ਨਜ਼ਰ ਜਮਾਏ ਹੋਇਆ ਸੀ। ਕੁਸਮ ਫ਼ਰਸ਼ ਤੇ ਪਈ ਸੀ, ਆਪਣੇ ਦੋਹਾਂ ਦੋਹਾਂ ਹੱਥਾਂ ਨਾਲ ਆਪਣੇ ਪਤੀ ਦੇ ਚਰਨਾਂ ਨੂੰ ਉਸ ਨੇ ਘੁੱਟ ਕੇ ਫੜਿਆ ਹੋਇਆ ਸੀ ਤੇ ਉਸ ਦਾ ਸੀਸ ਉਸ ਦੇ ਚਰਨਾਂ ਤੇ ਸੀ।
ਫਿਰ ਪੈਰਾਂ ਦੀ ਖੜਕਾਰ ਆਈ। ਹਰੀ ਹਰ ਮੁਕਰਜੀ ਨੇ ਦਰਵਾਜ਼ੇ ਦੇ ਕੋਲ ਪੁੱਜ ਕੇ ਆਖਿਆ, "ਬਸ ਬਹੁਤ ਸਮਾਂ ਲੰਘ ਚੁਕਾ ਹੈ, ਮੈਂ ਹੁਣ ਵਧੀਕ ਸਮਾਂ ਨਹੀਂ ਦੇ ਸਕਦਾ। ਇਸ ਲੜਕੀ ਨੂੰ ਹੁਣੇ ਹੀ ਘਰੋਂ ਬਾਹਰ ਕੱਢ ਦਿਉ।"
ਜਦੋਂ ਕੁਸਮ ਨੇ ਇਹ ਗੱਲ ਸੁਣੀ ਤਾਂ ਪੂਰੇ ਜੋਸ਼ ਨਾਲ ਹਨਮੰਤਾ ਦੇ ਚਰਨਾਂ ਨਾਲ ਲਿਪਟ ਗਈ, ਉਨ੍ਹਾਂ ਨੂੰ ਚੁੰਮਿਆ, ਆਪਣਾ ਮੱਥਾ ਅਦਬ ਲਈ ਉਨ੍ਹਾਂ ਤੇ ਰੱਖਿਆ ਤੇ ਫਿਰ ਖੜੀ ਹੋ ਗਈ।
ਹਨਮੰਤਾ ਉਠਿਆ ਤੇ ਦਰਵਾਜ਼ੇ ਵਲ ਵੱਧ ਕੇ ਬੋਲਿਆ, "ਪਿਤਾ ਜੀ ਮੈਂ ਪਤਨੀ ਨੂੰ ਨਹੀਂ ਛੱਡ ਸਕਦਾ।"
"ਇਹ ਕੀ ਆਖਿਆ ਹਈ?" ਪਿਤਾ ਨੇ ਚੀਖ਼ ਕੇ ਆਖਿਆ, "ਕੀ ਬਰਾਦਰੀ ਛੱਡ ਦੇਵੇਂਗਾ?"
ਹਨਮੰਤਾ ਨੇ ਪੱਕਾ ਦਿਲ ਕਰ ਕੇ ਆਖਿਆ, "ਮੈਨੂੰ ਬਰਾਦਰੀ ਦੀ ਪ੍ਰਵਾਹ ਨਹੀਂ ਮੈਨੂੰ ਮਰਦਊਪੁਣੇ ਦਾ ਖ਼ਿਆਲ ਹੈ।"
"ਤੇ ਫਿਰ ਮੈਂ ਤੈਨੂੰ ਵੀ ਛੱਡਦਾ ਹਾਂ" ਉਸ ਦਾ ਪਿਤਾ ਇਹ ਆਖ ਕੇ ਚਲਾ ਗਿਆ।
-੫੯-