ਪੰਨਾ:ਦਲੇਰ ਕੌਰ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮o )

ਨਾਦਰ-ਮੇਰੇ ਨਾਲ ਵਾਪਰ ਚੁੱਕੀ ਹੈ, "ਦੁੱਧ ਦਾ ਸੜਿਆ ਲੱਸੀ ਫੁਕਦਾ ਹੈ"

ਇੱਜ਼ਤ ਬੇਗ-ਫੇਰ ਕੀ ਕਰਨਾ ਚਾਹੀਦਾ ਹੈ?

ਨਾਦਰ-੨੫ ਆਦਮੀ ਤਾਂ ਏਥੇ ਰਹਿਣ ਦਿਓ ਅਤੇ ਬਾਕੀ ਦਿਆਂ ਨੂੰ ਨਾਲ ਲੈਕੇ ਤੁਰ ਪਓ, ਸਾਰੇ ਆਦਮੀ ਨਾਲ ਰੱਖੋ ਅਤੇ ਨੇੜੇ ਤੇੜੇ ਦੇ ਸਾਰੇ ਜੰਗਲਾਂ ਵਿੱਚ ਚੱਕਰ ਲਾਓ। ਏਸ ਤਰ੍ਹਾਂ ਉਮੈਦ ਹੈ ਕਿ ਲੱਭ ਪੈਣਗੇ।

ਇੱਜ਼ਤ ਬੇਗ ਚੰਗਾ ਏਸੇ ਤਰ੍ਹਾਂ ਸਹੀ।

ਗੱਲ ਕੀ ਫੌਜ ਨੂੰ ਤਿਆਰੀ ਦਾ ਹੁਕਮ ਦਿੱਤਾ ਗਿਆ, ਏਧਰ ਮਹੱਲ ਵਿੱਚ ਜਿਸਨੇ ਜ਼ੈਨਬ ਦਾ ਹਾਲ ਸੁਣਿਆਂ ਉਸਨੇ ਅਫਸੋਸ ਜ਼ਾਹਰ ਕੀਤਾ, ਨੌਕਰਾਂ ਚਾਕਰਾਂ ਤੱਕ ਲਾਹੌਲਵਿਲਾ ਪੜ੍ਹ ਰਹੇ ਸਨ, ਇੱਜ਼ਤ ਬੇਗ ਦੀ ਬੇਗਮ ਨੇ ਜਦ ਏਹ ਹਾਲ ਸੁਣਿਆਂ ਤਾਂ ਕਿਹਾ ਕਿ "ਓਹ ਗੱਲ ਗੱਲ ਵਿੱਚ ਬਹਾਦਰ ਸਿੰਘ ਦੀ ਉਸਤਤ ਕਰਦੀ ਹੁੰਦੀ ਸੀ, ਪਰ ਮੈਨੂੰ ਤੱਤੀ ਨੂੰ ਏਹ ਸ਼ੱਕ ਪਹਿਲਾਂ ਨਾ ਪਿਆ, ਨਹੀਂ ਤਾਂ ਕੋਈ ਬੰਦੋਬਸਤ ਹੋ ਜਾਂਦਾ।"

ਕਈ ਲੋਕ ਹੈਰਾਨ ਸਨ ਕਿ ਇੱਜ਼ਤ ਬੇਗ 'ਜ਼ੈਨਬ' ਦੀ ਭਾਲ ਕਰਨ ਲਈ ਐਡੀ ਛੇਤੀ ਕਿਸਤਰ੍ਹਾਂ ਤਿਆਰ ਹੋ ਪਿਆ? ਕਿਉਂਕਿ ਜ਼ੈਨਬ ਭਾਵੇਂ ਇਸਦੀ ਭਤੀਜੀ ਸੀ, ਪਰ ਇਹ ਪਾਪੀ ਓਹਦੇ ਨਾਲ ਵੀ ਨਿਕਾਹ ਕਰਨਾਂ ਚਾਹੁੰਦਾ ਸੀ, ਜਿਸਨੂੰ ਓਹ ਨਹੀਂ ਮੰਨਦੀ ਸੀ। ਓਸਦੇ ਇਨਕਾਰ ਨੇ ਇਸਦੇ ਦਿਲ ਵਿਚ ਇੰਨਾ ਗੁੱਸਾ ਪੈਦਾ ਕਰ ਦਿੱਤਾ ਸੀ ਕਿ ਇਹ ਹਰ ਵੇਲੇ ਉਸਦਾ ਮਰ ਜਾਣਾ ਚਿਤਵਦਾ ਸੀ ਅਤੇ ਉਸਨੂੰ ਮਾਰ ਦੇਣ ਦੀਆਂ ਤਜਵੀਜ਼ਾਂ