ਪੰਨਾ:ਤੱਤੀਆਂ ਬਰਫ਼ਾਂ.pdf/38

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੩੩)ਉਤਰ ਭੈਣ ਨਸੀਰਾਂ

ਮਿਲਿਆ ਵੀਰ ਕਲੇਜੇ ਨੂੰ ਠੰਢ ਪੈਂਦੀ,
ਉਲਟੇ ਵੀਰ ਜੀ ਤੀਰ ਚਲਾਓ ਨਾਂਹੀ।
ਜੇਕਰ ਸਾਰ ਨਹੀਂ ਪੀਰ ਦਸਮੇਸ਼ ਜੀ ਦੀ,
ਗੈਰ ਸੁਖਨ ਜ਼ਬਾਨ ਸੁਨਾਓ ਨਾਂਹੀ।
ਅਸਾਂ ਠੀਕ ਈਮਾਨ ਦਾ ਕੰਮ ਕੀਤਾ,
ਕੁਫਰ ਆਖਕੇ ਮੁਫਤ ਸਤਾਓ ਨਾਂਹੀ।
ਹੁੰਦਾ ਸੁਕਰ ਜੇ ਅਸੀਂ ਕੁਰਬਾਨ ਹੁੰਦੇ,
ਏਹ ਬੀ ਦੁਖ ਹੈ ਯਾਦ ਕਰਾਓ ਨਾਂਹੀ।
ਭਲਾ ਲੋਭ ਜਗੀਰਾਂ ਦਾ ਦਸਦਾ ਕੀਹ,
ਉਹਦੇ ਚਰਨਾਂ ਤੋਂ ਜਿੰਦ ਤੇ ਜਾਨ ਸਦਕੇ।
ਕਿਰਤੀ ਵਸ ਹੋਵੇ ਸਾਡੇ ਅਸੀਂ ਕਰੀਏ,
ਅਰਸ਼ ਫਰਸ਼ ਤੇ ਜ਼ਿਮੀਂ ਅਸਮਾਨ ਸਦਕੇ।

ਸੈਦ ਖਾਂ ਦਾ ਫੇਰ ਕੈਹਨਾ


ਆਵੇ ਸਮਝ ਨਾ ਤੁਸਾਂ ਕੀਹ ਵੇਖਿਆ ਏ,
ਅਕਲ ਹੋਸ਼ ਨੂੰ ਕਿਵੇਂ ਗਵਾ ਲਿਆ ਜੇ।
ਕਰਕੇ ਪਖ ਇਸਲਾਮ ਦੇ ਵੈਰੀਆਂ ਦਾ,
ਬਾਦਸ਼ਾਹ ਨੂੰ ਖਫਾ ਕਰਾ ਲਿਆ ਜੇ।
ਜਾਦੂ ਵਾਂਗਰਾਂ ਤੁਸਾਂ ਤੇ ਅਸਰ ਹੋਇਆ,
ਜਾਨ ਬੁਝ ਕਾਹਨੂੰ ਧੋਖਾ ਖਾ ਲਿਆ ਜੇ।
ਹੈਂਸਿਆਰਿਓ ਕਿਸਤਰਾਂ ਬਚਿਆਂ ਨੂੰ,
ਭਾੜੇ ਭੰਗ ਦੇ ਤੁਸਾਂ ਮਰਵਾ ਲਿਆ ਜੇ।
ਕੇਹੜੀ ਚੀਜ਼ ਉਤੇ ਏਡੇ ਰੀਝ ਘਤੇ,
ਟੋਟੇ ਜਿਗਰ ਦੇ ਘੋਲ ਘੁਮਾ ਛਡੇ।
ਕੇਹੜੀ ਦੀਦ ਹਦੀਸ ਦੇ ਉਲਟ ਕੀਤਾ,
'ਕਿਰਤੀ' ਸ਼ਰ੍ਹਾ ਦੇ ਹੁਕਮ ਭੁਲਾਛ ਡੇ।