( ੧੦੩ )
ਅਜੇ ਵਧਦਾ ਹੀ ਜਾ ਰਿਹਾ ਸੀ, ਉਸਨੇ ਇੱਜ਼ਤਬੇਗ ਨੂੰ ਕਿਹਾ 'ਹਜ਼ੂਰ! ਤੁਹਾਡੇ ਸਾਹਮਣੇ ਹੀ ਮੇਰੀ ਇੰਨੀ ਬੇਇੱਜ਼ਤੀ ਹੋ ਰਹੀ ਹੈ? ਹੈਫ਼ ਹੈ!
ਇੱਜ਼ਤਬੇਗ-( ਹਸਦਿਆਂ ਹਸਦਿਆਂ ) ਮੁਆਫ਼ ਕਰਨਾ, ਮੌਲਾਨਾ ਸਾਹਿਬ! ਹੁਣ ਮਜਾਲ ਹੈ ਕਿ ਕੋਈ ਹੱਤਕ ਕਰੇ।
ਇਸ ਪਰ ਫੇਰ ਫਰਮਾਇਸ਼ੀ ਹਾਸਾ ਉੱਠਿਆ, ਮੁਹੰਮਦ ਬਖ਼ਸ਼ ਤਾਂ ਗੁੱਸੇ ਵਿਚ ਲਾਲ ਪੀਲਾ ਹੋ ਗਿਆ। ਕਹਿਣ ਲੱਗਾ ਠੀਕ ਹੈ, ਗੁੜ ਇਕ ਵਾਰੀ ਹਜ਼ਰਤ ਸੁਲੇਮਾਨ ਪਾਸ ਸ਼ਿਕਾਇਤ ਕਰਨ ਲਈ ਗਿਆ ਕਿ ਸਾਰੇ ਲੋਕ ਮੈਨੂੰ ਖਾ ਖਾ ਕੇ ਦੁੱਖ ਦੇਂਦੇ ਹਨ, ਹਜ਼ਰਤ ਸੁਲੇਮਾਨ ਨੇ ਉਸਦਾ ਕੋਈ ਇਨਸਾਫ਼ ਕਰਨ ਦੀ ਥਾਂ ਸਗੋਂ ਆਪ ਵੀ ਉਸਨੂੰ ਚੱਕ ਕੱਢ ਮਾਰਿਆ। ਮੈਂ ਤੁਹਾਡੇ ਅੱਗੇ ਸ਼ਿਕਾਇਤ ਕੀਤੀ ਹੈ, ਪਰ ਤੁਸੀਂ ਸਗੋਂ ਮੈਨੂੰ ਆਪ ਵੀ ਛੇੜਨ ਲਗ ਪਏ।
ਉਮਰ ਦੀਨ-ਵਾਹ, ਮੌਲਾਨਾ ਸਾਹਿਬ! ਖੂਬ, ਇਸੇ ਲਈ ਤਾਂ ਅਸੀਂ ਆਪ ਨੂੰ ਮੌਲਾਨਾ ਸਾਹਿਬ ਆਖਦੇ ਹਾਂ। ਪਰ ਤੁਸੀਂ ਆਪਣੇ ਆਪ ਨੂੰ ਗੁੜ ਨਾਲ ਮਿਲਾਇਆ ਹੈ। ਜੇ ਆਗਯਾ ਦੇਓ ਤਾਂ ਮੈਂ ਵੇਖ ਲਵਾਂ ਕਿ ਆਪ ਸੱਚ ਮੁਚ ਗੁੜ ਵਰਗੇ ਮਿੱਠੇ ਵੀ ਹੋ ਜਾਂ ਐਵੇਂ ਹੀ ਗੁੜ ਦੀ ਬਰਾਬਰੀ ਕਰਨ ਲਗ ਪਏ ਹੋ?
ਏਹ ਕਹਿਕੇ ਉਮਰ ਦੀਨ ਮੂੰਹ ਅੱਡ ਕੇ ਚੱਕ ਮਾਰਨ ਲਈ ਮੁਹੰਮਦ ਬਖ਼ਸ਼ ਵਲ ਵਧਿਆ, ਉਸਨੇ ਅੱਗੋਂ ਵੱਟ ਕੇ ਇੱਕ ਘਸੁੰਨ ਉਮਰ ਦੀਨ ਦੇ ਮੂੰਹ ਉਪਰ ਮਾਰਿਆ,