ਪੰਨਾ:ਟੈਗੋਰ ਕਹਾਣੀਆਂ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ


ਨਾਲ ਸਿਰ ਨੀਵਾਂ ਪਾ ਲਿਆ ਅਤੇ ਰੁਕਦੀ ਰੁਕਦੀ ਬੋਲੀ।
"ਰਾਸ ਬਿਹਾਰੀ ਦੇ ਗਾਨਿਆਂ ਦੀ ਕਿਤਾਬ ਨੌਕਰਾਨੀ ਭੇਜ ਕੇ ਮੰਗਵਾਈ ਹੈ, ਇਕ ਅਧਾ ਗਾਨਾ ਯਾਦ ਕਰਾਂਗੀ, ਤੁਹਾਡਾ ਸ਼ੌਕ ਤਾਂ ਇਕ ਦਮ ਠੰਡਾ ਹੋ ਗਿਆ ਹੈ, ਸੁਣ ਤੇ ਸਕਦੀ ਨਹੀਂ ਪੜ੍ਹ ਕੇ ਹੀ ਦਿਲ ਖੁਸ਼ ਕਰ ਲਵਾਂਗੀ।"
ਓਸੇ ਵੇਲੇ ਰਾਣੀ ਨੂੰ ਇਹ ਖਿਆਲ ਨਾ ਰਿਹਾ, ਬਹੁਤ ਚਿਰ ਪਹਿਲਾਂ ਰਾਜਾ ਸਾਹਿਬ ਦੇ ਇਸ ਸ਼ੌਕ ਨੂੰ ਮੈਂ ਦੁਰ ਕਰਨ ਦੀ ਕੋਸ਼ਸ਼ ਕਰਦੀ ਸਾਂ, ਅਤੇ ਹੁਣ ਉਸੇ ਉਤੇ ਪਛਤਾ ਰਹੀ ਹਾਂ।
ਤੀਸਰੇ ਦਿਨ.............
ਰਾਸ ਬਿਹਾਰੀ ਨੂੰ ਕੱਢ ਦਿਤਾ, ਉਨਾਂ ਨੂੰ ਇਸ ਗਲ ਦੀ ਕੋਈ ਪਰਵਾਹ ਨਹੀਂ ਸੀ ਕਿ ਇਕ ਚੰਗੇ ਘਰਾਣੇ ਦਾ ਮੁੰਡਾ ਕਿਸ ਤਰ੍ਹਾਂ ਗੁਜ਼ਾਰਾ ਕਰੇਗਾ ਪਤਾ ਨਹੀਂ ਉਹਨੂੰ ਰੋਟੀ ਵੀ ਨਸੀਬ ਨਾ ਹੋਵੋ, ਪਰ ਉਸ ਵਿਚਾਰੇ ਦਾ ਕੀ ਜ਼ੋਰ ਸੀ, ਨੌਕਰ, ਮਖਨ ਵਿਚੋਂ ਵਾਲ ਦੀ ਤਰ੍ਹਾਂ ਵਖਰਾ ਕੀਤਾ ਜਾ ਸਕਦਾ ਹੈ।
ਰਾਸ ਬਿਹਾਰੀ ਨੂੰ ਸਿਰਫ ਕਢੇ ਜਾਣ ਦਾ ਦੁਖ ਹੀ ਨਹੀਂ ਹੋਇਆ ਪਰ ਦਿਲ ਵੀ ਟੁਟ ਗਿਆ ਐਨੇ ਦਿਨ ਕੱਠੇ ਰਹਿਣ ਕਰ ਕੇ ਉਸਨੂੰ ਸਭ ਨਾਲ ਪਿਆਰ ਪੈ ਗਿਆ ਸੀ, ਨੌਕਰੀ ਦੀ ਬਜਾਏ ਰਾਜਾ ਸਾਹਿਬ ਦਾ ਪਿਆਰ ਜ਼ਿਆਦਾ ਕੀਮਤੀ ਸੀ, ਉਹ ਬਹੁਤ ਸੋਚਣ ਤੇ ਵੀ ਸਮਝ ਨਾ ਸਕਿਆ, ਕਿ ਕੀ ਗਲਤੀ ਹੋਈ ਹੈ ਜਿਸ ਦਾ ਅੰਤ ਇਹ ਹੋਇਆ ਅਤੇ ਹੋਣ ਮੇਰਾ ਮੂੰਹ ਵੀ ਨਹੀਂ ਦੇਖਣਾ ਚਾਹੁੰਦੇ।
ਉਸਨੇ ਇਕ ਹਾਹੁਕਾ ਭਰ ਕੇ ਆਪਣਾ ਸਮਾਨ ਚੁਕਿਆ ਅਤੇ ਚਲਾ ਗਿਆ ਜਾਂਦੀ ਵਾਰੀ ਬਚੇ ਹੋਏ ਦੋ ਰੁਪਏ ਪਤਵਾ ਨੂੰ ਇਨਾਮ ਦੇ ਗਿਆ

-੫੭-