ਪੰਨਾ:ਤੱਤੀਆਂ ਬਰਫ਼ਾਂ.pdf/7

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸਗੋਂ ਧਰਮ ਹੀਨ ਓਹ ਉਪੱਦਰ ਕਰੇਗਾ, ਜਿਸ ਨਾਲ ਖਾਨਦਾਨ ਨੂੰ ਧੱਬਾ ਲਗੇ ਜਾਂ ਕੋਈ ਬੁਰੇ ਕੰਮ ਕਰਕੇ ਆਪ ਤੇ ਆਪਣੇ ਪਰਵਾਰ ਨੂੰ ਮੁਸੀਬਤਾਂ ਵਿਚ ਪਾ ਦੇਵੇ। ਏਥੇ ਹੀ ਬਸ ਨਹੀਂ ਲੋੜ ਪੈਣ ਤੇ ਆਪਣੀ ਅਣਖ ਤੇ ਇਜ਼ਤ, ਲਾਜ, ਸ਼ਰਮ ਦੀ ਭੀ ਪਰਵਾਹ ਨਹੀਂ ਕਰੇਗਾ। ਵੇਖਣ ਵਿਚ ਆਇਆ ਹੈ, ਕਈ ਵਾਰ ਵਧੇ ਹੋਏ ਖਰਚ ਜਾਂ ਘਰ ਦੇ ਸਮਾਨ ਪੂਰੇ ਨਾ ਕਰ ਸਕਣ ਤੇ ਕਈ ਉਪੱਦਰ ਕਰ ਕਰਾ ਕੇ ਭੀ ਗੁਜ਼ਾਰਾ ਕਰਨ ਵਿਚ ਸ਼ਰਮ ਨਹੀਂ ਸਮਝਦੇ। ਨਾ ਬਰਾਦਰੀ ਨਾ ਸਮਾਜ ਨਾ ਕਿਸੇ ਸੁਸਾਇਟੀ ਤੋਂ ਡਰਦੇ ਹਨ, ਇਹ ਸਭ ਘਾਟਾ ਬੁਰੇ ਵਿਹਾਰ ਦਾ ਹੈ, ਜੋ ਬਿਨਾਂ ਧਰਮ ਦੇ ਡੰਡ ਤੋਂ ਮਨੁਖ ਸੁਧਰ ਨਹੀਂ ਸਕਦਾ। ਤਾਂ ਤੇ ਲੋੜ ਹੈ ਧਰਮ ਦੀ ਜੋ ਅਸਲ ਵਿਚ ਮਨੁਖ ਨੂੰ ਸਾਰੇ ਦੁਖਾਂ ਤੋਂ ਬਚਾ ਸਕਦਾ ਹੈ।


ਪਹਿਲੇ ੮ ਸਫੇ ਅਤੇ ੮੫ ਤੋਂ ੧੨੦ ਤੱਕ `ਹਰਜਿੰਦਰ ਪ੍ਰੈੱਸ' ਕਟੜਾ ਜੈਮਲ ਸਿੰਘ ਤੇ ਬਾਕੀ `ਸੁੰਦਰ ਪ੍ਰਿੰਟਿੰਗ ਪ੍ਰੈੱਸ'ਅੰਮ੍ਰਿਤਸਰ ਵਿੱਚ ਛਪੀ।