ਪੰਨਾ:ਟੈਗੋਰ ਕਹਾਣੀਆਂ.pdf/150

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




"ਹੁੰਦੀ ਏ ਹੋਣ ਦਿਓ। ਮੇਰੇ ਗੀਤ ਮੇਰੀ ਲਿਆਕਤ ਦੇ ਸਬੂਤ ਹਨ।"
ਹੁਣ ਮੈਂ ਆਪਣੇ ਗੀਤਾਂ ਦੀ ਕਾਪੀ ਲੈ ਕੇ ਤੇ ਸਿਰ ਨੂੰ ਅਗੇ ਨਾਲੋਂ ਵੀ ਉਚਾ ਕਰ ਕੇ ਸ਼ਿਆਮ ਚਰਨ ਬਾਬੂ ਦੇ ਬੰਗਲੇ ਵਲ ਤੁਰ ਪਿਆ। ਇਸ ਸਮੇਂ ਉਹਨਾ ਦੀ ਬੈਠਕ ਵਿਚ ਕੋਈ ਨਹੀਂ ਸੀ। ਮੈਂ ਬੈਠ ਕੇ ਇਕ ਪੁਸਤਕ ਦੇਖਣ ਲੱਗਾ। ਕੀ ਦੇਖਦਾ ਹਾਂ ਕਿ ਮੇਰੇ ਜਰਮਨ ਪਰੋਫੈਸਰ ਦੀ ਪੁਸਤਕ
ਇਕ ਪਾਸੇ ਬੇ-ਇਜ਼ਤੀ ਨਾਲ ਪਈ ਹੈ। ਮੈਂ ਪੁਸਤਕ ਖੋਲ ਕੇ ਦੇਖਿਆ ਬਾਬੂ ਸ਼ਿਆਮ ਚਰਨ ਨੇ ਆਪਣੇ ਹੱਥਾਂ ਨਾਲ ਇਸ ਵਿਚ ਬੇ-ਹਿਸਾਬ ਨੋਟ ਲਿਖੇ ਹੋਏ ਨੇ। ਬੁਢੇ ਨੇ ਆਪ ਆਪਣੀ ਧੀ ਨੂੰ ਪੜ੍ਹਾਇਆ ਹੈ- ਹੁਣ ਮੈਨੂੰ ਕੋਈ ਸ਼ਕ ਨਹੀਂ ਸੀ ਇਹ ਓਹੋ ਹੀ ਨਲਨੀ ਹੈ।
ਇਨੇ ਵਿਚ ਸ਼ਿਆਮ ਚਰਨ ਬਾਬੂ ਵੀ ਕਮਰੇ ਵਿਚ ਆ ਗਏ। ਅਜ ਉਹਨਾਂ ਦਾ ਮੱਥਾ ਅਗੇ ਨਾਲੋਂ ਜ਼ਿਆਦਾ ਚਮਕ ਰਿਹਾ ਸੀ ਅਤੇ ਅੱਖਾਂ ਦਿਲੀ ਖੁਸ਼ੀ ਨੂੰ ਦੱਸ ਰਹੀਆਂ ਸਨ। ਜਿਸਤਰ੍ਹਾਂ ਕਿਸੇ ਸੋਹਣੀ ਖਬਰ ਨੂੰ ਉਹ ਹੁਣੇ ਹੀ ਸੁਣ ਕੇ ਆਏ ਨੇ ਮੈਂ ਝਟ ਪਟ ਕੁਝ ਰਖੀ ਜਹੀ ਹੰਸੀ ਹੱਸ ਕੇ
ਆਖਿਆ"ਬਾਬੂ ਜੀ ਮੈਂ ਇਮਤਿਹਾਨ ਵਿਚ ਫੇਲ ਹੋ ਗਿਆ ਹਾਂ।"
ਮੇਰੇ ਇਹ ਕਹਿਣ ਦੇ ਤਰੀਕੇ ਤੋਂ ਇਹ ਜ਼ਾਹਰ ਹੁੰਦਾ ਸੀ ਕਿ ਭਾਵੇਂ ਮੈਂ ਇਮਤਿਹਾਨ ਵਿਚੋਂ ਫੇਲ ਹੋ ਗਿਆ ਹਾਂ ਪਰ ਜੀਵਨ ਦੇ ਇਮਤਿਹਾਨ ਤੋਂ ਤਾਂ ਫੇਲ ਨਹੀਂ ਹੋਇਆ ਇਮਤਿਹਾਨ, ਕੰਮਕਾਜ ਨੌਕਰੀ ਤੇ ਦੁਕਾਨਦਾਰੀ ਵਿਚ ਵੜ ਜਾਨਾ ਦੁਸਰੇ ਦਰਜੇ ਦੇ ਆਦਮੀਆਂ ਦਾ ਕੰਮ ਹੈ ਜਾਂ ਤੀਸਰੇ ਦਰਜੇ ਵਾਲਿਆਂ ਦਾ।
ਸ਼ਿਆਮ ਚਰਨ ਬਾਬੂ ਦਾ ਮੱਥਾ ਮੁਹੱਬਤ ਨਾਲ ਚਮਕ ਪਿਆ।

-੧੫੦-