ਪੰਨਾ:ਟੱਪਰੀਵਾਸ ਕੁੜੀ.pdf/116

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਵਿਚ ਹੰਝੂ ਸਨ । ਫੀਬਸ ਨੇ ਉਸ ਪਾਸੋਂ ਇਸ ਦਾ ਕਾਰਨ ਪੁਛਣਾ ਚਾਹਿਆ
ਪਰ ਆਪਣਾ ਪਾਦਰੀ ਤੇ ਰੋਹਬ ਜੰਮਿਆ ਹੋਣ ਕਰਕੇ ਚੁਪ ਰਿਹਾ। ਅਖ਼ੀਰ
ਫ਼ਰਲੋ ਆਪ ਹੀ ਬੋਲਿਆ:
"ਅਛਾ ਤੇ ਤੁਸੀਂ ਅੱਜ ਕਿਵੇਂ ਆਏ?"
"ਮੈਨੂੰ ਕੁਝ ਰੁਪਿਆਂ ਦੀ ਲੋੜ ਹੈ।" ਫੀਬਸ ਨੇ ਹੌਸਲਾ ਕਰ ਕੇ ਕਿਹਾ।
"ਤੁਹਾਨੂੰ ਪਤਾ ਹੈ ਕਿ ਮੇਰਾ ਆਪਣਾ ਖ਼ਰਚ ਬਹੁਤ ਜ਼ਿਆਦਾ ਹੈ । ਇਸ
ਲਈ ਮੇਰੇ ਪਾਸ ਗੁੰਜਾਇਸ਼ ਨਹੀਂ ਕਿ ਤੁਹਾਡੀ ਸਹਾਇਤਾ ਕਰ ਸਕਾਂ ।”
"ਖੈਰ, ਕੁਝ ਸਹੀ । ਮੈਨੂੰ ਇਸ ਵੇਲੇ ਬੜੀ ਸਖ਼ਤ ਲੋੜ ਹੈ।"
"ਹਾਂ ਭਈ ਮੈਂ ਤੁਹਾਨੂੰ ਦੇਣ ਤੋਂ ਤਾਂ ਨਾ ਨਹੀਂ ਕਰਦਾ ਪਰ ਇਸ
ਮਹੀਨੇ ਤਾਂ ਸਾਰੇ ਦੇ ਸਾਰੇ ਪੈਸੇ ਆਪਣੀ ਲੋੜ ਵਿਚ ਹੀ ਵਰਤੇ ਗਏ ਹਨ ।
ਇਸ ਲਈ ਆਸ ਹੈ ਕਿ ਹੁਣ ਤਾਂ ਤੁਸੀਂ ਮੈਨੂੰ ਖਿਮਾ ਹੀ ਬਖ਼ਸ਼ੋਗੇ । ਫੇਰ ਜੇ
ਮੇਰੇ ਪਾਸ ਹੋਏ ਤਾਂ ਮੈਂ ਤੁਹਾਡੀ ਸਹਾਇਤਾ ਕਰਾਂਗਾ।"
"ਮੈਂ ਐਵੇਂ ਲਾਰਿਆਂ ਨਾਲ ਟੱਲਣ ਵਾਲਾ ਆਦਮੀ ਨਹੀਂ।" ਫੀਬਸ
ਨੇ ਕੁਝ ਦ੍ਰਿੜਤਾ ਨਾਲ ਕਿਹਾ।
“ਮੇਰੀ ਮਜਬੂਰੀ ਵੀ ਤਾਂ ਵੇਖੋ' ਫਰਲੋ ਨੇ ਉਤਰ ਦਿਤਾ ।
"ਮੈਂ ਤੁਹਾਡਾ ਮਿਤਰ ਹਾਂ।"
“ਮੈਨੂੰ ਇਸ ਗਲ ਦਾ ਮਾਣ ਹੈ।"
“ਫੇਰ ਮੇਰੀ ਸਹਾਇਤਾ ਕਰੋ"
“ਪਰ ਮੈਂ ....."
“ਇਸ ਬਹਾਨੇ ਬਾਜ਼ੀ ਨੂੰ ਛਡੋ"
"ਫੇਰ ਓਹੀ ਰੱਟ"
“ਮੈਂ ਕਹਿੰਦਾਂ ਹਾਂ ਮਿਤ੍ਰਤਾਈ ਬਹੁਤ ਕਠਨ ਚੀਜ਼ ਹੈ।"
“ਮੈਨੂੰ ਮਜਬੂਰ ਨਾ ਕਰੋ।"
“ਮੈਂ ਜ਼ਰੂਰ ਕਰਾਂਗਾ"
"ਤਾਂ ਫਿਰ ਆਪ ਹੀ ਮੇਰੇ ਕਮਰੇ ਦੀ ਤਲਾਸ਼ੀ ਲੈ ਲਓ।

੧੦੮