਨੂੰ ਜੀਅ ਆਇਆਂ ਕਹਿਣ ਲਈ ਨੱਚ-ਗਾ ਰਹੀ ਹੋਵੇ ਜਾਂ ਬਰਫ਼ਾਵਾਨੀ ਦਿਨ ਹੋਵੇ, ਜਦੋਂ ਲੋਕ ਆਪਣੀ ਕਾਰ ਚਲਾਉਣੋਂ ਡਰਦੇ ਹਨ; ਟੈਕਸੀ ਹਮੇਸ਼ਾ ਹਾਜ਼ਰ ਹੁੰਦੀ ਹੈ। ਭਾਵੇਂ ਰਾਤ ਦੇ ਇੱਕ ਵਜੇ ਕੋਈ ਸ਼ਰਾਬੀ ਹੋਵੇ ਤੇ ਭਾਵੇਂ ਸਵੇਰ ਦੇ ਚਾਰ ਵਜੇ ਭਾਰੇ ਸਮਾਨ ਨਾਲ ਲੱਦਿਆ ਕੋਈ ਯਾਤਰੀ ਹੋਵੇ। ਉਡੀਕ ਦਾ ਸਮਾਂ ਥੋੜ੍ਹਾ ਬਹੁਤਾ ਵਧ-ਘਟ ਸਕਦਾ ਹੈ ਪਰ ਟੈਕਸੀ ਮਿਲ ਜਾਂਦੀ ਹੈ। ਟੈਕਸੀ ਡਰਾਈਵਰ ਰਾਤਾਂ ਨੂੰ ਜਗਰਾਤੇ ਝੱਲਦੇ, ਬਰਫਾਂ ਨੂੰ ਟੈਕਸੀ ਦੇ ਟਾਇਰਾਂ ਥੱਲੇ ਦਰੜਦੇ, ਲੋੜਵੰਦਾਂ ਨੂੰ ਉਨ੍ਹਾਂ ਦੀਆਂ ਥਾਵਾਂ 'ਤੇ ਸੁੱਰਖਿਅਤ ਪਹੁੰਚਾ ਦਿੰਦੇ ਹਨ। ਵੈਨਕੂਵਰ ਵਿੱਚ ਟੈਕਸੀ ਦੀਆਂ ਸੇਵਾਵਾਂ ਪਿਛਲੀ ਸਦੀ ਦੇ ਮੁੱਢ ਵਿੱਚ ਹੀ ਸ਼ੁਰੂ ਹੋ ਗਈਆਂ ਸਨ। ਅੱਜ ਟੈਕਸੀ ਇੱਕ ਬਹੁਤ ਵੱਡੀ ਸਨਅਤ ਹੈ ਅਤੇ ਟੈਕਸੀ ਖ੍ਰੀਦਣ ਲਈ ਵੱਡੀ ਰਾਸ਼ੀ ਦਾ ਨਿਵੇਸ਼ ਕਰਨਾ ਪੈਂਦਾ ਹੈ।

ਵੈਨਕੂਵਰ ਵਿੱਚ ਟੈਕਸੀ ਦੀਆਂ ਸੇਵਾਵਾਂ ਨੂੰ ਇੱਕ ਸਦੀ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਸਮੇਂ ਦੇ ਨਾਲ-ਨਾਲ ਇਸ ਵਿੱਚ ਤਬਦੀਲੀਆਂ ਵੀ ਆਈਆਂ ਹਨ।

ਚਾਰਲਸ ਹੈਰੀ ਹੁਪਰ 1903 ਵਿੱਚ ਦੋ ਸਲੰਡਰ ਕਾਰ ਨਾਲ ਵੈਨਕੂਵਰ ਦਾ ਪਹਿਲਾ ਟੈਕਸੀ ਡਰਾਈਵਰ ਬਣਿਆ। ਸੱਤ ਸਾਲ ਬਾਅਦ ਉਸ ਨੇ 'ਹੈਰੀ ਪਰ ਲਿਮਿਟਡ' ਨਾਂ ਦੀ ਵੈਨਕੂਵਰ ਦੀ ਪਹਿਲੀ ਟੈਕਸੀ ਕੰਪਨੀ ਸ਼ੁਰੂ ਕੀਤੀ। ਸੰਨ 1911 ਵਿੱਚ ਡੋਨਲਡ ਸੀ ਮੈਕਲੋਅਰ ਨੇ ਮੈਕਲੋਅਰਜ਼ ਕੈਬਸ ਨਾਂ ਦੀ ਕੰਪਨੀ ਸ਼ੁਰੂ ਕਰ ਲਈ। ਵੈਨਕੂਵਰ ਦੀ ਅੱਜ ਸਭ ਤੋਂ ਵੱਡੀ ਟੈਕਸੀ ਕੰਪਨੀ ‘ਯੈਲੋ ਕੈਬ’ 1920 ਵਿੱਚ ਇੱਕ ਕਾਰ ਨਾਲ ਕੰਮ ਸ਼ੁਰੂ ਕੀਤਾ ਸੀ। ਇਸ ਕਾਰ ਦਾ ਮਾਲਕ ਰੌਏ ਲੌਂਗ ਇੱਕ ਵਕੀਲ ਸੀ। 1930 ਵਿੱਚ ਬੀ ਸੀ ਇਲਕਟ੍ਰਿਕ ਨੇ ਇਹ ਕੰਪਨੀ ਖ੍ਰੀਦ ਲਈ। ਬੀ ਸੀ ਇਲਕਟ੍ਰਿਕ ਉਸ ਵੇਲੇ ‘ਟਰਮੀਨਲ ਸਿਟੀ ਕੈਬਸ' ਨਾਂ ਹੇਠ ਟੈਕਸੀ ਕੰਪਨੀ ਚਲਾ ਰਹੀ ਸੀ। 1947 ਵਿੱਚ 31 ਕਾਰਾਂ ਵਾਲੀ ‘ਯੈਲੋ’ ਵਾਲਟਰ ਪੀ ਰੈਡਫੋਰਡ ਨੂੰ ਵੇਚ ਦਿੱਤੀ ਗਈ, ਜਿਹੜਾ ਉਸ ਵੇਲੇ ਏਡੀ ਹੀ ਕੰਪਨੀ ‘ਸਟਾਰ ਕੈਬਸ' ਦਾ ਮਾਲਕ ਸੀ। ਸੱਤ ਸਾਲਾਂ ਦੀ ਗੱਲ-ਬਾਤ ਤੋਂ ਬਾਅਦ ਫਰਵਰੀ 1958

ਵਿੱਚ ਯੈਲੋ, ਸਟਾਰ ਅਤੇ ਚੈਕਰਸ ਕੈਬ ਦੇ 110 ਮਾਲਕ/ ਡਰਾਈਵਰਾਂ ਨੇ ਰਲ ਕੇ

ਟੈਕਸੀਨਾਮਾ/95