ਪੰਨਾ:ਟੈਗੋਰ ਕਹਾਣੀਆਂ.pdf/146

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਇਧਰ ਮੋਤੀ ਲਾਲ ਨੂੰ ਵੀ ਆਪਣੇ ਤੋਂ ਦੂਰ ਰੱਖਣਾ ਮੁਸ਼ਕਲ ਮਲੂਮ ਹੋਣ ਲੱਗਾ ਪਤਾ ਨਹੀਂ ਕਿਹੜੇ ਦਿਨ ਬਦ ਮਸਤ ਹਾਥੀ ਦੀ ਨਿਆਈਂ ਆ ਕੇ ਮੇਰੇ ਦਿਲ ਦੇ ਕੰਵਲ ਤੇ ਆਪਣੇ ਮੋਟੇ ਮੋਟੇ ਪੈਰ ਰਖ ਦੇਵੇ। ਇਹ ਖਿਆਲ ਮੈਨੂੰ ਹਰ ਵੇਲੇ ਸਤਾਨ ਲੱਗਾ ਕਿ ਕਿਸਤਰ੍ਹਾਂ ਬਾਬੂ ਸ਼ਿਆਮ ਚਰਨ ਤੇ ਨਲਨੀ ਦੇ ਸਾਹਮਣੇ ਆਪਣੇ ਇਰਾਦੇ ਨੂੰ ਜ਼ਾਹਰ ਕਰਾਂ। ਕਿਉਕਿ ਵਿਆਹ ਦਾ ਫੈਸਲਾ ਹੀ ਹੋ ਜਾਣਾ ਚੰਗੀ ਗੱਲ ਸੀ, ਆਪਣੇ ਪਿਤਾ ਜੀ ਤੋਂ ਏਸ ਗੱਲ ਵਿਚ ਸਲਾਹ ਲੈਣ ਦੀ ਹਿੰਮਤ ਨਹੀਂ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਪਿਛਲੇ ਜ਼ਮਾਨੇ ਦੇ ਆਦਮੀ ਹਨ ਇਸ ਲਈ ਉਹ ਇਸ ਜੋੜੇ ਨੂੰ ਕਦੇ ਵੀ ਨਾ ਮੰਨਣਗੇ। ਮੈਂ ਪੱਕਾ ਇਰਾਦਾ ਕਰ ਲਿਆ ਸੀ ਕਿ ਵਿਆਹ ਦੇ ਪਿਛੋਂ ਨਲਨੀ ਨੂੰ ਲੈ ਜਾ ਕੇ ਮਾਫੀ ਮੰਗ ਲਵਾਂਗਾ ਨਾਲੇ ਇਹ ਵੀ ਫੈਸਲਾ ਕਰ ਲਿਆ ਸੀ ਕਿ ਜੇਕਰ ਉਹ ਨਾ ਮੰਨੇ ਤਾਂ ਨਲਨੀ ਨੂੰ ਲੈ ਕੇ ਅਲੱਗ ਹੋ ਜਾਵਾਂਗਾ। ਨਲਨੀ ਵਾਸਤੇ ਸਭ ਕੁਝ ਛਡ ਦੇਵਾਂਗਾ ਪਰ ਨਲਨੀ ਨੂੰ ਨਹੀਂ।
ਇਕ ਦਿਨ ਦੁਪੈਹਰ ਦੇ ਸਮੇਂ ਬਾਬੂ ਸ਼ਿਆਮ ਚਰਨ ਦੇ ਬੰਗਲੇ ਤੇ ਜਾ ਕੇ ਦੇਖਿਆ ਕਿ ਗਰਮੀ ਦੇ ਕਾਰਨ ਕਮਰੇ ਦੇ ਅੰਦਰ ਕੁਰਸੀ ਤੇ ਅਰਾਮ ਕਰ ਰਹੇ ਹਨ ਦਰਵਾਜ਼ੇ ਤੇ ਚਿੱਕ ਲੱਗੀ ਹੋਈ ਹੈ ਤੇ ਨੌਕਰ ਪੂਰੀ ਤਾਕਤ ਨਾਲ ਪੱਖੇ ਦੀ ਰੱਸੀ ਖਿਚ ਰਿਹਾ ਹੈ। ਦੂਸਰੇ ਪਾਸੇ ਦੇਖਿਆ ਸਾਹਮਣੇ ਹੀ ਗੰਗਾ ਦੇ ਕੰਢੇ ਵਲ ਬਰਾਂਡੇ ਵਿਚ ਘਾਟ ਦੀ ਉਪਰਲੀ ਪੌੜੀ ਤੇ ਨਲਨੀ ਬੈਠੀ ਕੋਈ ਕਿਤਾਬ ਪੜ੍ਹ ਰਹੀ ਹੈ ਉਸਦੀਆਂ ਅੱਖਾਂ ਗੰਗਾ ਵਲ ਤੇ ਪਿਠ ਮੇਰੇ ਵਲ ਹੈ। ਮੈਂ ਚੁਪ ਚਾਪ ਜਾ ਕੇ ਦੇਖਿਆ ਉਸ ਦੇ ਹੱਥ ਵਿਚ ਇਕ ਬਿਲਕੁਲ ਨਵੀਂ ਅੰਗਰੇਜ਼ੀ ਕਵਿਤਾ ਦੀ ਪੁਸਤਕ ਹੈ।ਜਿਹੜਾ ਵਰਕਾ ਪੜ੍ਹ ਰਹੀ ਸੀ ਇਸ ਉਤੇ 'ਸ਼ੈਲੇ’ ਦੀ ਇਕ ਕਵਿਤਾ ਸੀ ਅਤੇ ਇਸ ਕਵਿਤਾ ਦੇ ਚਾਰੇ ਪਾਸੇ

-੧੪੬-