ਸਮੱਗਰੀ 'ਤੇ ਜਾਓ

ਪੰਨਾ:ਦਲੇਰ ਕੌਰ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੬)

ਅਰ ਚਕੋਰ ਵਤ ਆਪਣੇ ਚੰਦ੍ਰਮਾਂ ਨੂੰ ਯਾਦ ਕਰ ਰਿਹਾ ਸਾਂ ਕਿ ਖੱਬੇ ਪਾਸਿਓੰੰ ਮੈਨੂੰ ਰਤਾ ਕੁ ਖੜਾਕ ਮਲੂਮ ਹੋਯਾ, ਮੈਂ ਸਮਝਿਆ ਕਿ ਕੋਈ ਤੁਰਕ ਸਵਾਰ ਆ ਰਿਹਾ ਹੋਉ, ਇਸੇ ਡਰ ਕਰਕੇ ਮੈਂ ਇੱਕ ਦਰਖਤ ਦੇ ਓਹਲੇ ਲੁਕ ਗਿਆ। ਪਲੋ ਪਲੀ ਵਿਚ ਹੀ ਮੇਰੇ ਕੰਨਾਂ ਵਿਚ ਇਕ ਮਧੁਰ ਤੇ ਰਸੀਲੀ ਅਵਾਜ਼ ਪਈ, ਮੈਂ ਹੈਰਾਨ ਹੋਯਾ ਕਿ ਏਹ ਮਿੱਠੀ ਤੇ ਦਿਲਚੀਰਵੀਂ ਪ੍ਰੇਮ ਨਾਲ ਰੱਤੀ ਹੋਈ ਅਵਾਜ਼ ਕਿਸਦੀ ਹੈ, ਮੈਂ ਚੰਗੀ ਤਰ੍ਹਾਂ ਕੰਨ ਖੋਲ੍ਹਕੇ ਓਸ ਅਵਾਜ਼ ਦੇ ਸੁਣਨ ਤੇ ਸਮਝਣ ਦਾ ਯਤਨ ਕੀਤਾ। ਜੋ ਕੁਝ ਮੇਰੀ ਸਮਝ ਵਿਚ ਆਯਾ, ਓਹ ਏਹ ਸੀ:

"ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।
ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ
ਨਿਵਾਸਾਂ ਦੇ ਰਹਿਣਾ। ਸੂਲ ਸੁਰਾਹੀ ਖੰਜਰ ਪਿਆਲਾ
ਬਿੰਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਸਾਨੂੰ
ਸੱਥਰ ਚੰਗਾ ਭਠ ਖੇੜਿਆਂ ਦਾ ਰਹਿਣਾ।"

ਭਾਵੇਂ ਮੈਨੂੰ ਅਰਥਾਂ ਦੀ ਚੰਗੀ ਤਰ੍ਹਾਂ ਸਮਝ ਨਹੀਂ ਆਈ ਸੀ, ਪਰ ਓਹ ਕੇਹੜਾ ਬਿਰਹੀ ਹੈ ਜੋ ਆਪਣੇ ਹਸਬ ਹਾਲ ਕੀਰਨੇ ਸੁਣੇ ਤੇ ਦ੍ਰੱਵ ਨਾਂ ਜਾਵੇ? ਮੈਂ ਜਦ ਬਾਹਰ ਨਿਕਲਿਆ ਤਾਂ ਕੀ ਹੂਬਹੂ ਮੇਰੇ ਪ੍ਯਾਰੇ ਵਰਗੀ ਇੱਕ ਸ਼ਕਲ ਘੋੜੇ ਪਰ ਸਵਾਰ ਜਾ ਰਹੀ ਹੈ ਅਰ ਉਸਦੇ ਪਵਿੱਤ੍ਰ ਮੁਖਾਰਬਿੰਦ ਤੋਂ ਉਪ੍ਰੋਕਤ ਪ੍ਰੇਮ-ਭਰੀ ਅਵਾਜ਼ ਨਿਕਲ ਰਹੀ ਹੈ। ਮੈਥੋਂ ਰਿਹਾ ਨਾ ਗਿਆ, ਹਥ ਜੋੜਕੇ ਜ਼ਮੀਨ ਤੇ ਢਹਿ ਪਿਆ ਤੇ ਬੇਨਤੀ ਕੀਤੀ— 'ਹੇ ਗੁਰੂ ਦੇ ਪਯਾਰੇ ਸਿੱਖ! ਹੇ ਸੰਸਾਰ ਦੇ ਭਾਰ ਹੌਲਾ ਕਰਨ ਵਾਲੇ